02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਰਾਹੁਲ ਗਾਂਧੀ ’ਤੇ ਕੀਤੀ ਝੂਠੀ ਐਫ. ਆਈ. ਆਰ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਦਾ ਪੁਤਲਾ ਫੂਕਿਆ

ਭੁੱਚੋ ਮੰਡੀ, 1 ਸਤੰਬਰ (ਬਿੱਕਰ ਸਿੰਘ ਸਿੱਧੂ)- ਯੂਥ ਕਾਂਗਰਸ ਦੇ ਵਰਕਰਾਂ ਵਲੋਂ ਭੁੱਚੋ ਕੈਂਚੀਆਂ ਵਿਖੇ ਰੁਪਿੰਦਰ ਸਿੰਘ ਕੋਟਭਾਈ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਦੀ ਅਗਵਾਈ ’ਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ । ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਸਰਕਾਰ ਵਲੋਂ ਪੂਰੇ ਦੇਸ਼ ’ਚ ਦਲਿਤਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਰਾਹੁਲ ਗਾਂਧੀ ਦੋਸ਼ੀਆਂ ਖਿਲਾਫ਼ ਐਫ ਆਈ ਆਰ ਦਰਜ ਕਰਨ ਦੀ ਮੰਗ ਕਰ ਰਹੇ ਸਨ, ਪ੍ਰੰਤੂ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਉਲਟਾ ਰਾਹੁਲ ਗਾਂਧੀ ਖਿਲਾਫ਼ ਹੀ ਝੂਠੀ ਐਫ.

ਅਜੀਤ ਡੈਸਕ 02-09-2026
ਭੁੱਚੋ ਮੰਡੀ, 1 ਸਤੰਬਰ (ਬਿੱਕਰ ਸਿੰਘ ਸਿੱਧੂ)- ਯੂਥ ਕਾਂਗਰਸ ਦੇ ਵਰਕਰਾਂ ਵਲੋਂ ਭੁੱਚੋ ਕੈਂਚੀਆਂ ਵਿਖੇ ਰੁਪਿੰਦਰ ਸਿੰਘ ਕੋਟਭਾਈ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਦੀ ਅਗਵਾਈ ’ਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ । ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਸਰਕਾਰ ਵਲੋਂ ਪੂਰੇ ਦੇਸ਼ ’ਚ ਦਲਿਤਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਰਾਹੁਲ ਗਾਂਧੀ ਦੋਸ਼ੀਆਂ ਖਿਲਾਫ਼ ਐਫ ਆਈ ਆਰ ਦਰਜ ਕਰਨ ਦੀ ਮੰਗ ਕਰ ਰਹੇ ਸਨ, ਪ੍ਰੰਤੂ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਉਲਟਾ ਰਾਹੁਲ ਗਾਂਧੀ ਖਿਲਾਫ਼ ਹੀ ਝੂਠੀ ਐਫ.ਆਈ.ਆਰ. ਦਰਜ ਕਰਨ ਨੂੰ ਲੈ ਕੇ ਲੋਕਾਂ ’ਚ ਭਾਰੀ ਰੋਸ ਹੈ । ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਅਜਿਹੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਇਸ ਮੌਕੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ’ਚ ਪਰਿੰਦਰ ਪੈਵੀ ਯੂਥ ਬਲਾਕ ਪ੍ਰਧਾਨ, ਗੁਰਤੇਜ ਸਿੰਘ ਭੋਲਾ ਬਲਾਕ ਪ੍ਰਧਾਨ, ਪ੍ਰਗਟ ਸਿੰਘ ਤੁੰਗਵਾਲੀ ਬਲਾਕ ਪ੍ਰਧਾਨ ਐਸ ਸੀ ਵਿੰਗ, ਸਿਟੀ ਪ੍ਰਧਾਨ ਮੁਕੇਸ਼ ਸ਼ਰਮਾ, ਮਨੀ ਬਾਂਸਲ, ਕੁਲਵਿੰਦਰ ਸਿੰਘ ਨਾਥਪੁਰਾ, ਜਸਵੀਰ ਕੌਰ ਸਾਬਕਾ ਚੇਅਰਮੈਨ, ਸੁਰਿੰਦਰ ਸਿੰਘ ਜ਼ਿਲ੍ਹਾ ਸਕੱਤਰ ਐਸ ਸੀ ਵਿੰਗ, ਕਾਂਜੀ ਰਾਮ ਸਕੱਤਰ ਐਸ.ਸੀ. ਵਿੰਗ ਭੁੱਚੋ ਮੰਡੀ, ਭੋਲਾ ਸਿੰਘ ਬੁਰਜ ਕਾਹਨ ਸਿੰਘ ਵਾਲਾ ਅਤੇ ਸਮੂਹ ਕਾਂਗਰਸੀ ਵਰਕਰ ਹਾਜ਼ਰ ਸਨ ।
ਪਿਛਲੀ ਖ਼ਬਰ ਪਿੰਡ ਗੁਰਥੜੀ ਦੇ ਰਜਬਾਹੇ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ 91.92 ਗ੍ਰਾਮ ਹੈਰੋਇਨ ਸਣੇ 6 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।