06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਰੂਪ ਸਿੰਗਲਾ ਨੇ ਬਠਿੰਡਾ ’ਚ ਭਾਜਪਾ ਦਾ ਸੰਗਠਨ ਕੀਤਾ ਮਜ਼ਬੂਤ, 20 ਆਗੂਆਂ ਨੂੰ ਜ਼ਿਲ੍ਹਾ ਕੋਰ ਕਮੇਟੀ ’ਚ ਦਿੱਤੀ ਜਗ੍ਹਾ

ਬਠਿੰਡਾ , 5 ਨਵੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ ):- ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਬਠਿੰਡਾ ਸ਼ਹਿਰੀ ਖੇਤਰ ਵਿਚ ਆਪਣੀਆਂ ਸਿਆਸੀ ਤੇ ਸੰਗਠਨਾਤਮਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ । ਇਸੇ ਤਹਿਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵਲੋਂ ਜ਼ਿਲ੍ਹਾ ਕੋਰ ਕਮੇਟੀ ਦਾ ਵਿਸਥਾਰ ਕਰਦਿਆਂ 20 ਆਗੂਆਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ ।

ਅਜੀਤ ਡੈਸਕ 06-11-2026
ਬਠਿੰਡਾ , 5 ਨਵੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ ):- ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਬਠਿੰਡਾ ਸ਼ਹਿਰੀ ਖੇਤਰ ਵਿਚ ਆਪਣੀਆਂ ਸਿਆਸੀ ਤੇ ਸੰਗਠਨਾਤਮਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ । ਇਸੇ ਤਹਿਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵਲੋਂ ਜ਼ਿਲ੍ਹਾ ਕੋਰ ਕਮੇਟੀ ਦਾ ਵਿਸਥਾਰ ਕਰਦਿਆਂ 20 ਆਗੂਆਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ । ਪਾਰਟੀ ਵਲੋਂ ਐਲਾਨੀ ਨਵੀਂ ਕੋਰ ਕਮੇਟੀ ਵਿਚ ਸਰੂਪ ਸਿੰਗਲਾ ਤੋਂ ਇਲਾਵਾ ਦਿਆਲ ਸੋਢੀ , ਪਰਮਪਾਲ ਕੌਰ ਮਲੂਕਾ , ਮੋਹਨ ਲਾਲ ਗਰਗ , ਅਸ਼ੋਕ ਭਾਰਤੀ , ਨਰਿੰਦਰ ਮਿੱਤਲ , ਰਾਜ ਨੰਬਰਦਾਰ , ਸ਼ਾਮ ਲਾਲ ਬਾਂਸਲ , ਗੁਲਸ਼ਨ ਵਧਵਾ , ਵਿਨੋਦ ਬਿੰਟਾ , ਵਿਜੇ ਸਿੰਗਲਾ , ਰਾਜੇਸ਼ ਨੋਨੀ , ਉਮੇਸ਼ ਸ਼ਰਮਾ , ਗੁਰਜੀਤ ਮਾਨ , ਕੁਲਰਾਜ ਸਿੰਘ , ਜਤਿੰਦਰ ਕੁਮਾਰ ਸ਼ਰਮਾ , ਨੀਰਜ ਜੌੜਾ , ਅਸ਼ੋਕ ਬਾਲਿਆਂਵਾਲੀ , ਨਵੀਨ ਸਿੰਗਲਾ ਅਤੇ ਦਰਸ਼ਨ ਸਿੰਘ ਕੋਟਫੱਤਾ ਨੂੰ ਜਗ੍ਹਾ ਦਿੱਤੀ ਗਈ ਹੈ । ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਕੀਤੇ ਗਏ ਇਸ ਸੰਗਠਨਾਤਮਕ ਵਿਸਥਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ । ਨਵੀਂ ਟੀਮ ਰਾਹੀਂ ਪਾਰਟੀ ਵਲੋਂ ਸ਼ਹਿਰ ਦੇ ਵੱਖ - ਵੱਖ ਵਾਰਡਾਂ ਅਤੇ ਮੁਹੱਲਿਆਂ ਵਿਚ ਆਪਣੀ ਪਕੜ ਮਜ਼ਬੂਤ ਕਰਨ ਦੇ ਨਾਲ - ਨਾਲ ਬੂਥ ਪੱਧਰ ਤੱਕ ਵਰਕਰਾਂ ਨੂੰ ਸਰਗਰਮ ਕਰਨ ਦੀ ਰਣਨੀਤੀ ’ ਤੇ ਕੰਮ ਕੀਤਾ ਜਾਵੇਗਾ । ਕੋਰ ਕਮੇਟੀ ਦੇ ਮੈਂਬਰਾਂ ਦੀ ਜ਼ਿੰਮੇਵਾਰੀ ਪਾਰਟੀ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ - ਨਾਲ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਠਾਉਣਾ ਅਤੇ ਨਵੇਂ ਲੋਕਾਂ ਨੂੰ ਪਾਰਟੀ ਨਾਲ ਜੋੜਨਾ ਵੀ ਰਹੇਗੀ ।
ਪਿਛਲੀ ਖ਼ਬਰ ਕਬੱਡੀ ’ਚ ਬਠਿੰਡਾ ਦੇ ਮੁੰਡਿਆਂ ਨੇ ਜਿੱਤਿਆ ਖ਼ਿਤਾਬ, ਨੈੱਟਬਾਲ ’ਚ ਬਰਨਾਲਾ ਦੀਆਂ ਲੜਕੀਆਂ ‘ਚੈਂਪੀਅਨ’ ਅਗਲੀ ਖ਼ਬਰ ਚੀਨ ਦੇ ਸਜਾਵਟੀ ਸਾਮਾਨ ਦੀ ਚਮਕ ਨੇ ਮਿੱਟੀ ਦੇ ਦੀਵਿਆਂ ਤੇ ਭਾਂਡਿਆਂ ਦਾ ਕਾਰੋਬਾਰ ਕੀਤਾ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।