24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੁਲਿਸ ਥਾਣਾ ਮੱਲਾਂਵਾਲਾ ਦੇ ਮੇਨ ਗੇਟ ’ਚ ਕਿਸਾਨ ਜਥੇਬੰਦੀ ਅਤੇ ਅਕਾਲੀ ਦਲ ਨੇ ਦਿੱਤਾ ਧਰਨਾ ਕਾਰਵਾਈ ਨਾ ਹੋਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ

ਮੱਲਾਂਵਾਲਾ, 22 ਸਤੰਬਰ (ਬਲਬੀਰ ਸਿੰਘ ਜੋਸਨ )-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ੋਨ ਮੱਲਾਂਵਾਲਾ ਦੇ ਪ੍ਰਧਾਨ ਮੱਸਾ ਸਿੰਘ ਅਤੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਭੁੱਲਰ ਵਲੋਂ ਸਾਂਝੇ ਤੌਰ ’ਤੇ ਕਿਸਾਨਾਂ ਅਤੇ ਸਮਰਥਕਾਂ ਨਾਲ ਪੁਲਿਸ ਥਾਣਾ ਮੱਲਾਂਵਾਲਾ ਦੇ ਮੇਨ ਗੇਟ ’ਤੇ ਧਰਨਾ ਦੇ ਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ । ਇਹ ਧਰਨਾ ਪ੍ਰਦਰਸ਼ਨ ਮੱਲਾਂਵਾਲਾ ਵਿਖ਼ੇ ਪਲਾਟ ’ਤੇ ਕੀਤੇ ਕਬਜੇ ਸੰਬੰਧੀ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਕਾਰਨ ਲਗਾਇਆ ਗਿਆ ਹੈ।

ਅਜੀਤ ਡੈਸਕ 23-09-2026
ਮੱਲਾਂਵਾਲਾ, 22 ਸਤੰਬਰ (ਬਲਬੀਰ ਸਿੰਘ ਜੋਸਨ )-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ੋਨ ਮੱਲਾਂਵਾਲਾ ਦੇ ਪ੍ਰਧਾਨ ਮੱਸਾ ਸਿੰਘ ਅਤੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਭੁੱਲਰ ਵਲੋਂ ਸਾਂਝੇ ਤੌਰ ’ਤੇ ਕਿਸਾਨਾਂ ਅਤੇ ਸਮਰਥਕਾਂ ਨਾਲ ਪੁਲਿਸ ਥਾਣਾ ਮੱਲਾਂਵਾਲਾ ਦੇ ਮੇਨ ਗੇਟ ’ਤੇ ਧਰਨਾ ਦੇ ਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ । ਇਹ ਧਰਨਾ ਪ੍ਰਦਰਸ਼ਨ ਮੱਲਾਂਵਾਲਾ ਵਿਖ਼ੇ ਪਲਾਟ ’ਤੇ ਕੀਤੇ ਕਬਜੇ ਸੰਬੰਧੀ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਕਾਰਨ ਲਗਾਇਆ ਗਿਆ ਹੈ। ਜਥੇਬੰਦੀ ਆਗੂ ਬਚਿੱਤਰ ਸਿੰਘ ਹਰਫੂਲ ਸਿੰਘ ਅਤੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਹੀਰਾ ਸਿੰਘ ਅਤੇ ਭਗਵਾਨ ਸਿੰਘ ਦਾ ਮੱਲਾਵਾਲਾ ਸਥਿਤ ਇੱਕ ਪਲਾਟ ਸੀ ਜਿਸ ਦੇ ਕਬਜ਼ੇ ਨੂੰ ਲੈ ਕੇ ਉਕਤ ਭਰਾਵਾਂ ਨੇ ਪੁਲਿਸ ਥਾਣਾ ਮੱਲਾਵਾਲਾ ਵਿਖੇ ਸੱਤਪਾਲ ਚਾਵਲਾ ਅਤੇ ਪਲਵਿੰਦਰ ਮਸੀਹ ਖ਼ਿਲਾਫ਼ ਦਰਖ਼ਾਸਤ ਦਿੱਤੀ ਗਈ ਸੀ। ਸਤਪਾਲ ਚਾਵਲਾ ਅਤੇ ਉਸਦੇ ਸਾਥੀ ਨੇ ਉਨਾਂ ਦੇ ਪਲਾਟ ਦੇ ਗੇਟ ਦਾ ਜੰਦਰਾ ਤੋੜ ਕੇ ਕੰਧ ਢਾਹੀ ਗਈ ਅਤੇ ਅੰਦਰ ਲੱਗੇ ਰੁੱਖ ਕੱਟੇ ਗਏ। ਜਦੋਂ ਹੀਰਾ ਸਿੰਘ ਅਤੇ ਭਗਵਾਨ ਸਿੰਘ ਨੇ ਅਜਿਹਾ ਕਰਨ ਤੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਵਲੋਂ ਗਾਲੀ-ਗਲੋਚ ਕਰਨ ਤੇ ਲਲਕਾਰੇ ਮਾਰਨ ਦੇ ਵੀ ਦੋਸ਼ ਲਗਾਏ ਗਏ ਹਨ। ਇਸ ਮਾਮਲੇ ਸੰਬੰਧੀ ਉਕਤ ਆਗੂਆਂ ਨੇ ਦੱਸਿਆ ਕਿ ਪੁਲਿਸ ਥਾਣਾ ਮੱਲਾਵਾਲਾ ਨੂੰ ਦਰਖਾਸਤ ਦਿੱਤੀ ਗਈ ਸੀ ਪਰ ਪੁਲਿਸ ਵਲੋਂ ਵੀ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਸਗੋਂ ਕਬਜ਼ਾ ਧਾਰਕਾਂ ਦਾ ਸਾਥ ਦਿੱਤਾ। ਜਿਸ ਕਾਰਨ ਕਿਸਾਨ ਜਥੇਬੰਦੀ ਅਤੇ ਅਕਾਲੀ ਦਲ ਨੂੰ ਮਜਬੂਰਨ ਪੁਲਿਸ ਥਾਣਾ ਮੱਲਾਵਾਲਾ ਅੱਗੇ ਧਰਨਾ ਲਗਾਉਣਾ ਪਿਆ ਹੈ। ਉਕਤ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਕੀਤੀ ਤਾਂ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ। ਜਦੋਂ ਇਸ ਮਾਮਲੇ ਸਬੰਧੀ ਸਤਪਾਲ ਚਾਵਲਾ ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ਉੱਪਰ ਲਗਾਏ ਗਏ ਦੋਸ਼ਾਂ ਨੂੰ ਝੂਠਾ ਦੱਸਦੇ ਕਿਹਾ ਕਿ ਉਸ ਪਲਾਟ ਦੀ ਮੇਰੇ ਨਾਂਅ ਕੋਈ ਰਜਿਸਟਰੀ ਨਹੀਂ ਹੈ ਅਤੇ ਨਾ ਹੀ ਮੈਂ ਉਸ ਪਲਾਟ ’ਤੇ ਕਬਜ਼ਾ ਕੀਤਾ ਹੈ। ਉਸ ਪਲਾਟ ਦੇ ਫੈਸਲੇ ਸਬੰਧੀ ਇਕੱਤਰ ਹੋਈ ਪੰਚਾਇਤ ’ਚ ਜਾਣ ਕਾਰਨ ਮੇਰੇ ਵਿਰੋਧੀ ਮੈਨੂੰ ਇਸ ਮਾਮਲੇ ’ਚ ਲਿਆ ਰਹੇ ਹਨ। ਇਸ ਮਾਮਲੇ ਸੰਬੰਧੀ ਪਲਵਿੰਦਰ ਮਸੀਹ ਨੇ ਕਿਹਾ ਕਿ ਇਹ ਉਸ ਦੀ ਮਾਲਕੀ ਜਗ੍ਹਾ ਹੈ ਅਤੇ ਇਸ ਲਈ ਉਸ ਨੇ ਇੱਥੇ ਉਸਾਰੀ ਲਾਈ ਹੋਈ ਹੈ, ਜਦ ਕਿ ਦੂਜੀ ਧਿਰ ਉਸ ਨੂੰ ਬਿਨਾਂ ਵਜ੍ਹਾਂ ਤੰਗ ਪਰੇਸ਼ਾਨ ਕਰ ਰਹੀ ਹੈ। ਇਸ ਸਬੰਧੀ ਥਾਣਾ ਮੁਖੀ ਗੁਰਜੰਟ ਸਿੰਘ ਨੇ ਕਿਹਾ ਕਿ ਇਹ ਦੋਹਾਂ ਧਿਰਾਂ ਦਾ ਜਗ੍ਹਾ ਦਾ ਮਾਮਲਾ ਹੈ ਜੋ ਕਿ ਅਦਾਲਤ ਦਾ ਕੰਮ ਹੈ। ਇਸ ਮਾਮਲੇ ਵਿਚ ਪੁਲਿਸ ਕਿਸੇ ਧਿਰ ਦੀ ਕੋਈ ਮਦਦ ਨਹੀਂ ਕਰ ਸਕਦੀ। ਇਸ ਮਾਮਲੇ ਸੰਬੰਧੀ ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਇਸ ਧਰਨੇ ’ਚ ਸਕੱਤਰ ਸੁਖਦੇਵ ਸਿੰਘ, ਜੋਗਾ ਸਿੰਘ ਵੱਟੂ ਭੱਟੀ, ਸਾਹਬ ਸਿੰਘ ਦੀਨੇ ਕੇ, ਹਰਦੀਪ ਸਿੰਘ, ਗੁਰਮੁੱਖ ਸਿੰਘ, ਬਚਿੱਤਰ ਸਿੰਘ, ਹਰਪਾਲ ਸਿੰਘ, ਸਲਵਿੰਦਰ ਸਿੰਘ, ਅਜਮੇਰ ਸਿੰਘ, ਟਾਹਿਲ ਸਿੰਘ, ਜੋਗਾ ਸਿੰਘ, ਮਾਹਿਲ ਸਿੰਘ ਸਮੇਤ ਕਿਸਾਨ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਚਾਣਕਿਆ ਸਕੂਲ ਵਿਖੇ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਪਿੰਡ ਝੰਡੇਆਣਾ ਸਰਕੀ ਵਿਖੇ ਝੋਨੇ ਦੀ ਰਹਿੰਦ-ਖੂੰਹਦ (ਪਰਾਲੀ) ਦੇ ਸੰਭਾਲ ਬਾਰੇ ਸਿਖਲਾਈ ਕੈਂਪ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।