ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਵੰਡੀ ਸਹਾਇਤਾ ਰਾਸ਼ੀ
ਤਲਵੰਡੀ ਭਾਈ, 1 ਨਵੰਬਰ (ਕੁਲਜਿੰਦਰ ਸਿੰਘ ਗਿੱਲ)- ਪੰਜਾਬ ਯੂਥ ਕਲੱਬਜ਼ ਆਰਗੇਨਾਈਜ਼ੇਸ਼ਨ ਵਲੋਂ ਲੋੜਵੰਦ ਲੋਕਾਂ ਦੀ ਮੱਦਦ ਦਾ ਕਾਰਜ਼ ਆਰੰਭ ਕਰਦਿਆਂ ਅੱਜ ਪ੍ਰਵਾਸੀ ਭਾਰਤੀ ਬਲਵੀਰ ਸਿੰਘ ਕੈਨੇਡੀਅਨ ਦੇ ਸਹਿਯੋਗ ਨਾਲ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ਾਂ ਦੀ ਸਹਾਇਤਾ ਲਈ ਰਾਸ਼ੀ ਵੰਡੀ ਗਈ। ਪੰਜਾਬ ਯੂਥ ਕਲੱਬਜ਼ ਆਰਗੇਨਾਈਜ਼ੇਸ਼ਨ ਬਲਾਕ ਘੱਲ ਖੁਰਦ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਦੀ ਦੇਖ ਰੇਖ ਹੇਠ ਇਸ ਕਾਰਜ ਦੀ ਆਰੰਭਤਾ ਕਰਨ 10 ਮਰੀਜ਼ਾਂ ਨੂੰ ਰਾਸ਼ੀ ਵੰਡੀ ਗਈ ਤਾਂ ਜੋ ਉਹ ਆਪਣੀਆਂ ਦਵਾਈਆਂ ਜਾਂ ਹੋਰ ਜਰੂਰੀ ਵਸਤਾਂ ਖਰੀਦ ਸਕਣ।
ਅਜੀਤ ਡੈਸਕ
02-11-2026