ਅਮਨਦੀਪ ਸਿੰਘ, ਰਣਜੀਤ ਸਿੰਘ, ਸੁਖਜੀਤ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਵਿਚਾਰ ਪ੍ਰਗਟਾਉਂਦੇ ਹੋਏ।
ਪੰਜਾਬ ਵਿਚ ਅਮਨ ਕਾਨੂੰਨ ਅਕਾਲੀ ਦਲ (ਬ) ਦੇ ਰਾਜ ਵਿਚ ਹੀ ਕਾਇਮ ਰਹਿ ਸਕਦੈ- ਯੂਥ ਅਕਾਲੀ ਆਗੂ
ਜ਼ੀਰਾ, 22 ਅਕਤੂਬਰ (ਰਜਨੀਸ਼ ਕਥੂਰੀਆ)- ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਹਰ ਫਰੰਟ ’ਤੇ ਪੂਰੀ ਤਰਾਂ ਫ਼ੇਲ੍ਹ ਸਾਬਤ ਹੋਈ ਹੈ ਅਤੇ ਪੰਜਾਬ ਵਿਚ ਅਮਨ ਕਾਨੂੰਨ ਅਕਾਲੀ ਦਲ (ਬ) ਦੇ ਰਾਜ ਵਿਚ ਹੀ ਕਾਇਮ ਰਹਿ ਸਕਦਾ ਹੈ। ਇਹ ਦਾਅਵਾ ਯੂਥ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਅਮਨਦੀਪ ਸਿੰਘ ਬਹਿਕ ਫੱਤੂ, ਸੁਖਜੀਤ ਸਿੰਘ ਆਸਿਫ ਵਾਲਾ ਵਾਈਸ ਪ੍ਰਧਾਨ ਯੂਥ ਅਕਾਲੀ ਦਲ ਜ਼ਿਲ੍ਹ ਫ਼ਿਰੋਜ਼ਪੁਰ, ਰਣਜੀਤ ਸਿੰਘ ਸ਼ਹਿਜਾਦਾ ਦਿਹਾਤੀ ਸਰਕਲ ਪ੍ਰਧਾਨ ਜ਼ੀਰਾ, ਹਰਪ੍ਰੀਤ ਸਿੰਘ ਬਹਿਕ ਗੁੱਜਰਾਂ ਮੀਤ ਪ੍ਰਧਾਨ ਯੂਥ ਅਕਾਲੀ ਦਲ ਜ਼ੋਨ ਜ਼ੀਰਾ ਤੇ ਮਨਪ੍ਰੀਤ ਸਿੰਘ ਸੋਸ਼ਲ ਮੀਡੀਆ ਇੰਚਾਰਜ ਜ਼ੋਨ ਜ਼ੀਰਾ ਨੇ ਸਾਂਝੇ ਤੌਰ ’ਤੇ ਕੀਤਾ।
ਜ਼ੀਰਾ, 22 ਅਕਤੂਬਰ (ਰਜਨੀਸ਼ ਕਥੂਰੀਆ)- ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਹਰ ਫਰੰਟ ’ਤੇ ਪੂਰੀ ਤਰਾਂ ਫ਼ੇਲ੍ਹ ਸਾਬਤ ਹੋਈ ਹੈ ਅਤੇ ਪੰਜਾਬ ਵਿਚ ਅਮਨ ਕਾਨੂੰਨ ਅਕਾਲੀ ਦਲ (ਬ) ਦੇ ਰਾਜ ਵਿਚ ਹੀ ਕਾਇਮ ਰਹਿ ਸਕਦਾ ਹੈ। ਇਹ ਦਾਅਵਾ ਯੂਥ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਅਮਨਦੀਪ ਸਿੰਘ ਬਹਿਕ ਫੱਤੂ, ਸੁਖਜੀਤ ਸਿੰਘ ਆਸਿਫ ਵਾਲਾ ਵਾਈਸ ਪ੍ਰਧਾਨ ਯੂਥ ਅਕਾਲੀ ਦਲ ਜ਼ਿਲ੍ਹ ਫ਼ਿਰੋਜ਼ਪੁਰ, ਰਣਜੀਤ ਸਿੰਘ ਸ਼ਹਿਜਾਦਾ ਦਿਹਾਤੀ ਸਰਕਲ ਪ੍ਰਧਾਨ ਜ਼ੀਰਾ, ਹਰਪ੍ਰੀਤ ਸਿੰਘ ਬਹਿਕ ਗੁੱਜਰਾਂ ਮੀਤ ਪ੍ਰਧਾਨ ਯੂਥ ਅਕਾਲੀ ਦਲ ਜ਼ੋਨ ਜ਼ੀਰਾ ਤੇ ਮਨਪ੍ਰੀਤ ਸਿੰਘ ਸੋਸ਼ਲ ਮੀਡੀਆ ਇੰਚਾਰਜ ਜ਼ੋਨ ਜ਼ੀਰਾ ਨੇ ਸਾਂਝੇ ਤੌਰ ’ਤੇ ਕੀਤਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਸਮੁੱਚੇ ਪੰਜਾਬ ਦੇ ਅਕਾਲੀ ਵਰਕਰਾਂ ਨੂੰ ਇੱਕਜੁੱਟ ਕਰਨ ਤੇ ਪਾਰਟੀ ਦੀਆਂ ਜੜਾਂ ਹੋਰ ਮਜ਼ਬੂਤ ਕਰਨ ਲਈ ਦਿਨ ਰਾਤ ਇਕ ਕਰਕੇ ਯਤਨ ਕਰ ਰਹੇ ਹਨ ਜਿਸ ਕਰਕੇ ਪਾਰਟੀ ਦੀਆਂ ਰੈਲੀਆਂ ਤੇ ਸਿਆਸੀ ਕਾਨਫਰੰਸਾਂ ਵਿਚ ਪਾਰਟੀ ਵਰਕਰਾਂ ਦਾ ਰਿਕਾਰਡ ਤੋੜ ਇਕੱਠ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮਕਬੂਲੀਅਤ ਦੀ ਗਵਾਹੀ ਭਰਦਾ ਹੈ। ਅਮਨਦੀਪ ਸਿੰਘ ਬਹਿਕ ਫੱਤੂ, ਸੁਖਜੀਤ ਸਿੰਘ ਆਸਿਫ ਵਾਲਾ, ਰਣਜੀਤ ਸਿੰਘ ਸ਼ਹਿਜਾਦਾ, ਹਰਪ੍ਰੀਤ ਸਿੰਘ ਬਹਿਕ ਗੁੱਜਰਾਂ ਅਤੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿਚ ਜੋ ਵਿਕਾਸ ਦੇ ਕੰਮ ਹੋਏ ਹਨ, ਉਹਨਾਂ ਦਾ ਇਕ ਆਪਣਾ ਇਤਿਹਾਸ ਹੈ। ਯੂਥ ਆਗੂਆਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਸੂਝਵਾਨ ਲੋਕ ਅਕਾਲੀ ਦਲ ਦੀ ਦੁਬਾਰਾ ਸਰਕਾਰ ਲਿਆਉਣ ਲਈ ਪੰਜਾਬ ਵਿਧਾਨ ਸਭਾ ਚੋਣਾਂ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਵੱਡੀ ਗਿਣਤੀ ਵਿਚ ਉਮੀਦਵਾਰਾਂ ਦੀ ਜਿੱਤ ਹੋਵੇਗੀ।