28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਰਾਸ਼ਟਰੀ ਬਾਲ ਸਵਸਥ ਕਾਰਿਆ ਕਰਮ ਟੀਮ ਸੀਤੋ ਗੁੰਨ੍ਹੋ ਵਲੋਂ ਬਹਾਦਰ ਖੇੜਾ ਸਕੂਲ ਦਾ ਦੌਰਾ

ਬੱਲੂਆਣਾ, 27 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਰਾਸ਼ਟਰੀ ਬਾਲ ਸਵਸਥ ਕਾਰਿਆ ਕਰਮ ਟੀਮ ਸੀਤੋ ਗੁੰਨ੍ਹੋਂ ਵਲੋਂ ਸਰਕਾਰੀ ਹਾਈ ਸਮਾਰਟ ਸਕੂਲ ਬਹਾਦਰ ਖੇੜਾ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਟੀਮ ਵਿਚ ਮਾਹਿਰ ਡਾ.

ਅਜੀਤ ਡੈਸਕ 28-10-2026
ਬੱਲੂਆਣਾ, 27 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਰਾਸ਼ਟਰੀ ਬਾਲ ਸਵਸਥ ਕਾਰਿਆ ਕਰਮ ਟੀਮ ਸੀਤੋ ਗੁੰਨ੍ਹੋਂ ਵਲੋਂ ਸਰਕਾਰੀ ਹਾਈ ਸਮਾਰਟ ਸਕੂਲ ਬਹਾਦਰ ਖੇੜਾ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਟੀਮ ਵਿਚ ਮਾਹਿਰ ਡਾ.ਵਿਸ਼ਨੂੰ ਸ਼ਰਮਾ, ਡਾ.ਮਨੀਸ਼ਾ, ਡਾ.ਸ਼ਵੇਤਾ ਅਤੇ ਡਾ.ਅੰਮ੍ਰਿਤਪਾਲ ਕੌਰ ਵਲੋਂ ਸਕੂਲ ਦੇ ਸਮੂਹ ਵਿਦਿਆਰਥੀਆਂ ਦੇ ਵੱਖ-ਵੱਖ ਚੈੱਕਅਪ ਕੀਤੇ ਗਏ। ਇਸ ਸਮੇਂ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਅੱਖਾਂ ਦਾ ਚੈੱਕਅਪ, ਭਾਰ ਅਤੇ ਖ਼ੂਨ ਦਾ ਚੈੱਕਅਪ ਕੀਤੇ ਗਏ। ਡਾ. ਮਨੀਸ਼ਾ ਨੇ ਵਿਦਿਆਰਥੀਆਂ ਨੂੰ ਡਾਕਟਰੀ ਲਾਈਨ ਬਾਰੇ ਪ੍ਰੇਰਿਤ ਕਰਦਿਆਂ ਵਿਸਥਾਰ ਸਹਿਤ ਚਾਨਣਾ ਪਾਇਆ। ਇਸ ਸਮੇਂ ਸਕੂਲ ਮੁਖੀ ਮੈਡਮ ਜਿਓਤੀ ਬਤਰਾ ਅਤੇ ਸਮੂਹ ਸਟਾਫ਼ ਨੇ ਪੁੱਜੀ ਟੀਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਫ਼ਿਰੋਜ਼ਪੁਰ ਰੇਲਵੇ ਮੰਡਲ ਵਲੋਂ ਪੈਨਸ਼ਨਰਾਂ ਦੀ ਸਹੂਲਤ ਲਈ ਡਿਜੀਟਲ ਜੀਵਨ ਪ੍ਰਮਾਣ-ਪੱਤਰ ਕੈਂਪ ਲਗਾਉਣ ਦਾ ਐਲਾਨ ਫ਼ਿਰੋਜ਼ਪੁਰ,... ਅਗਲੀ ਖ਼ਬਰ ਵਿਧਾਇਕ ਗੋਲਡੀ ਕੰਬੋਜ ਨੇ ਜਲਾਲਾਬਾਦ ਵਿਖੇ ਵਾਟਰ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।