ਪ੍ਰਾਚੀਨ ਸ਼ਿਵ ਮੰਦਰ ਵਿਖੇ ਕਰਵਾਇਆ ਤੁਲਸੀ ਵਿਆਹ ਸਮਾਗਮ
ਮੁੱਦਕੀ, 21 ਨਵੰਬਰ (ਭਾਰਤ ਭੂਸ਼ਨ ਅਗਰਵਾਲ)-ਲੋਹਾਮ ਰੋਡ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਖੇ ਚੱਲ ਰਹੀ ਕੱਤਕ ਮਹਾਤਮ ਦੀ ਕਥਾ ਦੌਰਾਨ ਤੁਲਸੀ ਵਿਆਹ ਦਾ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਪੰਡਿਤ ਗੋਬਿੰਦ ਰਾਮ ਵਲੋਂ ਮਾਤਾ ਤੁਲਸੀ ਅਤੇ ਭਗਵਾਨ ਵਿਸ਼ਨੂੰ ਦੇ ਸ਼ਾਲਿਗ੍ਰਾਮ ਸਰੂਪ ਦਾ ਵਿਆਹ ਰਵਾਇਤੀ ਧਾਰਮਿਕ ਰੀਤੀ-ਰਿਵਾਜਾਂ ਅਤੇ ਮੰਤਰਾਂ ਦੇ ਉਚਾਰਨ ਨਾਲ ਕਰਵਾਇਆ ਗਿਆ।
ਅਜੀਤ ਡੈਸਕ
22-11-2026