ਫੂਡ ਸੇਫਟੀ ਅਫਸਰ ਨੂੰ ਤੁਰੰਤ ਬਹਾਲ ਕੀਤਾ ਜਾਵੇ - ਭਾਈ ਜਸਪਾਲ ਸਿੰਘ
ਫ਼ਿਰੋਜ਼ਪੁਰ, 3 ਅਕਤੂਬਰ (ਸੁਖਵਿੰਦਰ ਸਿੰਘ)- ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਜੋ ਕਿ ਮਿਲਾਵਟ ਹੋਰਾਂ ਵਿਰੁੱਧ ਆਪਣੇ ਟੀਮ ਨਾਲ ਸੰਚਾਰੂ ਢੰਗ ਤੇ ਫਰਜ਼ ਸਮਝ ਕੇ ਜਨਤਾ ਨੂੰ ਮਿੱਠੇ ਜ਼ਹਿਰ ਤੋਂ ਬਚਾ ਰਹੇ ਹਨ, ਨੂੰ ਮੁਅੱਤਲ ਕਰਨ ਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਕਰੜੇ ਹੱਥੀ ਲੈਂਦਿਆ ਅਭਿਨਵ ਖੋਸਲਾ ਦੇ ਹੱਕ ਵਿਚ ਨਿਤਰ ਆਈ ਹੈ। ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਖੇਤਰ ਦੀ ਸਿਰਮੋਹ ਜਥੇਬੰਦੀ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ, ਮੀਤ ਪ੍ਰਧਾਨ ਸੁਖਦੇਵ ਸਿੰਘ ਲਾਡਾ, ਮਨਜੀਤ ਸਿੰਘ ਔਲਖ, ਸਕੱਤਰ ਡਾ.
ਫ਼ਿਰੋਜ਼ਪੁਰ, 3 ਅਕਤੂਬਰ (ਸੁਖਵਿੰਦਰ ਸਿੰਘ)- ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਜੋ ਕਿ ਮਿਲਾਵਟ ਹੋਰਾਂ ਵਿਰੁੱਧ ਆਪਣੇ ਟੀਮ ਨਾਲ ਸੰਚਾਰੂ ਢੰਗ ਤੇ ਫਰਜ਼ ਸਮਝ ਕੇ ਜਨਤਾ ਨੂੰ ਮਿੱਠੇ ਜ਼ਹਿਰ ਤੋਂ ਬਚਾ ਰਹੇ ਹਨ, ਨੂੰ ਮੁਅੱਤਲ ਕਰਨ ਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਕਰੜੇ ਹੱਥੀ ਲੈਂਦਿਆ ਅਭਿਨਵ ਖੋਸਲਾ ਦੇ ਹੱਕ ਵਿਚ ਨਿਤਰ ਆਈ ਹੈ। ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਖੇਤਰ ਦੀ ਸਿਰਮੋਹ ਜਥੇਬੰਦੀ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ, ਮੀਤ ਪ੍ਰਧਾਨ ਸੁਖਦੇਵ ਸਿੰਘ ਲਾਡਾ, ਮਨਜੀਤ ਸਿੰਘ ਔਲਖ, ਸਕੱਤਰ ਡਾ. ਗੁਰਮੀਤ ਸਿੰਘ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਨੰਢਾ ਤੇ ਜਸਵੀਰ ਸਿੰਘ ਤੇਗਾ ਸਿੰਘ ਵਾਲਾ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਜੋ ਸਰਕਾਰੀ ਅਫਸਰ ਆਪਣੀ ਡਿਊਟੀ ਜਨਤਾ ਦੀ ਸੇਵਾ ਸਮਝ ਕੇ ਕਰਦੇ ਹਨ ਉਨ੍ਹਾਂ ਨੂੰ ਮੁਅੱਤਲੀ ਵਰਗੀ ਸਜ਼ਾ ਦੇਣੀ ਕਿੱਥੋਂ ਤੱਕ ਸਾਜਿਸ਼ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਸਮਾਜ ਵਿਰੋਧੀ ਅਨਸਰਾਂ ਦੇ ਦਬਾਅ ਹੇਠ ਆ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਲੋਕਾਂ ਦੇ ਹੌਸਲੇ ਵਧਾਉਣਾ ਕਿਸੇ ਨੂੰ ਵੀ ਇਹ ਗੱਲ ਹਜ਼ਮ ਨਹੀਂ ਹੋ ਰਹੀ। ਉਨ੍ਹਾਂ ਸਪਸ਼ਟ ਕੀਤਾ ਕਿ ਜੇ ਅਭਿਨਵ ਖੋਸਲਾ ਨੂੰ ਬਹਾਲ ਨਾ ਕੀਤਾ ਗਿਆ ਤਾਂ ਜਲਦ ਇਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਮੇਂ ਉਕਤ ਆਗੂਆਂ ਦੇ ਨਾਲ ਜਸਵੀਰ ਸਿੰਘ ਜੱਸ, ਹਰਜਿੰਦਰ ਸਿੰਘ ਬੱਗਾ, ਬਲਬੀਰ ਸਿੰਘ, ਕਿਰਨਦੀਪ ਸਿੰਘ ਪੱਲ੍ਹਾ ਆਦਿ ਹਾਜ਼ਰ ਸਨ ।