06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਖੇਤੀਬਾੜੀ ਯੂਨੀਵਰਸਿਟੀ ਤੋਂ ਲਿਆਂਦੇ ਝੋਨੇ ਦੇ ਬੀਜ ’ਚ ਮਿਲਾਵਟ ਕਰਨ ਵਾਲੇ ਅਧਿਕਾਰੀ ਖਿਲਾਫ਼ ਕਾਰਵਾਈ ਦੀ ਮੰਗ

ਜ਼ੀਰਾ, 5 ਅਕਤੂਬਰ (ਰਜਨੀਸ਼ ਕਥੂਰੀਆ)- ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ’ਤੇ ਰੱਬ ਜਿੰਨਾ ਭਰੋਸਾ ਹੈ ਪਰ ਜੇ ਯੂਨੀਵਰਸਟੀ ਵਿਚ ਬੈਠੇ ਅਧਿਕਾਰੀਆਂ ਦੀਆਂ ਨਲਾਇਕੀਆਂ ਕਾਰਨ ਕਿਸਾਨਾਂ ਦਾ ਨੁਕਸਾਨ ਹੋਣ ਕਰਕੇ ਯੂਨੀਵਰਸਿਟੀ ਤੋਂ ਭਰੋਸਾ ਟੁੱਟਣਾ ਸ਼ੁਰੂ ਹੋ ਜਾਵੇ ਤਾਂ ਫਿਰ ਰੱਬ ਹੀ ਰਾਖਾ ਹੈ। ਜ਼ੀਰਾ ਹਲਕੇ ਦੇ ਪਿੰਡ ਮੀਹਾਂ ਸਿੰਘ ਵਾਲਾ ਵਿਖੇ ਇਕ ਕਿਸਾਨ ਵਲੋਂ ਖੇਤੀਬਾੜੀ ਯੂਨੀਵਰਸਿਟੀ ਤੋਂ ਝੋਨਾ ਬੀਜਣ ਲਈ ਲਿਆਂਦੇ ਗਏ ਬੀਜ ਵਿਚ ਮਿਲਾਵਟ ਹੋਣ ਦਾ ਖਮਿਆਜ਼ਾ ਸਬੰਧਤ ਕਿਸਾਨ ਨੂੰ ਭੁਗਤਣਾ ਪੈ ਰਿਹਾ ਹੈ।

ਅਜੀਤ ਡੈਸਕ 06-10-2026
ਜ਼ੀਰਾ, 5 ਅਕਤੂਬਰ (ਰਜਨੀਸ਼ ਕਥੂਰੀਆ)- ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ’ਤੇ ਰੱਬ ਜਿੰਨਾ ਭਰੋਸਾ ਹੈ ਪਰ ਜੇ ਯੂਨੀਵਰਸਟੀ ਵਿਚ ਬੈਠੇ ਅਧਿਕਾਰੀਆਂ ਦੀਆਂ ਨਲਾਇਕੀਆਂ ਕਾਰਨ ਕਿਸਾਨਾਂ ਦਾ ਨੁਕਸਾਨ ਹੋਣ ਕਰਕੇ ਯੂਨੀਵਰਸਿਟੀ ਤੋਂ ਭਰੋਸਾ ਟੁੱਟਣਾ ਸ਼ੁਰੂ ਹੋ ਜਾਵੇ ਤਾਂ ਫਿਰ ਰੱਬ ਹੀ ਰਾਖਾ ਹੈ। ਜ਼ੀਰਾ ਹਲਕੇ ਦੇ ਪਿੰਡ ਮੀਹਾਂ ਸਿੰਘ ਵਾਲਾ ਵਿਖੇ ਇਕ ਕਿਸਾਨ ਵਲੋਂ ਖੇਤੀਬਾੜੀ ਯੂਨੀਵਰਸਿਟੀ ਤੋਂ ਝੋਨਾ ਬੀਜਣ ਲਈ ਲਿਆਂਦੇ ਗਏ ਬੀਜ ਵਿਚ ਮਿਲਾਵਟ ਹੋਣ ਦਾ ਖਮਿਆਜ਼ਾ ਸਬੰਧਤ ਕਿਸਾਨ ਨੂੰ ਭੁਗਤਣਾ ਪੈ ਰਿਹਾ ਹੈ। ਸਹਿਜਪਾਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਮੀਹਾਂ ਸਿੰਘ ਵਾਲਾ (ਜ਼ੀਰਾ) ਨੇ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਭੇਜੀ ਗਈ ਲਿਖਤੀ ਸ਼ਿਕਾਇਤ ਵਿਚ ਦੋਸ਼ ਲਗਾਉਂਦਿਆਂ ਦੱਸਿਆ ਹੈ ਕਿ ਉਹ ਆਪਣੇ ਖੇਤ ਵਿਚ ਝੋਨੇ ਦੀ ਬਿਜਾਈ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਿਤੀ 07/05/2026 ਨੂੰ ਪੀ ਆਰ-126,ਪੀ ਆਰ-114, ਪੀ ਆਰ-133 ਕਿਸਮ ਦਾ ਬੀਜ ਬਿਜਾਈ ਲਈ ਲੈ ਕੇ ਆਇਆ ਸੀ। ਇਸ ਬੀਜ ਦਾ ਬੁੱਕ ਨੰਬਰ ਡੀ.ਐਫ. -01 ਤੇ ਇਨਵੈਂਟਰੀ ਸੀਰੀਅਲ ਨੰਬਰ.-107054 ਹੈ । ਉਸ ਨੇ ਸ਼ਿਕਾਇਤ ਵਿਚ ਦੱਸਿਆ ਕਿ ਇਸ ਬੀਜ ਦੀ ਬਿਜਾਈ ਕਰਨ ਤੋਂ ਬਾਅਦ ਹੁਣ ਖੇਤ ਵਿਚ ਵੇਖਣ ’ਤੇ ਪਤਾ ਲੱਗਿਆ ਕਿ ਪੀ.ਆਰ.-126 ਕਿਸਮ ਵਿਚ ਕਿਸੇ ਹੋਰ ਬੀਜ ਦੀ ਬਹੁਤ ਜ਼ਿਆਦਾ ਮਿਲਾਵਟ ਹੈ। ਉਸ ਨੇ ਹੋਰ ਦੱਸਿਆ ਕਿ ਫਸਲ ਦਾ ਪੱਕਣ ਦਾ ਸਮਾਂ ਵੱਖੋ-ਵੱਖਰਾ ਵਿਖਾਈ ਦੇ ਰਿਹਾ ਹੈ ਤੇ ਨਿਸਾਰਾ ਵੀ ਇੱਕਸਾਰ ਨਹੀਂ ਹੋ ਰਿਹਾ। ਉਸਨੇ ਦੱਸਿਆ ਕਿ ਉਸ ਨੇ ਪੀ.ਆਰ.-126 ਝੋਨਾ ਇਸ ਲਈ ਬੀਜਿਆ ਸੀ ਤਾਂ ਜੋ ਇਸ ਨੂੰ ਜਲਦੀ ਵੱਢ ਕੇ ਸਮੇਂ ਸਿਰ ਆਲੂਆਂ ਦੀ ਫਸਲ ਦੀ ਬਿਜਾਈ ਕੀਤੀ ਜਾ ਸਕੇ ਪਰ ਬੀਜ ਵਿਚ ਮਿਲਾਵਟ ਹੋਣ ਕਰਕੇ ਉਸ ਦੀ ਆਲੂਆਂ ਦੀ ਬਿਜਾਈ ਬਹੁਤ ਲੇਟ ਹੋ ਜਾਵੇਗੀ। ਇਸ ਕਾਰਨ ਉਹ ਨਾ ਤਾਂ ਝੋਨੇ ਦੀ ਕਟਾਈ ਇੱਕਸਾਰ ਕਰ ਪਾ ਰਹੇ ਹਨ ਤੇ ਨਾ ਹੀ ਅਗਲੀ ਫਸਲ ਦੀ ਬਿਜਾਈ ਸਮੇਂ ਸਿਰ ਕਰ ਸਕਦੇ ਹਨ ਜਿਸ ਕਾਰਨ ਉਹਨਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ। ਪੀੜਤ ਕਿਸਾਨ ਸਹਿਜਪਾਲ ਸਿੰਘ ਤੇ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਸੂਬਾ ਕਾਰਜਕਾਰੀ ਮੈਂਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਖੇਤੀਬਾੜੀ ਅਫਸਰ ਜ਼ਿਲ੍ਹਾ ਫਿਰੋਜ਼ਪੁਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਖੇਤਾਂ ਦਾ ਦੌਰਾ ਕਰਕੇ ਫਸਲ ਦੀ ਤੁਰੰਤ ਸਰਕਾਰੀ ਜਾਂਚ ਕਰਵਾਈ ਜਾਵੇ। ਉਸ ਨੇ ਮੰਗ ਕੀਤੀ ਕਿ ਮਿਲਾਵਟ ਦੀ ਰਿਪੋਰਟ ਤਿਆਰ ਕਰਕੇ ਉਸ ਦੇ ਹੋ ਰਹੇ ਆਰਥਿਕ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਸਬੰਧਤ ਬੀਜ ਵਿਕਰੇਤਾ/ਡੀਲਰ ਦੇ ਸਟਾਕ ਦੀ ਜਾਂਚ ਕਰਕੇ ਉਸ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਫੂਡ ਇੰਸਪੈਕਟਰ ਖੋਸਲਾ ਦੀ ਬਦਲੀ ਰੱਦ ਕਰਵਾਉਣ ਲਈ ਪੈਰਾ ਮੈਡੀਕਲ ਯੂਨੀਅਨ ਵਲੋਂ ਸੰਘਰਸ਼ ਦੀ ਚਿਤਾਵਨੀ ਅਗਲੀ ਖ਼ਬਰ ਸਤੰਬਰ ਮਹੀਨੇ ’ਚ ਟਿਕਟ ਚੈਕਿੰਗ ਮੁਹਿੰਮ ਦੌਰਾਨ 22,855 ਯਾਤਰੀ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰਦੇ ਹੋਏ ਫੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।