22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸਿਵਲ ਹਸਪਤਾਲ ਫਿਰੋਜ਼ਪੁਰ ਨੂੰ ਮਿਲੀ ਵੱਡੀ ਸਹੂਲਤ, ਲੈਬੋਰਟਰੀ ਲਈ ਕਰੀਬ 20 ਲੱਖ ਦੀਆਂ ਅਤਿ-ਆਧੁਨਿਕ ਮਸ਼ੀਨਾਂ ਸਾਬਕਾ ਵਿਧਾਇਕ ਪਿੰਕੀ ਵਲੋਂ ਭੇਟ

ਫ਼ਿਰੋਜ਼ਪੁਰ, 22 ਅਕਤੂਬਰ (ਕੁਲਬੀਰ ਸਿੰਘ ਸੋਢੀ)- ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ, ਜੋ ਸਿਹਤ ਸੁਵਿਧਾਵਾਂ ਤੋਂ ਵੱਡੇ ਪੱਧਰ ’ਤੇ ਪਛੜਿਆ ਹੋਇਆ ਹੈ ਤੇ ਸਥਾਨਕ ਵਾਸੀ ਨਿੱਜੀ ਹਸਪਤਾਲ ਦੀ ਲੁੱਟ ਦਾ ਲਗਾਤਾਰ ਸ਼ਿਕਾਰ ਹੋ ਰਹੇ ਹਨ। ਇਸ ਦੇ ਚੱਲਦੇ ਜ਼ਿਲ੍ਹੇ ਦੇ ਮੁਖ ਸਿਵਲ ਹਸਪਤਾਲ ਨੂੰ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਲਗਭਗ 20 ਲੱਖ ਰੁਪਏ ਦੀ ਲਾਗਤ ਵਾਲੀਆਂ ਅਤਿ-ਆਧੁਨਿਕ ਮੈਡੀਕਲ ਮਸ਼ੀਨਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਨਾਲ ਲੋਕਾਂ ਨੂੰ ਵਧੀਆ ਟੈਸਟਿੰਗ ਪ੍ਰਣਾਲੀ ਦੀ ਸਹੂਲਤ ਉਪਲਬਧ ਹੋਵੇਗੀ।

ਅਜੀਤ ਡੈਸਕ 23-10-2026
ਫ਼ਿਰੋਜ਼ਪੁਰ, 22 ਅਕਤੂਬਰ (ਕੁਲਬੀਰ ਸਿੰਘ ਸੋਢੀ)- ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ, ਜੋ ਸਿਹਤ ਸੁਵਿਧਾਵਾਂ ਤੋਂ ਵੱਡੇ ਪੱਧਰ ’ਤੇ ਪਛੜਿਆ ਹੋਇਆ ਹੈ ਤੇ ਸਥਾਨਕ ਵਾਸੀ ਨਿੱਜੀ ਹਸਪਤਾਲ ਦੀ ਲੁੱਟ ਦਾ ਲਗਾਤਾਰ ਸ਼ਿਕਾਰ ਹੋ ਰਹੇ ਹਨ। ਇਸ ਦੇ ਚੱਲਦੇ ਜ਼ਿਲ੍ਹੇ ਦੇ ਮੁਖ ਸਿਵਲ ਹਸਪਤਾਲ ਨੂੰ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਲਗਭਗ 20 ਲੱਖ ਰੁਪਏ ਦੀ ਲਾਗਤ ਵਾਲੀਆਂ ਅਤਿ-ਆਧੁਨਿਕ ਮੈਡੀਕਲ ਮਸ਼ੀਨਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਨਾਲ ਲੋਕਾਂ ਨੂੰ ਵਧੀਆ ਟੈਸਟਿੰਗ ਪ੍ਰਣਾਲੀ ਦੀ ਸਹੂਲਤ ਉਪਲਬਧ ਹੋਵੇਗੀ। ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਤੇ ਹੱਡੀਆਂ ਦੇ ਮਾਹਿਰ ਡਾਕਟਰ ਡਾ.ਨਿਖਿਲ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਜਿੱਥੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਵਧੇਰੇ ਗਿਣਤੀ ਵਿਚ ਹਨ ਉੱਥੇ ਨਸ਼ੇ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਨੂੰ ਮਿਲੀਆਂ ਨਵੀਆਂ ਟੈਸਟਿੰਗ ਵਾਲਿਆਂ ਆਧੁਨਿਕ ਮਸ਼ੀਨਾਂ ਨਾਲ ਟੈਸਟਿੰਗ ਪ੍ਰਣਾਲੀ ਅੱਗੇ ਨਾਲੋ ਹੋਰ ਵਧੀਆ ਹੋ ਜਾਵੇਗੀ ਤੇ ਕਈ ਟੈੱਸਟ ਅਜਿਹੇ ਸਨ, ਜੋ ਮਰੀਜ਼ਾਂ ਨੂੰ ਪ੍ਰਾਈਵੇਟ ਤੌਰ ’ਤੇ ਕਰਵਾਉਣੇ ਪੈਂਦੇ ਸਨ, ਉਹ ਹੀ ਹੋਇਆ ਕਰਨਗੇ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਜਿੱਥੇ ਵਧੀਆ ਇਲਾਜ ਦੇਣਾ ਸਰਕਾਰ ਦਾ ਮੁੱਖ ਫ਼ਰਜ਼ ਹੈ ਉੱਥੇ ਸਿਹਤ ਸੁਵਿਧਾਵਾਂ ਦਾ ਮੁਕੰਮਲ ਹੋਣਾ ਵੀ ਜ਼ਰੂਰੀ ਹੈ। ਐੱਸ.ਐੱਮ.ਓ. ਗੁਪਤਾ ਨੇ ਦੱਸਿਆ ਕਿ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਸਾਬਕਾ ਵਿਧਾਇਕ ਪਿੰਕੀ ਦਾ ਸਹਿਯੋਗ ਲਈ ਸਵਾਗਤ ਕਰਦਿਆਂ ਕਿਹਾ ਕਿ ਅਜਿਹੀਆਂ ਸਹੂਲਤਾਂ ਨਾਲ ਸਰਕਾਰੀ ਹਸਪਤਾਲਾਂ ’ਤੇ ਲੋਕਾਂ ਦਾ ਭਰੋਸਾ ਵਧੇਗਾ। ਇਸ ਮੌਕੇ ਰਾਜਪਾਲ ਕਪੂਰ, ਵਿਕਾਸ ਕਪੂਰ, ਅਮਨਦੀਪ ਸਿੰਘ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਨਗਰ ਕੌਂਸਲ ਪ੍ਰਧਾਨ ਅਸ਼ੋਕ ਸਚਦੇਵਾ, ਸਾਬਕਾ ਪ੍ਰਧਾਨ ਰੋਹਿਤ ਗਰੋਵਰ, ਐੱਮ.ਸੀ. ਰਿਸ਼ੀ ਸ਼ਰਮਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਬਾਠ, ਰਵੀ ਤਾਇਲ, ਪਰਮਿੰਦਰ ਹਾਂਡਾ, ਮਣੀ ਖੋਖਰ, ਯਾਕੂਬ ਭੱਟੀ, ਟੀਟੂ ਮਲਹੋਤਰਾ, ਨਗਰ ਕੌਂਸਲ ਉਪ-ਪ੍ਰਧਾਨ ਬੋਹੜ ਸਿੰਘ, ਸੰਜੀਵ ਗਰੋਵਰ, ਕਵਰ ਸਿੰਘ, ਦਮਨ ਪ੍ਰੀਤ ਭੱਲਾ, ਸ਼ਿਵ ਰਾਮ, ਪ੍ਰਵੇਸ਼ ਮੋਗਾ, ਰਾਜੀਵ ਮਹਿਤਾ, ਮਾਨਿਕ ਸੋਈ, ਸਰਪੰਚ ਜਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਜ਼ਿਲ੍ਹਾ ਕਾਂਗਰਸ ਕਿਸਾਨ ਸੈੱਲ ਪ੍ਰਧਾਨ ਗੁਰਨੈਬ ਬਰਾੜ, ਧਰਮਵੀਰ ਭੱਟੀ, ਸਰਪੰਚ ਸੁਰਜੀਤ ਸਿੰਘ ਗੋਬਿੰਦ ਨਗਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਹੈਰੋਇਨ ਅਤੇ ਪਿਸਟਲ ਸਮੇਤ 7 ਵਿਅਕਤੀ ਗ੍ਰਿਫ਼ਤਾਰ - ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਅਗਲੀ ਖ਼ਬਰ ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਦਰਦਨਾਕ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।