03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਦੁਕਾਨ ਵਿਚ ਪਏ ਲੈਪਟਾਪ, ਪ੍ਰਿੰਟਰ , ਏ ਸੀ, ਪਾਸਪੋਰਟ ਅਤੇ ਆਧਾਰ ਕਾਰਡ ਵੀ ਸੜੇ

ਜ਼ੀਰਾ, 2 ਨਵੰਬਰ (ਹਰਜੀਤ ਸਿੰਘ ਗਿੱਲ, ਰਜਨੀਸ਼ ਕਥੂਰੀਆ)-ਜ਼ੀਰਾ ਵਿਖੇ ਮੱਲਾਂ ਵਾਲਾ ਰੋਡ ’ਤੇ ਸਥਿਤ ਸੀ. ਐਸ.

ਸੀ.ਐਸ.ਸੀ ਸੈਂਟਰ ਜ਼ੀਰਾ ਵਿਖੇ ਅੱਗ ਲੱਗਣ ਸੰਬੰਧੀ ਜਾਣਕਾਰੀ ਦਿੰਦਾ ਹੋਇਆ ਦੁਕਾਨ ਮਾਲਕ ਗੁਰਚਰਨ ਸਿੰਘ। ਤਸਵੀਰ-ਹਰਜੀਤ ਸਿੰਘ ਗਿੱਲ 03-11-2026
ਜ਼ੀਰਾ, 2 ਨਵੰਬਰ (ਹਰਜੀਤ ਸਿੰਘ ਗਿੱਲ, ਰਜਨੀਸ਼ ਕਥੂਰੀਆ)-ਜ਼ੀਰਾ ਵਿਖੇ ਮੱਲਾਂ ਵਾਲਾ ਰੋਡ ’ਤੇ ਸਥਿਤ ਸੀ.ਐਸ.ਸੀ ਸੈਂਟਰ ਵਿਖੇ ਬੀਤੀ ਰਾਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਅਤੇ ਬਿਲਡਿੰਗ ਸੜਨ ਦੀ ਸੂਚਨਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਗੁਰਚਰਨ ਸਿੰਘ ਵਾਸੀ ਜ਼ੀਰਾ ਨੇ ਦੱਸਿਆ ਕਿ ਸਾਡੀ ਜ਼ੀਰਾ ਵਿਖੇ ਮੱਲਾਂ ਵਾਲਾ ਰੋਡ ’ਤੇ ਆਧਾਰ ਕਾਰਡ, ਪਾਸਪੋਰਟ, ਪਿੰਨ ਕਾਰਡ ਆਦਿ ਵੱਖ-ਵੱਖ ਤਰ੍ਹਾਂ ਦੇ ਦਸਤਾਵੇਜ਼ ਤਿਆਰ ਕਰਨ ਵਾਲੀ ਦੁਕਾਨ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਜਦ ਬੀਤੀ ਸ਼ਾਮ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਗਏ ਤਾਂ ਉਨ੍ਹਾਂ ਨੂੰ ਰਾਤ ਇਕ ਵਜੇ ਫ਼ੋਨ ’ਤੇ ਕਿਸੇ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਦੁਕਾਨ ਵਿਚ ਅੱਗ ਲੱਗੀ ਹੋਈ ਹੈ। ਇਸ ਤਰ੍ਹਾਂ ਅਸੀਂ ਤੁਰੰਤ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਅੱਗ ਬੁਝਣ ਤੱਕ ਸਾਡਾ ਕਾਫ਼ੀ ਨੁਕਸਾਨ ਹੋ ਗਿਆ। ਦੁਕਾਨ ਮਾਲਕ ਨੇ ਦੱਸਿਆ ਕਿ ਇਸ ਅੱਗ ਨਾਲ ਦੁਕਾਨ ਵਿਚ ਪਏ ਲੈਂਪ ਟਾਪ, ਡੈਸਕਟਾਪ, ਲੱਗੇ ਹੋਏ ਏ.ਸੀ, ਪ੍ਰਿੰਟਰ, ਕੈਬਿਨ , ਮੇਜ਼ , ਕੁਰਸੀਆਂ ਅਤੇ ਅਲਮਾਰੀਆਂ ਆਦਿ ਫ਼ਰਨੀਚਰ ਸਮੇਤ ਲੋਕਾਂ ਦੇ ਆਧਾਰ ਕਾਰਡ, ਪਾਸਪੋਰਟ ਸਕੂਲ ਸਰਟੀਫਿਕੇਟ ਅਸਲ ਜਾਂ ਫੋਟੋ ਸਟੇਟ ਅਤੇ ਹਲਫ਼ੀਆ ਬਿਆਨ ਆਦਿ ਸਾਰੇ ਦਸਤਾਵੇਜ਼ ਵੀ ਇਸ ਅੱਗ ਨੇ ਸਾੜ ਦਿੱਤੇ। ਇਸ ਦੇ ਨਾਲ-ਨਾਲ ਬਣੀ ਹੋਈ ਬਿਲਡਿੰਗ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ। ਦੁਕਾਨ ਮਾਲਕ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਅੱਗ ਲੱਗਣ ਨਾਲ ਉਸ ਦਾ 10 ਲੱਖ ਰੁਪਏ ਦਾ ਸਮਾਨ ਜਦਕਿ ਬਿਲਡਿੰਗ ਦਾ ਇਸ ਤੋਂ ਵੱਖਰਾ ਨੁਕਸਾਨ ਹੋ ਗਿਆ ਹੈ। ਇਸ ਅੱਗ ਦੀ ਰਿਪੋਰਟ ਥਾਣਾ ਸਿਟੀ ਜ਼ੀਰਾ ਵਿਖੇ ਦਰਜ਼ ਕਰਵਾ ਦਿੱਤੀ ਗਈ ਹੈ।
ਪਿਛਲੀ ਖ਼ਬਰ ਸਿਵਲ ਸਰਜਨ ਫ਼ਿਰੋਜ਼ਪੁਰ ਵਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਦਾ ਅਚਨਚੇਤ ਦੌਰਾ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਲਿ... ਅਗਲੀ ਖ਼ਬਰ ਕਿਸਾਨ ਵਿਰੋਧੀ ਮੱਦਾਂ ਰੱਦ ਕਰਨ ਲਈ ਮੁੱਖ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੂੰ ਭੇਜਿਆ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।