18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਗੁਰਜਿੰਦਰ ਪਾਲ ਸਿੰਘ ਸ਼ਿਵ ਤਿਰਪਾਲ ਕੇ ਦਾ ਰੋਡ ਸ਼ੋਅ ਰਾਹੀਂ ਸ਼ਕਤੀ ਪ੍ਰਦਰਸ਼ਨ ਡੇਰਾ ਸ੍ਰੀ ਭਜਨਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਗੋਲੂ ਕਾ ਮੋੜ, 17 ਨਵੰਬਰ (ਪੁਪਨੇਜਾ)- ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਆਗੂ ਗੁਰਜਿੰਦਰ ਪਾਲ ਸਿੰਘ ਸ਼ਿਵ ਤਿਰਪਾਲ ਕੇ ਨੇ ਰੋਡ ਸ਼ੋਅ ਰਾਹੀਂ ਹਲਕਾ ਗੁਰੂਹਰਸਹਾਏ ਵਿਚ ਆਪਣੀ ਸਿਆਸੀ ਸਰਗਰਮੀ ਦਾ ਆਗਾਜ਼ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿਚ ਸਮਰਥਕ ਮੌਜੂਦ ਸਨ।

ਅਜੀਤ ਡੈਸਕ 18-11-2026
ਗੋਲੂ ਕਾ ਮੋੜ, 17 ਨਵੰਬਰ (ਪੁਪਨੇਜਾ)- ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਆਗੂ ਗੁਰਜਿੰਦਰ ਪਾਲ ਸਿੰਘ ਸ਼ਿਵ ਤਿਰਪਾਲ ਕੇ ਨੇ ਰੋਡ ਸ਼ੋਅ ਰਾਹੀਂ ਹਲਕਾ ਗੁਰੂਹਰਸਹਾਏ ਵਿਚ ਆਪਣੀ ਸਿਆਸੀ ਸਰਗਰਮੀ ਦਾ ਆਗਾਜ਼ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿਚ ਸਮਰਥਕ ਮੌਜੂਦ ਸਨ। ਰੋਡ ਸ਼ੋਅ ਦੌਰਾਨ ਉਹ ਡੇਰਾ ਸ੍ਰੀ ਭਜਨਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਜਿੱਥੇ ਡੇਰੇ ਦੇ ਗੱਦੀਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਵਲੋ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨ ਕੀਤਾ। ਇਸ ਗੱਲਬਾਤ ਕਰਦਿਆਂ ਗੁਰਜਿੰਦਰ ਪਾਲ ਸਿੰਘ ਸ਼ਿਵ ਤਿਰਪਾਲ ਕੇ ਨੇ ਕਿਹਾ ਕਿ ਗੁਰੂਹਰਸਹਾਏ ਕਾਂਗਰਸ ਦਾ ਰਵਾਇਤੀ ਹਲਕਾ ਰਿਹਾ ਹੈ ਅਤੇ ਉਹ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਸ਼ਾਮਲ ਹੋਣਾ ਉਨ੍ਹਾਂ ਲਈ ਘਰ ਵਾਪਸੀ ਦੇ ਬਰਾਬਰ ਹੈ। ਇਸ ਮੌਕੇ ਗੁਰਜੋਤ ਸਿੰਘ ਸੰਧੂ ਹਲਕਾ ਜਲਾਲਾਬਾਦ, ਇਕਬਾਲ ਸਿੰਘ ਤਿਰਪਾਲ ਕੇ, ਬੂਟਾ ਸਿੰਘ ਗੋਲੂ ਕਾ ਮੋੜ, ਮੋਹਣ ਕਾਲੜਾ ਪੰਜੇ ਕੇ ਉਤਾੜ, ਪਰਸ਼ੋਤਮ ਥਿੰਦ ਗੋਲੂ ਕਾ ਮੋੜ, ਡੀ.ਸੀ. ਕੰਬੋਜ, ਮਨਦੀਪ ਹਾਂਡਾ, ਮਾਹਲਾ ਪਿੰਡੀ, ਹਰਿੰਦਰ ਜੀਵਾਂ ਅਰਾਈਂ, ਬਿੱਲੂ ਸੰਧਾ, ਡਿੰਪੀ ਗਿਰਧਰ, ਸੰਜੀਵ ਮੰਡ, ਬਲਦੇਵ ਨੰਬਰਦਾਰ ਗੋਲੂ ਕਾ ਮੋੜ, ਹੰਸ ਰਾਜ ਬੱਟੀ, ਬਲਰਾਜ ਸਿੰਘ ਸਾਬਕਾ ਡੀ.ਐੱਸ.ਪੀ., ਜਗਿੰਦਰ ਸਿੰਘ ਸੈਦੇ ਕੇ ਮੋਹਨ, ਦਲਜੀਤ ਸਿੰਘ ਸਾਜਨ ਕੁੱਟੀ, ਹਰਦੇਵ ਸਿੰਘ ਸਰਪੰਚ, ਬਲਦੇਵ ਰਾਜ ਸਾਬਕਾ ਸਰਪੰਚ ਮੋਹਨ ਕੇ ਹਿਠਾੜ, ਹਰ ਕਿਸ਼ਨ ਲਾਲ ਸਾਬਕਾ ਸਰਪੰਚ ਸ਼ੇਖੜਾ, ਹਰਪ੍ਰੀਤ ਰਿੰਟੂ, ਜਗੀਰ ਚੰਦ ਸਰਪੰਚ ਬੋੜਾ ਸਮੇਤ ਵੱਖ-ਵੱਖ ਪਿੰਡਾਂ ਤੋਂ ਆਏ ਕਾਂਗਰਸੀ ਵਰਕਰ ਅਤੇ ਸਮਰਥਕ ਹਾਜ਼ਰ ਸਨ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਨਾਲ ਹੋਈ ਕੁੱਟਮਾਰ ਮਾਮਲੇ ਵਿਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਪੁੱਛਿਆ ਹਾਲ-ਚਾਲ ਅਗਲੀ ਖ਼ਬਰ ਸਰਕਾਰੀ ਸਕੂਲ ਕਬੂਲ ਸ਼ਾਹ ਖੁੱਬਣ ਵਿਖੇ ਸਾਲਾਨਾ ਸਮਾਰੋਹ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਵਿਦਿਆਰਥੀਆਂ ਨੇ ਬੰਨ੍ਹਿਆਂ ਰੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।