ਗੁਰੂਹਰਸਹਾਏ ’ਚ ਕੱਢੀ ਸ਼ੋਭਾ ਯਾਤਰਾ
ਗੁਰੂਹਰਸਹਾਏ, 26 ਅਕਤੂਬਰ(ਕਪਿਲ ਕੰਧਾਰੀ)- ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ’ਤੇ ਗੁਰੂਹਰਸਹਾਏ ਸ਼ਹਿਰ ਦੇ ਆਦਰਸ਼ ਨਗਰ ਵਿਖੇ ਸਥਿਤ ਮੰਦਰ ਦੇ ਪ੍ਰਬੰਧਕਾਂ ਵਲੋਂ ਸ਼ਹਿਰ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦੌਰਾਨ ਵਿਸ਼ੇਸ਼ ਤੌਰ ’ਤੇ ਨਗਰ ਕੌਂਸਲ ਗੁਰੂਹਰਸਹਾਏ ਦੀ ਪ੍ਰਧਾਨ ਸੁਸ਼ਮਾ ਰਾਣੀ ਦੇ ਸਪੁੱਤਰ ਤੇ ਸੀਨੀਅਰ ਕਾਂਗਰਸੀ ਆਗੂ ਬੰਟੀ ਭਠੇਜਾ, ਕੌਂਸਲਰ ਬ੍ਰਿਜ ਭੂਸ਼ਨ ਭਾਰਦਵਾਜ, ਸਮਾਜ ਸੇਵੀ ਜੋਨੀ ਆਵਲਾ, ਬੂੜ ਚੰਦ ਬਿੰਦਰਾ, ਸਾਬਕਾ ਨਗਰ ਕੌਂਸਲ ਪ੍ਰਧਾਨ ਆਤਮਜੀਤ ਸਿੰਘ ਡੇਵਿਡ, ਰਮਨ ਸ਼ਰਮਾ, ਆਰ.
ਗੁਰੂਹਰਸਹਾਏ, 26 ਅਕਤੂਬਰ(ਕਪਿਲ ਕੰਧਾਰੀ)- ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ’ਤੇ ਗੁਰੂਹਰਸਹਾਏ ਸ਼ਹਿਰ ਦੇ ਆਦਰਸ਼ ਨਗਰ ਵਿਖੇ ਸਥਿਤ ਮੰਦਰ ਦੇ ਪ੍ਰਬੰਧਕਾਂ ਵਲੋਂ ਸ਼ਹਿਰ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦੌਰਾਨ ਵਿਸ਼ੇਸ਼ ਤੌਰ ’ਤੇ ਨਗਰ ਕੌਂਸਲ ਗੁਰੂਹਰਸਹਾਏ ਦੀ ਪ੍ਰਧਾਨ ਸੁਸ਼ਮਾ ਰਾਣੀ ਦੇ ਸਪੁੱਤਰ ਤੇ ਸੀਨੀਅਰ ਕਾਂਗਰਸੀ ਆਗੂ ਬੰਟੀ ਭਠੇਜਾ, ਕੌਂਸਲਰ ਬ੍ਰਿਜ ਭੂਸ਼ਨ ਭਾਰਦਵਾਜ, ਸਮਾਜ ਸੇਵੀ ਜੋਨੀ ਆਵਲਾ, ਬੂੜ ਚੰਦ ਬਿੰਦਰਾ, ਸਾਬਕਾ ਨਗਰ ਕੌਂਸਲ ਪ੍ਰਧਾਨ ਆਤਮਜੀਤ ਸਿੰਘ ਡੇਵਿਡ, ਰਮਨ ਸ਼ਰਮਾ, ਆਰ. ਕੇ. ਚੌਧਰੀ ਤੇ ਅਨਿਲ ਹਾਂਡਾ ਨੇ ਸ਼ਿਰਕਤ ਕੀਤੀ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਬੰਧਕਾਂ ਤੇਜਪਾਲ, ਸੋਨੂ ਤੇ ਰਾਕੇਸ਼ ਵਲੋਂ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸ਼ੋਭਾ ਯਾਤਰਾ ਨੇ ਸ਼ਹਿਰ ਵਿਚ ਧਾਰਮਿਕ ਮਾਹੌਲ ਸਿਰਜਿਆ।