ਆਰਗੈਨਿਕ ਖੇਤੀ ਜਾਗਰੂਕਤਾ ਕੈਂਪ ਲਗਾਇਆ
ਮੱਖੂ,24 ਸਤੰਬਰ (ਕੁਲਵਿੰਦਰ ਸਿੰਘ)- ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਫ਼ਿਰੋਜ਼ਪੁਰ ਦੀ ਟੀਮ ਵਲੋਂ ਬਲਾਕ ਮੱਖੂ ਦੇ ਪਿੰਡ ਨਿਜ਼ਾਮਦੀਨ ਵਾਲਾ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਖੇ ਕਿਸਾਨ ਬਰਜਿੰਦਰਬੀਰ ਸਿੰਘ ਸੰਧੂ ਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੇਵਾ ਸੋਸਾਇਟੀ ਦੇ ਸਮੂਹ ਸੇਵਾਦਾਰਾਂ ਦੇ ਯਤਨਾਂ ਸਦਕਾ ਆਰਗੈਨਿਕ ਖੇਤੀਬਾੜੀ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਵਲੋਂ ਵਿਸ਼ੇਸ਼ ਤੌਰ ’ਤੇ ਇਸ ਆਰਗੈਨਿਕ ਖੇਤੀ ਜਾਗਰੂਕਤਾ ’ਚ ਸ਼ਮੂਲੀਅਤ ਕੀਤੀ ਗਈ।
ਮੱਖੂ,24 ਸਤੰਬਰ (ਕੁਲਵਿੰਦਰ ਸਿੰਘ)- ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਫ਼ਿਰੋਜ਼ਪੁਰ ਦੀ ਟੀਮ ਵਲੋਂ ਬਲਾਕ ਮੱਖੂ ਦੇ ਪਿੰਡ ਨਿਜ਼ਾਮਦੀਨ ਵਾਲਾ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਖੇ ਕਿਸਾਨ ਬਰਜਿੰਦਰਬੀਰ ਸਿੰਘ ਸੰਧੂ ਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੇਵਾ ਸੋਸਾਇਟੀ ਦੇ ਸਮੂਹ ਸੇਵਾਦਾਰਾਂ ਦੇ ਯਤਨਾਂ ਸਦਕਾ ਆਰਗੈਨਿਕ ਖੇਤੀਬਾੜੀ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਵਲੋਂ ਵਿਸ਼ੇਸ਼ ਤੌਰ ’ਤੇ ਇਸ ਆਰਗੈਨਿਕ ਖੇਤੀ ਜਾਗਰੂਕਤਾ ’ਚ ਸ਼ਮੂਲੀਅਤ ਕੀਤੀ ਗਈ। ਕੈਂਪ ਵਿਚ ਉਚੇਚੇ ਤੌਰ ’ਤੇ ਪਹੁੰਚੇ ਡਾ: ਰਾਜਬੀਰ ਸਿੰਘ (ਪਿੰਗਲਵਾੜਾ ਵਾਲੇ) ਵਲੋਂ ਕਿਸਾਨਾਂ ਨੂੰ ਆਰਗੈਨਿਕ ਖੇਤੀ, ਕੁਦਰਤੀ ਖੇਤੀ ਦੇ ਲਾਭ ਤੇ ਖੇਤੀ ਵਿਚ ਰਸਾਇਣਕ ਖਾਦਾਂ ਤੇ ਦਵਾਈਆਂ ਦੀ ਵਰਤੋਂ ਨੂੰ ਘਟਾਉਣ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੁਆਰਾ ਪਿੰਗਲਵਾਲਾ ਵਾਲਾਂ ਤੋਂ ਛਪਣ ਵਾਲੀਆਂ ਕਿਤਾਬਾਂ ਕਿਸਾਨਾਂ ਨੂੰ ਫ੍ਰੀ ਵਿਚ ਦਿੱਤੀਆਂ ਗਈਆਂ। ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੀ ਟੀਮ ਵਿਚ ਅਮਿਤ ਕੁਮਾਰ ਤੇ ਲਵਪ੍ਰੀਤ ਵਲੋਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਨੂੰ ਇਸ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਜਾਣਕਾਰੀ ਸਾਂਝੀ ਕੀਤੀ ਗਈ। ਕੈਂਪ ਵਿਚ ਹਾਜ਼ਰ ਕਿਸਾਨਾਂ ਵਲੋਂ ਆਰਗੈਨਿਕ ਖੇਤੀ ਸਬੰਧੀ ਜਾਣਕਾਰੀ ਵਿਚ ਦਿਲਚਸਪੀ ਦਿਖਾਈ ਗਈ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਕਿਸਾਨ ਸੰਘਰਸ਼ ਕਮੇਟੀ ਆਰਾਈਆਂ ਵਾਲਾ ਦੇ ਆਗੂ ਤੇ ਵਰਕਰ ਤੇ ਪਿੰਡ ਨਿਜ਼ਾਮਦੀਨ ਵਾਲਾ ਤੋਂ ਇਲਾਵਾ ਹੋਰਨਾਂ ਕਿਸਾਨਾਂ ਵਲੋਂ ਸ਼ਮੂਲੀਅਤ ਕੀਤੀ ਗਈ।