23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸ੍ਰੀ ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ ਦੀ ਸਾਲਾਨਾ ਚੋਣ ਹੋਈ

ਅਬੋਹਰ, 22 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ) ਸ਼੍ਰੀ ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ ਅਬੋਹਰ ਦੀ ਸਾਲਾਨਾ ਚੋਣ ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਕਰਵਾਈ ਗਈ। ਇਸ ਦੌਰਾਨ ਹਰਮੀਤ ਸਿੰਘ ਅਹੂਜਾ ਵਲੋਂ ਪ੍ਰਧਾਨ ਦੇ ਅਹੁਦੇ ਲਈ ਜੋਗਾ ਸਿੰਘ ਭੁੱਲਰ ਦਾ ਨਾਂ ਪੇਸ਼ ਕੀਤਾ ਗਿਆ, ਜਿਸ ਦੀ ਸੰਸਥਾਪਕ ਮੈਂਬਰ ਗੁਰਮੇਲ ਸਿੰਘ ਖੁਰਮੀ ਨੇ ਤਾਈਦ ਕੀਤੀ।

22 ਮਾਨਸਾ13ਬੁਢਲਾਡਾ ਵਿਖੇ ਵਿਧਾਇਕ ਬੁੱਧ ਰਾਮ ਨੂੰ ਮੰਗ ਪੱਤਰ ਸੌਂਪਦੀਆਂ ਹੋਈਆਂ ਆਂਗਣਵਾੜੀ ਵਰਕਰਾਂ।ਅਜੀਤ ਤਸਵੀਰ 23-09-2026
ਅਬੋਹਰ, 22 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ) ਸ਼੍ਰੀ ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ ਅਬੋਹਰ ਦੀ ਸਾਲਾਨਾ ਚੋਣ ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਕਰਵਾਈ ਗਈ। ਇਸ ਦੌਰਾਨ ਹਰਮੀਤ ਸਿੰਘ ਅਹੂਜਾ ਵਲੋਂ ਪ੍ਰਧਾਨ ਦੇ ਅਹੁਦੇ ਲਈ ਜੋਗਾ ਸਿੰਘ ਭੁੱਲਰ ਦਾ ਨਾਂ ਪੇਸ਼ ਕੀਤਾ ਗਿਆ, ਜਿਸ ਦੀ ਸੰਸਥਾਪਕ ਮੈਂਬਰ ਗੁਰਮੇਲ ਸਿੰਘ ਖੁਰਮੀ ਨੇ ਤਾਈਦ ਕੀਤੀ। ਸਮੂਹ ਮੈਂਬਰਾਂ ਦੀ ਸਰਬਸੰਮਤੀ ਨਾਲ ਜੋਗਾ ਸਿੰਘ ਭੁੱਲਰ ਨੂੰ ਸੁਸਾਇਟੀ ਦਾ ਪ੍ਰਧਾਨ ਚੁਣ ਲਿਆ। ਚੋਣ ਉਪਰੰਤ ਨਵੀਂ ਕਮੇਟੀ ਦਾ ਗਠਨ ਵੀ ਕੀਤਾ ਗਿਆ। ਇਸ ਵਿਚ ਹਰਮੀਤ ਸਿੰਘ ਅਹੂਜਾ ਨੂੰ ਚੇਅਰਮੈਨ, ਮਾਸਟਰ ਕੁਲਵੰਤ ਰਾਏ ਕੰਤੀ ਨੂੰ ਵਾਈਸ ਚੇਅਰਮੈਨ, ਅਵਤਾਰ ਸਿੰਘ ਤਾਰਾ ਤੇ ਬੀਬੀ ਸੁਰਿੰਦਰ ਕੌਰ ਨੂੰ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਵਿਪਨ ਨੂੰ ਜਨਰਲ ਸਕੱਤਰ, ਮਨਜੀਤ ਸਿੰਘ ਮੰਨਾ ਚਲਾਣਾ ਨੂੰ ਸਕੱਤਰ, ਵਿਸ਼ਵਜੀਤ ਸਿੰਘ ਤੇ ਗੁਰਦੇਵ ਸਿੰਘ ਗੋਬਿੰਦਾ ਨੂੰ ਸਟੇਜ ਸਕੱਤਰ, ਅਮਿੱਤ ਚਰਾਇਆ ਤੇ ਸੋਨੂੰ ਥਿੰਦ ਨੂੰ ਖ਼ਜ਼ਾਨਚੀ ਅਤੇ ਪਾਰਸ ਜੁਨੇਜਾ ਨੂੰ ਮੈਨੇਜਰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਗੁਰਮੇਲ ਸਿੰਘ ਖੁਰਮੀ ਤੇ ਗੁਰਮੇਲ ਸਿੰਘ ਸੇਵਕ (ਚੰਡੀਗੜ੍ਹ) ਨੂੰ ਆਰਗੇਨਾਈਜ਼ਰ, ਦਵਿੰਦਰ ਸਿੰਘ ਮਲਹੋਤਰਾ ਤੇ ਅਭੈ ਮਰੇਜਾ ਨੂੰ ਡਿਸਪੈਂਸਰੀ ਇੰਚਾਰਜ, ਅਜੀਤ ਸਿੰਘ ਤੇ ਗੁਰਜੰਟ ਸਿੰਘ ਬਰਾੜ ਨੂੰ ਪ੍ਰੈੱਸ ਸਕੱਤਰ ਅਤੇ ਅਸ਼ਵਨੀ ਗੂੰਬਰ ਨੂੰ ਹੱਡੀਆਂ, ਜੋੜਾਂ ਤੇ ਦਰਦਾਂ ਦੇ ਮੁਫ਼ਤ ਇਲਾਜ ਕੈਂਪ ਦਾ ਇੰਚਾਰਜ ਬਣਾਇਆ ਗਿਆ। ਸੁਸਾਇਟੀ ਦੀਆਂ ਵਿਸ਼ੇਸ਼ ਸਹਿਯੋਗੀ ਇਸਤਰੀ ਸਤਸੰਗ ਸਭਾ ਦੀਆਂ ਬੀਬੀ ਬੇਅੰਤ ਕੌਰ, ਬੀਬੀ ਸੁਰਿੰਦਰ ਕੌਰ, ਬੀਬੀ ਜਸਬੀਰ ਕੌਰ, ਬੀਬੀ ਸੁਰਜੀਤ ਕੌਰ ਪੰਨੂ ਤੇ ਬੀਬੀ ਪਲਵਿੰਦਰ ਕੌਰ ਸਮੇਤ ਸੋਹਣ ਸਿੰਘ, ਇਕਬਾਲ ਸਿੰਘ, ਅਵਤਾਰ ਸਿੰਘ ਕਾਲੜਾ, ਜਤਿੰਦਰ ਸਿੰਘ ਸ਼ੇਰੀ, ਸ਼ਰਨਜੀਤ ਸਿੰਘ, ਗੁਰਇਕਬਾਲ ਸਿੰਘ ਰਾਜਨ ਤੇ ਜਗਜੀਤ ਸਿੰਘ ਜੱਗਾ ਨੂੰ ਸਲਾਹਕਾਰ ਅਤੇ ਲਵਿਸ਼ ਮਿੱਢਾ ਨੂੰ ਆਡੀਟਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਮਨਪ੍ਰੀਤ ਸਿੰਘ, ਸੁਰਜੀਤ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ ਸੋਨੂੰ, ਸ਼ਰਨਜੀਤ ਸਿੰਘ, ਤਰਨਜੀਤ ਸਿੰਘ, ਨਿਰਮਲ ਸਿੰਘ ਮੱਕੜ ਤੇ ਗੁਰਮੀਤ ਸਿੰਘ ਨੂੰ ਪ੍ਰਭਾਤ-ਫੇਰੀਆਂ ਦਾ ਇੰਚਾਰਜ ਬਣਾਇਆ ਗਿਆ। ਅਬੋਹਰ ਤੋਂ ਬਾਹਰ ਰਹਿੰਦੇ ਸਹਿਯੋਗੀ ਮੈਂਬਰਾਂ ਦੀ 11 ਮੈਂਬਰੀ ਐਗਜ਼ੈਕਟਿਵ ਕਮੇਟੀ ਵੀ ਗਠਿਤ ਕੀਤੀ ਗਈ, ਜਿਸ ਵਿਚ ਗੁਰਮਿੰਦਰ ਸਿੰਘ ਰਾਜੂ ਚਲਾਣਾ (ਅਮਰੀਕਾ), ਜਸਵਿੰਦਰ ਸਿੰਘ ਜੋਨੀ (ਤਰਨਤਾਰਨ), ਮਹਿੰਦਰ ਸਿੰਘ ਕਾਲੜਾ (ਜਲਾਲਾਬਾਦ), ਸਿਮਰਨਜੀਤ ਸਿੰਘ ਹੈਪੀ (ਚੰਡੀਗੜ੍ਹ), ਹਰਜੀਤ ਸਿੰਘ ਤੋਤੀ (ਯੂ.ਕੇ), ਜਸਪਾਲ ਸਿੰਘ (ਸ੍ਰੀ ਚਮਕੌਰ ਸਾਹਿਬ ), ਜਸਬੀਰ ਸਿੰਘ (ਤਲਵੰਡੀ ਸਾਬੋ), ਵਿਪਨ ਚੁੱਘ (ਦਿੱਲੀ), ਦੀਸ਼ੂ ਕਟਾਰੀਆ, ਗੁਰਪ੍ਰੀਤ ਸਿੰਘ (ਸ੍ਰੀ ਗੰਗਾਨਗਰ) ਤੇ ਤੇਜਿੰਦਰ ਸਿੰਘ ਬੰਟੀ (ਚੰਡੀਗੜ੍ਹ) ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਜੋਗਾ ਸਿੰਘ ਭੁੱਲਰ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਵਿਪਨ ਨੇ ਦੱਸਿਆ ਕਿ ਇਸ ਵਰ੍ਹੇ ਸੁਸਾਇਟੀ ਦੀ ਸਥਾਪਨਾ ਦੇ 50 ਸਾਲ ਪੂਰੇ ਹੋ ਰਹੇ ਹਨ, ਜਦ ਕਿ ਸੁਸਾਇਟੀ ਵਲੋਂ ਲਗਾਏ ਜਾਂਦੇ ਹੱਡੀਆਂ, ਜੋੜਾਂ ਤੇ ਦਰਦਾਂ ਦੇ ਇਲਾਜ ਦੇ ਕੈਂਪ ਨੂੰ ਵੀ 25 ਸਾਲ ਪੂਰੇ ਹੋ ਰਹੇ ਹਨ। ਇਨ੍ਹਾਂ ਦੋਵੇਂ ਮਹੱਤਵਪੂਰਨ ਮੌਕਿਆਂ ਨੂੰ ਸਮਰਪਿਤ ਵੱਖ-ਵੱਖ ਧਾਰਮਿਕ ਅਤੇ ਸਮਾਜ ਸੇਵੀ ਸਮਾਗਮ ਕਰਵਾਉਣ ਦੀ ਰੂਪ-ਰੇਖਾ ਉਲੀਕੀ ਗਈ ਹੈ। ਅੰਤ ਵਿਚ ਸਮੂਹ ਮੈਂਬਰਾਂ ਨੇ ਸੁਸਾਇਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਿਆਂ ਨਵੀਂ ਕਮੇਟੀ ਦੇ ਸਮੂਹ ਅਹੁਦੇਦਾਰਾਂ ਨੂੰ ਆਪੋ-ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਅਤੇ ਵੱਧ-ਚੜ੍ਹ ਕੇ ਸੇਵਾ ਕਰਨ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਝੋਨੇ ਦੀ ਪਰਾਲੀ/ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਨਗਰ ਕੌਂਸਲ ਦਫ਼ਤਰ ਜਲਾਲਾਬਾਦ ਵਿਖੇ ਸਮੂਹ ਕਲੱਸਟਰ ਅਫ਼ਸਰਾਂ ਦੀ... ਅਗਲੀ ਖ਼ਬਰ ਮੁਫ਼ਤ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਜਾਂਚ ਕੈਂਪ 27 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।