10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਤਲਵੰਡੀ ਭਾਈ ’ਚ ਇੰਡੇਨ ਦੇ ਨਵੇਂ ਗੈਸ ਕੁਨੈਕਸ਼ਨ ਸ਼ੁਰੂ, ਗ੍ਰਾਹਕਾਂ ਨੂੰ ਮਿਲੇਗੀ ਰਾਹਤ

ਤਲਵੰਡੀ ਭਾਈ, 9 ਅਕਤੂਬਰ (ਰਵਿੰਦਰ ਸਿੰਘ ਬਜਾਜ)- ਇੰਡੀਅਨ ਆਇਲ ਕਾਰਪੋਰੇਸ਼ਨ ਦੀ ਇੰਡੇਨ ਗੈਸ ਕੰਪਨੀ ਵਲ਼ੋਂ ਘਰੇਲੂ ਗ੍ਰਾਹਕਾਂ ਦੀ ਸਹੂਲਤ ਲਈ ਨਵੇਂ ਐਲ. ਪੀ.

ਅਜੀਤ ਡੈਸਕ 10-10-2026
ਤਲਵੰਡੀ ਭਾਈ, 9 ਅਕਤੂਬਰ (ਰਵਿੰਦਰ ਸਿੰਘ ਬਜਾਜ)- ਇੰਡੀਅਨ ਆਇਲ ਕਾਰਪੋਰੇਸ਼ਨ ਦੀ ਇੰਡੇਨ ਗੈਸ ਕੰਪਨੀ ਵਲ਼ੋਂ ਘਰੇਲੂ ਗ੍ਰਾਹਕਾਂ ਦੀ ਸਹੂਲਤ ਲਈ ਨਵੇਂ ਐਲ.ਪੀ.ਜੀ. ਕੁਨੈਕਸ਼ਨ ਜਾਰੀ ਕਰਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਦੇਵ ਗੈਸ ਸਰਵਿਸ ਤਲਵੰਡੀ ਭਾਈ ਦੇ ਮਾਲਕ ਗੀਤਾ ਰਾਣੀ ਨੇ ਦੱਸਿਆ ਕਿ ਕੰਪਨੀ ਵਲ਼ੋਂ ਗ੍ਰਾਹਕਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਦੋ ਤਰ੍ਹਾਂ ਦੇ ਸਿਲੰਡਰ ਉਪਲਬਧ ਕਰਵਾਏ ਜਾ ਰਹੇ ਹਨ। ਇਨ੍ਹਾਂ ’ਚ ਇੰਡੇਨ ਐਕਸਟਰਾਲਾਈਟ ਨਾਓ ਕੰਪੋਜ਼ਿਟ ਫਾਈਬਰ ਸਿਲੰਡਰ 5 ਤੇ 10 ਕਿੱਲੋ ਦੀ ਸਮਰੱਥਾ ਵਿਚ ਉਪਲਬਧ ਹਨ। ਇਹ ਸਿਲੰਡਰ ਹਲਕੇ ਹੋਣ ਦੇ ਨਾਲ-ਨਾਲ ਪਾਰਦਰਸ਼ੀ ਹਨ ਜਿਸ ਕਾਰਨ ਗੈਸ ਦਾ ਪੱਧਰ ਬਾਹਰੋਂ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ 5 ਕਿੱਲੋ ਦਾ ਛੋਟਾ ਸਿਲੰਡਰ ਵੀ ਉਪਲਬਧ ਹੈ, ਜੋ ਛੋਟੇ ਪਰਿਵਾਰਾਂ, ਵਿਦਿਆਰਥੀਆਂ ਤੇ ਦੁਕਾਨਦਾਰਾਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਐਫ.ਟੀ.ਐਲ. (ਫ਼ਰੀ ਟਰੇਡ ਐਲ.ਪੀ.ਜੀ.) ਯੋਜਨਾ ਤਹਿਤ ਕੁਨੈਕਸ਼ਨ ਲੈਣ ਲਈ ਘੱਟੋ-ਘੱਟ ਦਸਤਾਵੇਜਾਂ ਤੇ ਜਲਦ ਤੋਂ ਜਲਦ ਡਲਿਵਰੀ ਤੇ ਡਿਜੀਟਲ ਬੁਕਿੰਗ ਵਰਗੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਮੁਤਾਬਿਕ ਨਵੇਂ ਕੁਨੈਕਸ਼ਨ ’ਤੇ 250 ਰੁਪਏ ਤੱਕ ਤੇ ਰੀਫਿਲ ’ਤੇ 200 ਰੁਪਏ ਤੱਕ ਦੀ ਛੋਟ ਵੀ ਦਿੱਤੀ ਜਾ ਰਹੀ ਹੈ। ਦੇਵ ਗੈਸ ਸਰਵਿਸ ਦੇ ਮਾਲਕ ਗੀਤਾ ਰਾਣੀ ਅਨੁਸਾਰ ਇਲਾਕੇ ਵਿਚ ਹੁਣ ਤੱਕ ਕਈ ਨਵੇਂ ਕੁਨੈਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ।
ਪਿਛਲੀ ਖ਼ਬਰ ਝੋਨੇ ਦੀ ਫ਼ਸਲ ਮੰਡੀ ਲੈ ਕੇ ਪਹੁੰਚੇ ਕਿਸਾਨਾਂ ਨੂੰ ਆੜ੍ਹਤੀਏ ਨੇ ਕੀਤਾ ਸਨਮਾਨਤ ਅਗਲੀ ਖ਼ਬਰ ਜੱਸਾ ਸਿੰਘ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵਲੋਂ ਸੇਵਾ-ਮੁਕਤ ਸੁਪਰਡੈਂਟ ਗੁਰਸੇਵਕ ਸਿੰਘ ਵਿਲਖੂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।