08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸਰਕਾਰੀ ਸਕੂਲ ਕੇਰਾ ਖੇੜਾ ਵਿਖੇ ‘ਬੈਗ ਲੇੱਸ ਡੇ’ ਮੌਕੇ ਕਰਵਾਈ ਗਈ ਜਮਾਤਾਂ ਦੀ ਸਜਾਵਟ

ਬੱਲੂਆਣਾ, 7 ਨਵੰਬਰ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਦੀਪਿਕਾ ਠਾਕੁਰ ਦੀ ਅਗਵਾਈ ਹੇਠ ‘ਬੈਗ ਲੇੱਸ ਡੇ’ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਿਨ ਦੀ ਮੁੱਖ ਗਤੀਵਿਧੀ ਜਮਾਤਾਂ ਦੀ ਸਫ਼ਾਈ ਅਤੇ ਸਜਾਵਟ ਰਹੀ, ਜਿਸ ਵਿਚ ਸਾਰੀਆਂ ਜਮਾਤਾਂ ਦੀ ਸਜਾਵਟ ਖ਼ਾਸ ਤੌਰ ’ਤੇ ਈਕੋ-ਫਰੈਂਡਲੀ ਤਰੀਕੇ ਨਾਲ ਕੀਤੀ ਗਈ।

ਅਜੀਤ ਡੈਸਕ 08-11-2026
ਬੱਲੂਆਣਾ, 7 ਨਵੰਬਰ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਦੀਪਿਕਾ ਠਾਕੁਰ ਦੀ ਅਗਵਾਈ ਹੇਠ ‘ਬੈਗ ਲੇੱਸ ਡੇ’ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਿਨ ਦੀ ਮੁੱਖ ਗਤੀਵਿਧੀ ਜਮਾਤਾਂ ਦੀ ਸਫ਼ਾਈ ਅਤੇ ਸਜਾਵਟ ਰਹੀ, ਜਿਸ ਵਿਚ ਸਾਰੀਆਂ ਜਮਾਤਾਂ ਦੀ ਸਜਾਵਟ ਖ਼ਾਸ ਤੌਰ ’ਤੇ ਈਕੋ-ਫਰੈਂਡਲੀ ਤਰੀਕੇ ਨਾਲ ਕੀਤੀ ਗਈ। ਗਤੀਵਿਧੀ ਤੋਂ ਬਾਅਦ ਪ੍ਰਿੰਸੀਪਲ ਸ਼੍ਰੀਮਤੀ ਦੀਪਿਕਾ ਠਾਕੁਰ ਨੇ ਸਕੂਲ ਦੀਆਂ ਸਾਰੀਆਂ ਜਮਾਤਾਂ ਦਾ ਨਿਰੀਖਣ ਕੀਤਾ। ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਨੇ ਇਸ ਗਤੀਵਿਧੀ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ। ਮੈਡਮ ਦੀਪਿਕਾ ਨੇ ਵਿਦਿਆਰਥੀਆਂ ਦੇ ਇਸ ਸ਼ਲਾਘਾਯੋਗ ਕੰਮ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਸਾਰੇ ਜਮਾਤ ਇੰਚਾਰਜਾਂ ਨੂੰ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ।
ਪਿਛਲੀ ਖ਼ਬਰ ਆਜ਼ਾਦੀ ਦੇ 79 ਸਾਲ ਬਾਅਦ ਵੀ ਪੀਣ ਵਾਲੇ ਪਾਣੀ ਲਈ ਤਰਸ ਰਿਹਾ ਹੈ ਪਿੰਡ ਹਿੰਮਤਪੁਰਾ ਅਗਲੀ ਖ਼ਬਰ 28 ਵੇਂ ਮਸੀਹ ਸੰਮੇਲਨ ਵਿਚ ਕਾਂਗਰਸੀ ਆਗੂ ਰੋਹਿਤ ਕੁਮਾਰ ਮੋਂਟੂ ਵੋਹਰਾ ਨੇ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।