29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

350 ਕਿਲੋ ਰੰਗਦਾਰ ਅਤੇ ਖਰਾਬ ਚਿਪਸ ਤੇ 40 ਕਿਲੋ ਕੀੜਿਆਂ ਨਾਲ ਭਰੀ ਕਸੂਰੀ ਮੇਥੀ ਬਰਾਮਦ

ਜ਼ੀਰਾ, 28 ਅਕਤੂਬਰ ਰਜਨੀਸ਼ ਕਥੂਰੀਆ/ਪ੍ਰਤਾਪ ਸਿੰਘ ਹੀਰਾ)- ਲੋਕਾਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫੂਡ ਸੇਫਟੀ ਇੰਸਪੈਕਟਰ ਫ਼ਿਰੋਜ਼ਪੁਰ ਅਭਿਨਵ ਖੋਸਲਾ ਵਲੋਂ ਜ਼ੀਰਾ ਵਿਖੇ ਇਕ ਫੈਕਟਰੀ ’ਤੇ ਅਚਨਚੇਤ ਰੇਡ ਕਰਕੇ ਜਾਂਚ ਕੀਤੀ ਗਈ। ਝਤਰਾ ਰੋਡ, ਜ਼ੀਰਾ ਵਿਖੇ ਸਥਿਤ ਬੇਕਰੀ ਉਤਪਾਦ ਤਿਆਰ ਕਰਨ ਵਾਲੀ ਫੈਕਟਰੀ ਦੀ ਜਾਂਚ ਦੌਰਾਨ ਕਈ ਖਾਮੀਆਂ ਸਾਹਮਣੇ ਆਈਆਂ।

ਅਜੀਤ ਡੈਸਕ 29-10-2026

ਜ਼ੀਰਾ, 28 ਅਕਤੂਬਰ ਰਜਨੀਸ਼ ਕਥੂਰੀਆ/ਪ੍ਰਤਾਪ ਸਿੰਘ ਹੀਰਾ)- ਲੋਕਾਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫੂਡ ਸੇਫਟੀ ਇੰਸਪੈਕਟਰ ਫ਼ਿਰੋਜ਼ਪੁਰ ਅਭਿਨਵ ਖੋਸਲਾ ਵਲੋਂ ਜ਼ੀਰਾ ਵਿਖੇ ਇਕ ਫੈਕਟਰੀ ’ਤੇ ਅਚਨਚੇਤ ਰੇਡ ਕਰਕੇ ਜਾਂਚ ਕੀਤੀ ਗਈ। ਝਤਰਾ ਰੋਡ, ਜ਼ੀਰਾ ਵਿਖੇ ਸਥਿਤ ਬੇਕਰੀ ਉਤਪਾਦ ਤਿਆਰ ਕਰਨ ਵਾਲੀ ਫੈਕਟਰੀ ਦੀ ਜਾਂਚ ਦੌਰਾਨ ਕਈ ਖਾਮੀਆਂ ਸਾਹਮਣੇ ਆਈਆਂ। ਜਾਂਚ ਦੌਰਾਨ ਬੇਕਰੀ ਉਤਪਾਦਾਂ ਵਿਚ ਵਰਤੇ ਜਾਣ ਵਾਲੇ ਅਮੋਨੀਆ ਸਬੰਧੀ ਵੀ ਗੰਭੀਰ ਮਾਮਲਾ ਸਾਹਮਣੇ ਆਇਆ ਜਿਸ ਦੀ ਜਾਂਚ ਅਤੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਫਰੀਦਕੋਟ ਤੋਂ ਆ ਰਹੀ ਬਰਫ਼ੀ, ਜਿਸ ਦੀ ਕੀਮਤ ਲਗਭਗ 90 ਰੁਪਏ ਪ੍ਰਤੀ ਅੱਧਾ ਕਿਲੋਗ੍ਰਾਮ ਦੱਸੀ ਗਈ, ਵੀ ਜਾਂਚ ਦੇ ਘੇਰੇ ਵਿਚ ਆਈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਰਫ਼ੀ ਦੇ ਸੈਂਪਲ ਲਏ ਗਏ ਤੇ ਸਬੰਧਤ ਬਰਫ਼ੀ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਇਸ ਕਾਰਵਾਈ ਦੌਰਾਨ 69 ਟੀਨ ਵੀ ਬਰਾਮਦ ਹੋਏ ਜਿਨ੍ਹਾਂ ਨੂੰ ਵਿਭਾਗ ਵਲੋਂ ਸੀਲ ਕਰ ਦਿੱਤਾ ਗਿਆ ਤੇ ਉਨ੍ਹਾਂ ਦੇ ਸੈਂਪਲ ਵੀ ਲਏ ਗਏ ਹਨ। ਫੂਡ ਸੇਫਟੀ ਇੰਸਪੈਕਟਰ ਅਭਿਨਵ ਖੋਸਲਾ ਨੇ ਦੱਸਿਆ ਕਿ ਇਨ੍ਹਾਂ ਸੈਂਪਲਾਂ ਦੀਆਂ ਜਾਂਚ ਰਿਪੋਰਟਾਂ ਪ੍ਰਾਪਤ ਹੋਣ ਉਪਰੰਤ ਨਤੀਜਿਆਂ ਦੇ ਆਧਾਰ ’ਤੇ ਫੂਡ ਸੇਫਟੀ ਕਾਨੂੰਨ ਤੇ ਲਾਗੂ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਹਨਾਂ ਸਪੱਸ਼ਟ ਕੀਤਾ ਕਿ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ, ਸਫ਼ਾਈ ਤੇ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਭਾਗ ਵਲੋਂ ਸਮੇਂ-ਸਮੇਂ ’ਤੇ ਅਜਿਹੀਆਂ ਅਚਨਚੇਤ ਜਾਂਚਾਂ ਜਾਰੀ ਰਹਿਣਗੀਆਂ ਤਾਂ ਜੋ ਲੋਕਾਂ ਦੀ ਸਿਹਤ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਤੋਂ ਇਲਾਵਾ ਨਵੀਂ ਤਲਵੰਡੀ ਰੋਡ ਜ਼ੀਰਾ ’ਤੇ ਸਥਿਤ ਬੇਕਰੀ ਦਾ ਸਾਮਾਨ ਬਣਾਉਣ ਵਾਲੀ ਇਕ ਹੋਰ ਫੈਕਟਰੀ ’ਤੇ ਛਾਪੇਮਾਰੀ ਕਰਕੇ 350 ਕਿਲੋ ਰੰਗਦਾਰ ਤੇ ਖਰਾਬ ਚਿਪਸ ਅਤੇ 40 ਕਿਲੋ ਕੀੜਿਆਂ ਵਾਲੀ ਕਸੂਰੀ ਮੇਥੀ ਬਰਾਮਦ ਕਰਕੇ ਨਸ਼ਟ ਕਰਵਾਈ ਗਈ ਅਤੇ ਫੈਕਟਰੀ ਮਾਲਕ ਦਾ ਚਲਾਨ ਵੀ ਕੱਟਿਆ ਗਿਆ।

ਪਿਛਲੀ ਖ਼ਬਰ ਵਿਕਾਸ ਕਾਰਜਾਂ ਦੇ ਆਧਾਰ ’ਤੇ ਮੁੜ ਬਣੇਗੀ ‘ਆਪ’ ਦੀ ਸਰਕਾਰ- ਸੰਦੀਪ ਸਿੰਘ ਅਗਲੀ ਖ਼ਬਰ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਹੱਦ ਕਰਜ਼ਾ ਤੇ ਡੀ.ਏ.ਪੀ. ਖਾਦ ਦੇਣ ਲਈ ਲਾਈਆਂ ਸ਼ਰਤਾਂ ਵਿਰੁੱਧ ਕਿਸਾਨਾਂ ਤੇ ਸਭਾ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।