24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਆਯੁਸ਼ਮਾਨ ਅਰੋਗਿਆ ਕੇਂਦਰ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ

ਝੁਨੀਰ, 22 ਸਤੰਬਰ (ਪ. ਪ.)

ਅਜੀਤ ਡੈਸਕ 23-09-2026
ਝੁਨੀਰ, 22 ਸਤੰਬਰ (ਪ.ਪ.)- ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਮਾਨਸਾ ਡਾ. ਨਮਿਤਾ ਗਰਗ ਦੀ ਅਗਵਾਈ ਹੇਠ ਸਥਾਨਕ ਆਯੁਸ਼ਮਾਨ ਅਰੋਗਿਆ ਕੇਂਦਰ ਵਿਖੇ 11ਵੇਂ ਆਯੁਰਵੈਦਿਕ ਦਿਵਸ ਮੌਕੇ ‘ਇੱਕ ਸਿਹਤਮੰਦ ਕੱਲ੍ਹ ਲਈ’ ਥੀਮ ਤਹਿਤ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਐਮ.ਡੀ. ਆਯੁਰਵੈਦ ਡਾ. ਵਰਿੰਦਰ ਕੁਮਾਰ ਨੇ ਕੈਂਪ ਦੌਰਾਨ 232 ਮਰੀਜ਼ਾਂ ਦੀ ਜਾਂਚ ਕੀਤੀ। ਉਪਰੰਤ ਉਪ ਵੈਦ ਦਵਿੰਦਰ ਕੁਮਾਰ ਨੇ ਮੁਫ਼ਤ ਦਵਾਈਆਂ ਵੰਡੀਆਂ। ਇਸ ਦੌਰਾਨ ਮਰੀਜ਼ਾਂ ਨੂੰ ਆਹਰ ਵਿਹਾਰ ਬਾਰੇ ਵੀ ਦੱਸਿਆ ਗਿਆ। ਇਸ ਤੋਂ ਇਲਾਵਾ ਯੋਗਾ ਇੰਸਟਰਕਟਰ ਮਨਜੀਤ ਕੌਰ ਅਤੇ ਲਛਮਣ ਸਿੰਘ ਨੇ ਯੋਗਾ ਸਬੰਧਿਤ ਫ਼ਾਇਦਿਆਂ ਬਾਰੇ ਦੱਸਿਆ। ਇਸ ਮੌਕੇ ਜਸਪਾਲ ਕੌਰ, ਕੁਲਦੀਪ ਸਿੰਘ, ਗਗਨਦੀਪ ਕੌਰ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਲਾਇਨਜ਼ ਕਲੱਬ ਵਿਸ਼ਾਲ ਵਲੋਂ ਫ਼ਾਜ਼ਿਲਕਾ ’ਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ 27 ਨੂੰ ਡਾ.ਤਨਿਸ਼ਕ ਮਹਾਜਨ ਅਤੇ ਡਾ. ਨਿਸ਼ਠਾ ਮਹਾਜਨ... ਅਗਲੀ ਖ਼ਬਰ ਖ਼ਾਲਸਾ ਕਾਲੋਨੀ ਅਤੇ ਅਲੀ ਕੇ ਰੋਡ ਤੋਂ ਕਈ ਪਰਿਵਾਰ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਸ਼ਾਮਿਲ ਰਵਾਇਤੀ ਪਾਰਟੀਆਂ ਤੋਂ ਨਿਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।