24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਨੌਜਵਾਨਾਂ ਨੂੰ ਵਿੱਤੀ ਸਾਖਰਤਾ, ਸਵੈ-ਰੁਜ਼ਗਾਰ, ਬੈਂਕਿੰਗ ਸਹੂਲਤਾਂ ਅਤੇ ਉੱਦਮਤਾ ਦੇ ਮੌਕਿਆਂ ਬਾਰੇ ਦਿੱਤੀ ਜਾਣਕਾਰੀ

ਜ਼ੀਰਾ, 24 ਨਵੰਬਰ-(ਰਜਨੀਸ਼ ਕਥੂਰੀਆ)-ਪੇਂਡੂ ਖੇਤਰਾਂ ਦੇ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਉਨ੍ਹਾਂ ਨੂੰ ਵਿੱਤੀ ਸਾਖਰਤਾ, ਸਵੈ-ਰੁਜ਼ਗਾਰ ਤੇ ਉੱਦਮਤਾ ਦੇ ਮੌਕਿਆਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਨਾਬਾਰਡ ਫਿਰੋਜ਼ਪੁਰ ਵਲੋਂ ਸੰਤ ਕਬੀਰ ਕਾਲਜ, ਜ਼ੀਰਾ ਵਿਖੇ ਨੇਸ਼ਨਵਾਈਡ ਗਰਾਮ ਯੁਵਾ ਸ਼ਕਤੀ ਕੰਪੇਨ-2026 ਦੇ ਤਹਿਤ ਵਿਸ਼ੇਸ਼ ਜਾਗਰੂਕਤਾ ਅਤੇ ਮੋਬਿਲਾਈਜ਼ੇਸ਼ਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਵੱਖ-ਵੱਖ ਬੈਂਕਿੰਗ ਸੰਸਥਾਵਾਂ ਅਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕਰਕੇ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।

ਅਜੀਤ ਡੈਸਕ 25-11-2026
ਜ਼ੀਰਾ, 24 ਨਵੰਬਰ-(ਰਜਨੀਸ਼ ਕਥੂਰੀਆ)-ਪੇਂਡੂ ਖੇਤਰਾਂ ਦੇ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਉਨ੍ਹਾਂ ਨੂੰ ਵਿੱਤੀ ਸਾਖਰਤਾ, ਸਵੈ-ਰੁਜ਼ਗਾਰ ਤੇ ਉੱਦਮਤਾ ਦੇ ਮੌਕਿਆਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਨਾਬਾਰਡ ਫਿਰੋਜ਼ਪੁਰ ਵਲੋਂ ਸੰਤ ਕਬੀਰ ਕਾਲਜ, ਜ਼ੀਰਾ ਵਿਖੇ ਨੇਸ਼ਨਵਾਈਡ ਗਰਾਮ ਯੁਵਾ ਸ਼ਕਤੀ ਕੰਪੇਨ-2026 ਦੇ ਤਹਿਤ ਵਿਸ਼ੇਸ਼ ਜਾਗਰੂਕਤਾ ਅਤੇ ਮੋਬਿਲਾਈਜ਼ੇਸ਼ਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਵੱਖ-ਵੱਖ ਬੈਂਕਿੰਗ ਸੰਸਥਾਵਾਂ ਅਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕਰਕੇ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।ਸਮਾਗਮ ਦੌਰਾਨ ਨਾਬਾਰਡ ਫਿਰੋਜ਼ਪੁਰ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰੋਹਿਤ ਕੋਇਸ਼ਪ ਵਲੋਂ ਗ੍ਰਾਮ ਯੁਵਾ ਸ਼ਕਤੀ ਮੁਹਿੰਮ-2026, ਪੇਂਡੂ ਉੱਦਮਤਾ ਅਤੇ ਨੌਜਵਾਨਾਂ ਦੀ ਭਾਗੀਦਾਰੀ ਬਾਰੇ ਜਾਣਕਾਰੀ ਦਿੱਤੀ ਗਈ। ਇਸੇ ਤਰ੍ਹਾਂ ਆਰ.ਬੀ.ਆਈ.ਤੋਂ ਪਹੁੰਚੇ ਸੁਧੀਰ ਸਿੱਧੂ ਨੇ ਬੈਂਕਿੰਗ ਨਿਯਮਾਂ,ਵਿੱਤੀ ਸਾਖਰਤਾ ਅਤੇ ਸੁਰੱਖਿਅਤ ਡਿਜੀਟਲ ਬੈਂਕਿੰਗ ਬਾਰੇ ਜਾਣੂ ਕਰਵਾਇਆ। ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈੱਡ ਕਪਿਲ ਕੁਮਾਰ ਗਾਂਧੀ ਨੇ ਐਮ.ਐਸ.ਐਮ.ਈ. ਦਰਾਂ,ਲੋਨ ਅਤੇ ਉੱਦਮਤਾ ਲਈ ਬੈਂਕਿੰਗ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਜ਼ਿਲ੍ਹਾ ਯੂਥ ਅਫ਼ਸਰ ਫਿਰੋਜ਼ਪੁਰ ਮੈਡਮ ਮਨੀਸ਼ਾ ਰਾਣੀ ਨੇ ਮਾਈ ਭਾਰਤ ਪਹਿਲਕਦਮੀਆਂ ਅਤੇ ਨੌਜਵਾਨਾਂ ਦੀ ਸਮਾਜਿਕ ਹਿੱਸੇਦਾਰੀ ਬਾਰੇ ਚਾਨਣਾ ਪਾਇਆ। ਲੀਡ ਜ਼ਿਲ੍ਹਾ ਮੈਨੇਜਰ ਸ਼੍ਰੀ ਉਪਮਨਿਊ ਸੂਦ ਨੇ ਲੀਡ ਬੈਂਕ ਸਕੀਮ ਅਤੇ ਜ਼ਿਲ੍ਹਾ ਪੱਧਰੀ ਬੈਂਕਿੰਗ ਤਾਲਮੇਲ ਬਾਰੇ ਜਾਣਕਾਰੀ ਸਾਂਝੀ ਕੀਤੀ। ਰਸੈਟੀ ਦੇ ਡਾਇਰੈਕਟਰ ਸੁਨੀਲ ਸੇਠੀ ਨੇ ਹੁਨਰ ਸਿਖਲਾਈ, ਉੱਦਮਤਾ ਵਿਕਾਸ ਅਤੇ ਸਵੈ-ਰੁਜ਼ਗਾਰ ਦੇ ਮੌਕਿਆਂ ਬਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਪੀ.ਐਸ.ਆਰ.ਐਲ.ਐਮ.ਜ਼ੀਰਾ ਦੇ ਬੀ.ਪੀ.ਐਮ.ਵਲੋਂ ਸੈਲਫ਼ ਹੈਲਪ ਗਰੁੱਪਾਂ, ਮਹਿਲਾ ਸਸ਼ਕਤੀਕਰਨ ਅਤੇ ਪੇਂਡੂ ਆਜੀਵਿਕਾ ਬਾਰੇ ਜਾਣਕਾਰੀ ਦਿੱਤੀ ਗਈ। ਪੰਜਾਬ ਗ੍ਰਾਮੀਣ ਬੈਂਕ ਦੇ ਰੀਜਨਲ ਮੈਨੇਜਰ ਸੌਰਭ ਕੁਮਾਰ ਨੇ ਪੇਂਡੂ ਕਾਰੋਬਾਰਾਂ ਲਈ ਵਿੱਤੀ ਸਹਾਇਤਾ ਬਾਰੇ ਦੱਸਿਆ, ਜਦੋਂਕਿ ਫਿਰੋਜ਼ਪੁਰ ਸੈਂਟਰਲ ਕੋਆਪਰੇਟਿਵ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਦਲਵਿੰਦਰ ਸਿੰਘ ਸੰਧੂ ਨੇ ਸਹਿਕਾਰੀ ਬੈਂਕਿੰਗ ਅਤੇ ਪੇਂਡੂ ਕਰਜ਼ਾ ਪ੍ਰਣਾਲੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦੌਰਾਨ ਵੱਖ-ਵੱਖ ਸੈਸ਼ਨਾਂ ਰਾਹੀਂ ਵਿਦਿਆਰਥੀਆਂ ਨੂੰ ਸਰਕਾਰੀ ਯੋਜਨਾਵਾਂ, ਬੈਂਕਿੰਗ ਸਹੂਲਤਾਂ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਉਪਲਬਧ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਮਾਣਯੋਗ ਮਹਿਮਾਨਾਂ ਵਲੋਂ ਸਰਟੀਫਿਕੇਟ ਵੀ ਵੰਡੇ ਗਏ।ਅੰਤ ਵਿਚ ਸੰਤ ਕਬੀਰ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਅਤੇ ਚੇਅਰਮੈਨ ਗੁਰਚਰਨ ਸਿੰਘ,ਸਵਰਨ ਸਿੰਘ ਅਤੇ ਪ੍ਰਿੰਸੀਪਲ ਡਾ. ਵੀਰਪਾਲ ਨੇ ਨਾਬਾਰਡ ਦੇ ਅਧਿਕਾਰੀਆਂ ਸਮੇਤ ਆਰ. ਬੀ.ਆਈ., ਪੰਜਾਬ ਨੈਸ਼ਨਲ ਬੈਂਕ, ਪੰਜਾਬ ਗ੍ਰਾਮੀਣ ਬੈਂਕ, ਲੀਡ ਬੈਂਕ ਦਫ਼ਤਰ, ਰਸੈਟੀ, ਜ਼ਿਲ੍ਹਾ ਯੂਥ ਦਫ਼ਤਰ, ਪੀ.ਐਸ.ਆਰ.ਐਲ.ਐਮ. ਅਤੇ ਫਿਰੋਜ਼ਪੁਰ ਸੈਂਟਰਲ ਕੋਆਪਰੇਟਿਵ ਬੈਂਕ ਤੋਂ ਪਹੁੰਚੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਗਠਜੋੜ ਤੋਂ ਬਾਅਦ ਪੰਜਾਬ ਵਿਚ ਅਕਾਲੀ - ਭਾਜਪਾ ਸਰਕਾਰ ਆਉਣੀ ਨਿਸ਼ਚਿਤ - ਹੀਰੋ , ਸੇਖੋਂ ਅਗਲੀ ਖ਼ਬਰ ਸਰਕਾਰ ਨਾ ਹੋਣ ਦੇ ਬਾਵਜੂਦ ਫਿਰੋਜ਼ਪੁਰ ਦੇ ਵਿਕਾਸ ਲਈ ਯਤਨ ਜਾਰੀ- ਪਿੰਕੀ ਨੇ ਗਲੀਆਂ ਬਣਾਉਣ ਲਈ ਦਿੱਤਾ 5 ਲੱਖ ਦਾ ਚੈੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।