16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਲਿਖਾਰੀ ਸਾਹਿਤ ਸਭਾ ਝੱਤਰਾ ਵਲੋਂ ਸਹਿਤਕਾਰ ਪ੍ਰਦੀਪ ਸਿੰਘ ਸਿੱਧੂ ਨਾਲ ਰੂ-ਬਰੂ ਸਮਾਗਮ

ਜ਼ੀਰਾ, 16 ਨਵੰਬਰ(ਪ੍ਰਤਾਪ ਸਿੰਘ ਹੀਰਾ)-ਲਿਖਾਰੀ ਸਾਹਿਤ ਸਭਾ ਪਿੰਡ ਝੱਤਰਾ ਵਲੋਂ ਉਘੇ ਸਾਹਿਤਕਾਰ ਪ੍ਰਦੀਪ ਸਿੰਘ ਸਿੱਧੂ ਅਲੀਪੁਰ ਨਾਲ ਰੂਬਰੂ ਕਰਵਾਇਆ ਗਿਆ। ਪ੍ਰਧਾਨ ਜਗਜੀਤ ਸਿੰਘ ਝੱਤਰਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਵਿਚ ਇਲਾਕੇ ਦੇ ਕਵੀਆਂ ਵਲੋਂ ਭਰਵੀਂ ਹਾਜ਼ਰੀ ਭਰੀ ਗਈ।

ਅਜੀਤ ਡੈਸਕ 16-11-2026
ਜ਼ੀਰਾ, 16 ਨਵੰਬਰ(ਪ੍ਰਤਾਪ ਸਿੰਘ ਹੀਰਾ)-ਲਿਖਾਰੀ ਸਾਹਿਤ ਸਭਾ ਪਿੰਡ ਝੱਤਰਾ ਵਲੋਂ ਉਘੇ ਸਾਹਿਤਕਾਰ ਪ੍ਰਦੀਪ ਸਿੰਘ ਸਿੱਧੂ ਅਲੀਪੁਰ ਨਾਲ ਰੂਬਰੂ ਕਰਵਾਇਆ ਗਿਆ। ਪ੍ਰਧਾਨ ਜਗਜੀਤ ਸਿੰਘ ਝੱਤਰਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਵਿਚ ਇਲਾਕੇ ਦੇ ਕਵੀਆਂ ਵਲੋਂ ਭਰਵੀਂ ਹਾਜ਼ਰੀ ਭਰੀ ਗਈ। ਇਸ ਦੌਰਾਨ ਸਭਾ ਦੇ ਮੈਂਬਰਾਂ ਵਲੋਂ ਪ੍ਰਦੀਪ ਸਿੰਘ ਸਿੱਧੂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਾਹਿਤਕਾਰ ਪ੍ਰਦੀਪ ਸਿੰਘ ਸਿੱਧੂ ਵਲੋਂ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆਂ ਮੁਖਤਿਆਰ ਸਿੰਘ ਕੋਟ ਈਸੇ ਖਾਂ, ਮੁਖਤਿਆਰ ਸਿੰਘ ਬੰਡਾਲ ਨੇ ਬੋਲੀਆਂ, ਗੁਰਸੇਵਕ ਸਿੰਘ ਨੇ ਗੀਤ ਪੇਸ਼ ਕੀਤਾ। ਮੀਟਿੰਗ ਦੌਰਾਨ ਪੰਜਾਬ ਸਿੰਘ ਝੱਤਰਾ,ਸੋਨੀ ਮੋਂਗਾ ,ਰਾਜ ਅਰੋੜਾ,ਅਮਰੀਕ ਸਿੰਘ ਅਲੀਪੁਰ, ਸੁਖਵਿੰਦਰ ਸਿੰਘ ਅਲੀਪੁਰ,ਬਘੇਲ ਸਿੰਘ ਝੱਤਰਾ, ਮੱਖਣ ਸਿੰਘ ਝੱਤਰਾ, ਸੁਖਰਾਜ ਸਿੰਘ ਜ਼ੀਰਾ,ਦੀਪ ਜੀਰਵੀ,ਹਰੀ ਦਾਸ ਚੌਹਾਨ,ਤਾਰਾ ਸਿੰਘ ਜ਼ੀਰਾ, ਸੁਖਦੀਪ ਸਿੰਘ ਪੰਡੋਰੀ ਖੱਤਰੀਆਂ, ਸ਼ੀਤਲ ਸਿੰਘ ਪਡੋਰੀਆ ਖੱਤਰੀਆਂ,ਸਾਧੁ ਸਿੰਘ ਝੱਤਰਾ ਜੱਗਾ, ਬੂਟਾ ਸਿੰਘ ਗੁਲਾਮੀ ਵਾਲਾ, ਹਰਨੇਕ ਸਿੰਘ ਝੱਤਰਾ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਸਭਾ ਦੇ ਪ੍ਰਧਾਨ ਜਗਜੀਤ ਸਿੰਘ ਚਤਰਾ ਅਤੇ ਗੁਰਸਿੱਖ ਸਿੰਘ ਵਲੋਂ ਆਏ ਹੋਏ ਕਵੀਆਂ ਦਾ ਧੰਨਵਾਦ ਵੀ ਕੀਤਾ ਗਿਆ।
ਪਿਛਲੀ ਖ਼ਬਰ ਫ਼ਿਰੋਜ਼ਪੁਰ ਕੈਂਟ ਪੁਲਿਸ ਨੇ ਨਸ਼ਾ ਕਰਦੇ ਤਿੰਨ ਨੌਜਵਾਨ ਪੰਨੀ ਅਤੇ ਲਾਈਟਰ ਸਮੇਤ ਕੀਤੇ ਕਾਬੂ ਅਗਲੀ ਖ਼ਬਰ ਗੁਰਮਤਿ ਸਮਾਗਮ ਦੇ ਦੂਜੇ ਦਿਨ ਵੀ ਸੰਗਤਾਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਭਰੀ ਹਾਜ਼ਰੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।