ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸਬ-ਡਵੀਜ਼ਨ ਝੋਕ ਟਹਿਲ ਸਿੰਘ ਦਾ ਘਿਰਾਓ
ਮਮਦੋਟ, 28 ਅਕਤੂਬਰ(ਪੱਤਰ ਪ੍ਰੇਰਕ)- ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੋਨ ਝੋਕ ਟਹਿਲ ਸਿੰਘ ਦੇ ਪ੍ਰਧਾਨ ਗੁਰਨਾਮ ਸਿੰਘ ਅਲੀਕੇ ਦੀ ਅਗਵਾਈ ਹੇਠ ਬਿਜਲੀ ਬੋਰਡ ਨਾਲ ਸਬੰਧਤ ਲਮਕ ਰਹੇ ਮਸਲਿਆਂ ਨੂੰ ਲੈ ਕੇ ਬਿਜਲੀ ਬੋਰਡ ਦੀ ਸਬ-ਡਵੀਜ਼ਨ ਝੋਕ ਟਹਿਲ ਸਿੰਘ ਦਾ ਘਿਰਾਓ ਕਰਕੇ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿਚ ਜ਼ਿਲ੍ਹਾ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਜਤਾਲਾ, ਸ਼ਹਿਰੀ ਜ਼ੋਨ ਦੇ ਪ੍ਰਧਾਨ ਗੁਰਮੇਲ ਸਿੰਘ ਜੀਆ ਬੱਗਾ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ।
ਬ
ਬਿਜਲੀ ਬੋਰਡ ਦੀ ਸਬ-ਡਵੀਜ਼ਨ ਝੋਕ ਟਹਿਲ ਸਿੰਘ ਦਾ ਘਿਰਾਓ ਕਰ ਕੇ ਧਰਨਾ ਦਿੰਦੇ ਹੋਏ ਕਿਸਾਨ। (ਹੇਠਾਂ) ਕਿਸਾਨਾਂ ਨਾਲ ਮੀਟਿੰਗ ਕਰਦੇ ਹੋਏ ਐੱਸ.ਡੀ.ਓ.। ਤਸਵੀਰਾਂ ਰਾਜਿੰਦਰ ਸਿੰਘ ਹਾਂਡਾ
29-10-2026
ਮਮਦੋਟ, 28 ਅਕਤੂਬਰ(ਪੱਤਰ ਪ੍ਰੇਰਕ)- ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੋਨ ਝੋਕ ਟਹਿਲ ਸਿੰਘ ਦੇ ਪ੍ਰਧਾਨ ਗੁਰਨਾਮ ਸਿੰਘ ਅਲੀਕੇ ਦੀ ਅਗਵਾਈ ਹੇਠ ਬਿਜਲੀ ਬੋਰਡ ਨਾਲ ਸਬੰਧਤ ਲਮਕ ਰਹੇ ਮਸਲਿਆਂ ਨੂੰ ਲੈ ਕੇ ਬਿਜਲੀ ਬੋਰਡ ਦੀ ਸਬ-ਡਵੀਜ਼ਨ ਝੋਕ ਟਹਿਲ ਸਿੰਘ ਦਾ ਘਿਰਾਓ ਕਰਕੇ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿਚ ਜ਼ਿਲ੍ਹਾ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਜਤਾਲਾ, ਸ਼ਹਿਰੀ ਜ਼ੋਨ ਦੇ ਪ੍ਰਧਾਨ ਗੁਰਮੇਲ ਸਿੰਘ ਜੀਆ ਬੱਗਾ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਲਮਕ ਰਹੇ ਮਸਲਿਆਂ ਸੰਬੰਧੀ ਵਾਰ-ਵਾਰ ਐੱਸ.ਡੀ.ਓ. ਅਤੇ ਹੋਰ ਅਧਿਕਾਰੀਆਂ ਨੂੰ ਕਹਿਣ ਦੇ ਬਾਵਜੂਦ ਵੀ ਜ਼ਰੂਰੀ ਕੰਮਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ। ਆਗੂਆਂ ਨੇ ਦੱਸਿਆ ਕਿ ਇਸ ਦਫਤਰ ਦੀ ਖ਼ਾਸੀਅਤ ਇਹ ਹੈ ਕਿ ਰਿਸ਼ਵਤ ਦੇਣ ਨਾਲ ਕੰਮ ਨਾਲੋ-ਨਾਲ ਹੋ ਜਾਦੇ ਹਨ ਪਰ ਕਿਸਾਨ ਜਥੇਬੰਦੀਆਂ ਨਾਲ ਜੁੜੇ ਕਿਸਾਨਾਂ ਵਲੋਂ ਇਹਨਾਂ ਨੂੰ ਰਿਸ਼ਵਤ ਨਹੀਂ ਦਿੱਤੀ ਜਾਂਦੀ, ਇਸ ਲਈ ਇਹ ਜਾਣਬੁੱਝ ਕੇ ਟਾਲ਼ ਮਟੋਲ ਕਰਦਿਆਂ ਕਿਸਾਨਾਂ ਨੂੰ ਖਰਾਬ ਕਰਦੇ ਹਨ। ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਸਬੰਧਤ ਐੱਸ.ਡੀ.ਓ. ਵਲੋਂ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ ਤੇ ਕੁਝ ਮਸਲਿਆਂ ਦਾ ਹੱਲ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਲੰਮੇ ਸਮੇਂ ਤੋਂ ਇਸ ਦਫ਼ਤਰ ਵਿਚ ਤਾਇਨਾਤ ਐੱਸ.ਡੀ.ਓ. ਤੇ ਜੁਨੀਅਰ ਇੰਜੀਨੀਅਰ ਦਾ ਤੁਰੰਤ ਤਬਾਦਲਾ ਕਰਕੇ ਲੋਕ ਪੱਖੀ ਅਧਿਕਾਰੀ ਇਸ ਸਬ-ਡਵੀਜ਼ਨ ਵਿਚ ਤਾਇਨਾਤ ਕੀਤੇ ਜਾਣ। ਇਸ ਮੌਕੇ ਬਲਦੇਵ ਸਿੰਘ ਕਰੀਆ, ਬਲਜਿੰਦਰ ਸਿੰਘ ਮਿਸ਼ਰੀ ਵਾਲਾ, ਬਲਕਾਰ ਸਿੰਘ, ਸਰਵਣ ਸਿੰਘ ਅਲੀ ਕੇ, ਹਰਬੰਸ ਸਿੰਘ ਨੰਬਰਦਾਰ, ਹਰਬੰਸ ਸਿੰਘ ਅਲੀ ਕੇ, ਸੋਨਾ ਸਿੰਘ ਅਲੀ ਕੇ, ਮਲਕੀਤ ਸਿੰਘ ਹਾਮਦ, ਬਲਵੀਰ ਸਿੰਘ ਅਲਫੂ , ਮਲਕੀਤ ਸਿੰਘ ਹਰਗੋਬਿੰਦਪੁਰ ਆਦਿ ਹਾਜ਼ਰ ਸਨ।