ਫ਼ਿਰੋਜ਼ਪੁਰ ਵਿਚ ‘ਯੁੱਧ ਮੈਡੀਕਲ ਨਸ਼ੇ ਵਿਰੁੱਧ’ ਮੁਹਿੰਮ ਦਾ ਐਲਾਨ ਕਰਨ ਵਾਲੀ ਟੀਮ 15 ਦਿਨਾਂ ’ਚ ਹੀ ਹੋਈ ਖ਼ਾਮੋਸ਼
ਬਿਨਾਂ ਕਾਰਵਾਈ ਦਮ ਤੋੜ ਗਿਆ 200 ਤੋਂ ਵੱਧ ਮੈਂਬਰਾਂ ਵਾਲਾ ਗਰੁੱਪ -ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਵੀ ਨਾ ਆਈ ਕੰਮ
ਫ਼ਿਰੋਜ਼ਪੁਰ, 27 ਨਵੰਬਰ (ਗੁਰਿੰਦਰ ਸਿੰਘ)-ਨਸ਼ਿਆਂ ਦੇ ਖ਼ਾਤਮੇ ਲਈ ਵੱਡੇ-ਵੱਡੇ ਦਾਅਵੇ ਕਰਦਿਆਂ ਬਣਾਈਆਂ ਜਾਂਦੀਆਂ ਮੁਹਿੰਮਾਂ ਅਕਸਰ ਸਮੇਂ ਦੇ ਨਾਲ ਠੰਢੀਆਂ ਪੈ ਜਾਂਦੀਆਂ ਹਨ, ਜਿਸ ਦੀ ਤਾਜ਼ਾ ਮਿਸਾਲ ਫ਼ਿਰੋਜ਼ਪੁਰ ਵਿਚ ਸਾਹਮਣੇ ਆਈ ਹੈ। ਮਾਨਸਾ ਵਿਚ ਪਰਵਿੰਦਰ ਝੋਟੇ ਦੀ ਹੱਤਿਆ ਤੋਂ ਬਾਅਦ 14 ਅਕਤੂਬਰ 2026 ਨੂੰ ਹੋਂਦ ਵਿਚ ਆਈ ‘ਯੁੱਧ ਮੈਡੀਕਲ ਨਸ਼ਿਆਂ ਵਿਰੁੱਧ ਟੀਮ ਜ਼ਿਲ੍ਹਾ ਫ਼ਿਰੋਜ਼ਪੁਰ’ ਦਾ ਗਰੁੱਪ ਮਹਿਜ਼ 15 ਦਿਨਾਂ ਬਾਅਦ ਹੀ ਸਰਗਰਮੀ ਗੁਆ ਬੈਠਾ।
ਫ਼ਿਰੋਜ਼ਪੁਰ, 27 ਨਵੰਬਰ (ਗੁਰਿੰਦਰ ਸਿੰਘ)-ਨਸ਼ਿਆਂ ਦੇ ਖ਼ਾਤਮੇ ਲਈ ਵੱਡੇ-ਵੱਡੇ ਦਾਅਵੇ ਕਰਦਿਆਂ ਬਣਾਈਆਂ ਜਾਂਦੀਆਂ ਮੁਹਿੰਮਾਂ ਅਕਸਰ ਸਮੇਂ ਦੇ ਨਾਲ ਠੰਢੀਆਂ ਪੈ ਜਾਂਦੀਆਂ ਹਨ, ਜਿਸ ਦੀ ਤਾਜ਼ਾ ਮਿਸਾਲ ਫ਼ਿਰੋਜ਼ਪੁਰ ਵਿਚ ਸਾਹਮਣੇ ਆਈ ਹੈ। ਮਾਨਸਾ ਵਿਚ ਪਰਵਿੰਦਰ ਝੋਟੇ ਦੀ ਹੱਤਿਆ ਤੋਂ ਬਾਅਦ 14 ਅਕਤੂਬਰ 2026 ਨੂੰ ਹੋਂਦ ਵਿਚ ਆਈ ‘ਯੁੱਧ ਮੈਡੀਕਲ ਨਸ਼ਿਆਂ ਵਿਰੁੱਧ ਟੀਮ ਜ਼ਿਲ੍ਹਾ ਫ਼ਿਰੋਜ਼ਪੁਰ’ ਦਾ ਗਰੁੱਪ ਮਹਿਜ਼ 15 ਦਿਨਾਂ ਬਾਅਦ ਹੀ ਸਰਗਰਮੀ ਗੁਆ ਬੈਠਾ। ਨਸ਼ਾ ਤਸਕਰਾਂ ਅਤੇ ਮੈਡੀਕਲ ਨਸ਼ਿਆਂ ਦੇ ਕਾਰੋਬਾਰ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਦੇ ਮਕਸਦ ਨਾਲ ਬਣਾਏ ਗਏ ਇਸ ਗਰੁੱਪ ਦੀ ਸ਼ੁਰੂਆਤ ਸਮੇਂ ਕੀਤੇ ਗਏ ਐਲਾਨ ਹੁਣ ਤੱਕ ਕਿਸੇ ਠੋਸ ਨਤੀਜੇ ਵਿਚ ਬਦਲਦੇ ਦਿਖਾਈ ਨਹੀਂ ਦਿੱਤੇ। ਗਰੁੱਪ ਦੇ ਪ੍ਰਬੰਧਕ ਵਲੋਂ ਇਸ ਗਰੁੱਪ ਵਿਚ ਜ਼ਿਲ੍ਹੇ ਦੇ ਐੱਸ.ਐੱਸ.ਪੀ ਤੋਂ ਲੈ ਕੇ ਵੱਖ-ਵੱਖ ਥਾਣਿਆਂ ਦੇ ਮੁਖੀਆਂ, ਡੀ.ਐੱਸ.ਪੀਜ਼, ਐੱਸ.ਪੀਜ਼ ਅਤੇ ਪੱਤਰਕਾਰ ਭਾਈਚਾਰੇ ਸਮੇਤ 200 ਤੋਂ ਵੱਧ ਮੈਂਬਰ ਸ਼ਾਮਲ ਕਰਦਿਆਂ ਮੈਡੀਕਲ ਨਸ਼ਿਆਂ ਦੇ ਖ਼ਾਤਮੇ ਲਈ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ। ਸ਼ੁਰੂਆਤੀ ਸੁਨੇਹਿਆਂ ਵਿਚ ਸਪਸ਼ਟ ਕੀਤਾ ਗਿਆ ਸੀ ਕਿ ਇਸ ਮੰਚ ਦਾ ਮਕਸਦ ਸਿਰਫ਼ ਨਸ਼ਿਆਂ ਵਿਰੁੱਧ ਲੜਾਈ ਲੜਨਾ, ਪੁਲਿਸ ਅਤੇ ਪ੍ਰਸ਼ਾਸਨ ਰਾਹੀਂ ਕਾਨੂੰਨੀ ਕਾਰਵਾਈ ਕਰਵਾਉਣਾ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਸਿਆਸੀ ਬਿਆਨਬਾਜ਼ੀ, ਪਾਰਟੀਬਾਜ਼ੀ ਜਾਂ ਵਿਅਕਤੀ ਵਿਸ਼ੇਸ਼ ਵਿਰੁੱਧ ਟਿੱਪਣੀ ਕਰਨ ਤੋਂ ਵਰਜਿਆ ਗਿਆ ਸੀ। ਇਸ ਤੋਂ ਇਲਾਵਾ ਨਸ਼ਿਆਂ ਸਬੰਧੀ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖਣ ਅਤੇ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਵੀ ਸੂਚਨਾ ਦੇਣ ਦੀ ਸਹੂਲਤ ਦੇਣ ਦਾ ਭਰੋਸਾ ਦਿੱਤਾ ਗਿਆ ਸੀ। 16 ਤਰੀਕ ਨੂੰ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਕਰਕੇ ਜ਼ਿਲ੍ਹਾ ਪੱਧਰੀ ਟੀਮ ਬਣਾਉਣ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੁਹਿੰਮ ਨੂੰ ਅੱਗੇ ਵਧਾਉਣ ਦਾ ਐਲਾਨ ਵੀ ਕੀਤਾ ਗਿਆ ਸੀ। ਇੱਥੋਂ ਤੱਕ ਕਿ ਰਾਤ ਦੇ ਸਮੇਂ ਵੀ ਲੋੜ ਪੈਣ ’ਤੇ ਮੌਕੇ ’ਤੇ ਪਹੁੰਚਣ ਵਾਲੇ ਸਰਗਰਮ ਮੈਂਬਰਾਂ ਨੂੰ ਹੀ ਟੀਮ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ ਸੀ। ਇੱਥੇ ਹੀ ਬੱਸ ਨਹੀਂ ਐਡਮਿਨ ਵਲੋਂ ਗਰੁੱਪ ਵਿਚ ਕੁੱਝ ਮੈਡੀਕਲ ਸਟੋਰਾਂ ’ਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਹੋਣ ਸਬੰਧੀ ਜਾਣਕਾਰੀ ਮਿਲਣ ਦਾ ਦਾਅਵਾ ਵੀ ਕੀਤਾ ਗਿਆ ਸੀ। ਪ੍ਰਬੰਧਕਾਂ ਨੇ ਇਨ੍ਹਾਂ ਦੀ ਪਹਿਲਾਂ ਪੂਰੀ ਪੜਤਾਲ ਕਰਨ, ਨਿੱਜੀ ਰੰਜਿਸ਼ ਤਹਿਤ ਕਿਸੇ ਨੂੰ ਨਿਸ਼ਾਨਾ ਨਾ ਬਣਾਉਣ ਅਤੇ ਪੱਕੇ ਸਬੂਤਾਂ ਦੇ ਆਧਾਰ ’ਤੇ ਹੀ ਸਖ਼ਤ ਕਾਨੂੰਨੀ ਕਾਰਵਾਈ ਕਰਵਾਉਣ ਦੀ ਗੱਲ ਆਖੀ ਸੀ। ਡਰੱਗ ਇੰਸਪੈਕਟਰਾਂ ਦੀ ਕਥਿਤ ਮਿਲੀਭੁਗਤ ਵਿਰੁੱਧ ਵੀ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਸੀ। ਪਰ ਸਵਾਲ ਇਹ ਹੈ ਕਿ 200 ਤੋਂ ਵੱਧ ਮੈਂਬਰਾਂ, ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਅਤੇ ਵੱਡੇ-ਵੱਡੇ ਐਲਾਨਾਂ ਦੇ ਬਾਵਜੂਦ ਇਹ ਮੁਹਿੰਮ ਜ਼ਮੀਨੀ ਪੱਧਰ ’ਤੇ ਕਿਉਂ ਨਹੀਂ ਉਤਰ ਸਕੀ? ਕੀ ਗਰੁੱਪ ਬਣਾਉਣਾ ਹੀ ਨਸ਼ਿਆਂ ਵਿਰੁੱਧ ਲੜਾਈ ਦੀ ਪ੍ਰਾਪਤੀ ਸਮਝ ਲਿਆ ਗਿਆ ਸੀ? ਲੋਕਾਂ ਵਿਚ ਇਹ ਚਰਚਾ ਹੈ ਕਿ ਜੇਕਰ ਇਸ ਮੰਚ ਦਾ ਮਕਸਦ ਸੱਚਮੁੱਚ ਨਸ਼ਿਆਂ ਦਾ ਖ਼ਾਤਮਾ ਸੀ ਤਾਂ ਇਸ ਦੀਆਂ ਸਰਗਰਮੀਆਂ ਅਤੇ ਕਾਰਵਾਈਆਂ ਦਾ ਕੋਈ ਠੋਸ ਨਤੀਜਾ ਸਾਹਮਣੇ ਆਉਣਾ ਚਾਹੀਦਾ ਸੀ। ਗਰੁੱਪ ਨਾਲ ਜੁੜੇ ਕੁੱਝ ਮੈਂਬਰਾਂ ਅਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਨਸ਼ਿਆਂ ਵਰਗੀ ਗੰਭੀਰ ਸਮਾਜਿਕ ਬੁਰਾਈ ਵਿਰੁੱਧ ਮੁਹਿੰਮ ਸਿਰਫ਼ ਗਰੁੱਪ ਬਣਾਉਣ, ਮੈਂਬਰ ਵਧਾਉਣ ਅਤੇ ਸੁਨੇਹੇ ਪਾਉਣ ਨਾਲ ਸਫਲ ਨਹੀਂ ਹੋ ਸਕਦੀ। ਇਸ ਲਈ ਲਗਾਤਾਰ ਸਰਗਰਮੀ, ਠੋਸ ਸਬੂਤ, ਪ੍ਰਸ਼ਾਸਨ ਨਾਲ ਤਾਲਮੇਲ ਅਤੇ ਜਵਾਬਦੇਹੀ ਲਾਜ਼ਮੀ ਹੈ।