ਪੀਰ ਬਾਬਾ ਟਿੱਬੇ ਵਾਲਾ ਦੀ ਦਰਗਾਹ ’ਤੇ ਸਾਲਾਨਾ ਜੋੜ ਮੇਲਾ ਕਰਵਾਇਆ
ਗੁਰੂਹਰਸਹਾਏ, 21 ਅਕਤੂਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਸ਼ਹਿਰ ਦੇ ਨਾਲ ਲੱਗਦੀ ਬਸਤੀ ਕੇਸਰ ਸਿੰਘ ਵਾਲੀ ਵਿਖੇ ਪੀਰ ਬਾਬਾ ਟਿੱਬੇ ਵਾਲਾ ਜੀ ਦੀ ਦਰਗਾਹ ’ਤੇ ਕਰਵਾਏ ਗਏ ਸਾਲਾਨਾ ਜੋੜ ਮੇਲੇ ਦੌਰਾਨ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪੀਰ ਬਾਬਾ ਜੀ ਦੀ ਦਰਗਾਹ ’ਤੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ, ਇਲਾਕੇ ਦੀ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ।
ਅਜੀਤ ਡੈਸਕ
22-10-2026