06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਅੰਮ੍ਰਿਤਸਰ ਤੋਂ ਪਹਿਲੀ ਵਾਰ ਪਰਸਿਮੋਨ (ਜਾਪਾਨੀ ਫਲ) ਦੀ ਰੇਲ ਮਾਰਗ ਰਾਹੀਂ ਢੁਆਈ ਹੋਈ

ਫਿਰੋਜ਼ਪੁਰ, 5 ਅਕਤੂਬਰ (ਰਾਕੇਸ਼ ਚਾਵਲਾ)- ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਵਿਚ ਫਿਰੋਜ਼ਪੁਰ ਮੰਡਲ ਦੇ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਵਿਸ਼ੇਸ਼ ਯਤਨਾਂ ਨਾਲ ‘ਪਰਸਿਮੋਨ ਫਲਾਂ’ ਦੀ ਰੇਲ ਮਾਰਗ ਰਾਹੀਂ ਢੁਆਈ ਲਈ ਲਗਾਤਾਰ ਨਵੀਂ ਆਵਾਜਾਈ ਪ੍ਰਾਪਤ ਕੀਤੀ ਜਾ ਰਹੀ ਹੈ। ਮਿਤੀ 4 ਅਕਤੂਬਰ 2026 ਨੂੰ ਟਰੇਨ ਸੰਖਿਆ 12484 (ਅੰਮ੍ਰਿਤਸਰ-ਤਿਰੂਵਨੰਤਪੁਰਮ ਵੀਕਲੀ ਸੁਪਰਫਾਸਟ ਐਕਸਪ੍ਰੈੱਸ) ਵਿਚ ਪਹਿਲੀ ਵਾਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ‘‘ਪਰਸਿਮੋਨ ਫਲਾਂ’’ ਦੀ ਆਊਟਵਰਡ ਲੋਡਿੰਗ ਸਫਲਤਾਪੂਰਵਕ ਕੀਤੀ ਗਈ।

ਅਜੀਤ ਡੈਸਕ 06-10-2026
ਫਿਰੋਜ਼ਪੁਰ, 5 ਅਕਤੂਬਰ (ਰਾਕੇਸ਼ ਚਾਵਲਾ)- ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਵਿਚ ਫਿਰੋਜ਼ਪੁਰ ਮੰਡਲ ਦੇ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਵਿਸ਼ੇਸ਼ ਯਤਨਾਂ ਨਾਲ ‘ਪਰਸਿਮੋਨ ਫਲਾਂ’ ਦੀ ਰੇਲ ਮਾਰਗ ਰਾਹੀਂ ਢੁਆਈ ਲਈ ਲਗਾਤਾਰ ਨਵੀਂ ਆਵਾਜਾਈ ਪ੍ਰਾਪਤ ਕੀਤੀ ਜਾ ਰਹੀ ਹੈ। ਮਿਤੀ 4 ਅਕਤੂਬਰ 2026 ਨੂੰ ਟਰੇਨ ਸੰਖਿਆ 12484 (ਅੰਮ੍ਰਿਤਸਰ-ਤਿਰੂਵਨੰਤਪੁਰਮ ਵੀਕਲੀ ਸੁਪਰਫਾਸਟ ਐਕਸਪ੍ਰੈੱਸ) ਵਿਚ ਪਹਿਲੀ ਵਾਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ‘‘ਪਰਸਿਮੋਨ ਫਲਾਂ’’ ਦੀ ਆਊਟਵਰਡ ਲੋਡਿੰਗ ਸਫਲਤਾਪੂਰਵਕ ਕੀਤੀ ਗਈ। ਟਰੇਨ ਸੰਖਿਆ 12484 ਵਿਚ ਅੰਮ੍ਰਿਤਸਰ ਤੋਂ 106 ਪੈਕੇਟਾਂ ਵਿਚ 2,180 ਕਿਲੋਗ੍ਰਾਮ ‘‘ਪਰਸਿਮੋਨ ਫਲ’’ ਮੰਗਲੂਰੂ ਜੰਕਸ਼ਨ ਲਈ ਲੋਡ ਕੀਤੇ ਗਏ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਦੀ ਭਰੋਸੇਯੋਗ ਤੇ ਸਮੇਂ ਸਿਰ ਮਾਲ ਪਰਿਵਹਨ ਵਿਵਸਥਾ ਵਪਾਰੀਆਂ ਨੂੰ ਬਿਹਤਰ ਸਹੂਲਤ ਪ੍ਰਦਾਨ ਕਰ ਰਹੀ ਹੈ। ਮੰਡਲ ਮਾਲ ਆਵਾਜਾਈ ਵਧਾਉਣ ਤੇ ਵਾਤਾਵਰਣ-ਅਨੁਕੂਲ ਪਰਿਵਹਨ ਸੇਵਾਵਾਂ ਉਪਲਬਧ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ।
ਪਿਛਲੀ ਖ਼ਬਰ ਵਿਧਾਇਕ ਨਰੇਸ਼ ਕਟਾਰੀਆ ਨੇ ਮੱਖੂ ਅਨਾਜ ਮੰਡੀ ’ਚ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ ਅਗਲੀ ਖ਼ਬਰ ਮੁੱਦਕੀ ਤੋਂ ਅਕਾਲੀ ਦਲ ਬਾਦਲ ਦੀ ਡੋਰ-ਟੂ-ਡੋਰ ਮੁਹਿੰਮ 6 ਨੂੰ ਹੋਵੇਗੀ ਸ਼ੁਰੂ- ਜਿੰਦੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।