23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਚਿੱਟੇ ਦਾ ਸੇਵਨ ਕਰਨ ਲਈ ਝਾੜੀਆਂ ’ਚ ਬੈਠੇ ਨੂੰ ਪੁਲਿਸ ਨੇ ਦਬੋਚਿਆ 3 ਗ੍ਰਾਮ ਹੈਰੋਇਨ ਅਤੇ ਸਹਾਇਕ ਸਮਗਰੀ ਬਰਾਮਦ

ਫ਼ਿਰੋਜ਼ਪੁਰ, 22 ਸਤੰਬਰ (ਗੁਰਿੰਦਰ ਸਿੰਘ)-ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ ਗਸ਼ਤ ਦੌਰਾਨ ਕਾਰਵਾਈ ਕਰਦਿਆਂ ਚਿੱਟੇ ਦਾ ਸੇਵਨ ਕਰਨ ਦੀ ਤਿਆਰੀ ਕਰਦੇ ਇਕ ਵਿਅਕਤੀ ਨੂੰ 3 ਗ੍ਰਾਮ ਹੈਰੋਇਨ ਅਤੇ ਸਹਾਇਕ ਸਮੱਗਰੀ ਸਮੇਤ ਕਾਬੂ ਕਰਕੇ ਉਸ ਖ਼ਿਲਾਫ਼ ਐਨ. ਡੀ.

ਅਜੀਤ ਡੈਸਕ 23-09-2026
ਫ਼ਿਰੋਜ਼ਪੁਰ, 22 ਸਤੰਬਰ (ਗੁਰਿੰਦਰ ਸਿੰਘ)-ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ ਗਸ਼ਤ ਦੌਰਾਨ ਕਾਰਵਾਈ ਕਰਦਿਆਂ ਚਿੱਟੇ ਦਾ ਸੇਵਨ ਕਰਨ ਦੀ ਤਿਆਰੀ ਕਰਦੇ ਇਕ ਵਿਅਕਤੀ ਨੂੰ 3 ਗ੍ਰਾਮ ਹੈਰੋਇਨ ਅਤੇ ਸਹਾਇਕ ਸਮੱਗਰੀ ਸਮੇਤ ਕਾਬੂ ਕਰਕੇ ਉਸ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ . ਆਈ. ਹਰਮੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ ’ਤੇ ਸੀ। ਇਸ ਦੌਰਾਨ ਸੀ.ਆਰ.ਪੀ.ਐਫ. ਗਰਾਊਂਡ ਨੇੜੇ ਝਾੜੀਆਂ ਵਿਚੋਂ ਵਿੱਕੀ ਪੁੱਤਰ ਕਰਮ ਚੰਦ ਵਾਸੀ ਬਸਤੀ ਨਿਜਾਮਦੀਨ ਵਾਲੀ ਥਾਣਾ ਸਦਰ ਫ਼ਿਰੋਜ਼ਪੁਰ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਪੁਲਿਸ ਨੇ ਉਸ ਕੋਲੋਂ 3 ਗ੍ਰਾਮ ਹੈਰੋਇਨ, ਇਕ ਸਿਲਵਰ ਪੰਨੀ, ਇਕ ਲਾਈਟਰ ਅਤੇ 10 ਰੁਪਏ ਦਾ ਸੜਿਆ ਹੋਇਆ ਬੱਤੀ ਵਾਲਾ ਨੋਟ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਇਸ ਸਬੰਧੀ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਧਾਰਾ 4/25, 21/27, 61/85 ਐਨ.ਡੀ.ਪੀ.ਐਸ. ਐਕਟ (ਨਾਨ-ਕਮਰਸ਼ੀਅਲ) ਤਹਿਤ ਦਰਜ ਕੀਤਾ ਗਿਆ ਹੈ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣ ’ਚ ਸਰਕਾਰੀ ਕਾਲਜ ਮੋਹਕਮ ਖ਼ਾਂ ਵਾਲਾ ਦੇ ਪ੍ਰਿੰਸੀਪਲ ਡਾ.ਐਨ.ਆਰ. ਸ਼ਰਮਾ ਮੁੜ ਜੇਤੂ ਅਗਲੀ ਖ਼ਬਰ ‘ਆਪਣਾ ਪੰਜਾਬ’ ਫਾਊਂਡੇਸ਼ਨ ਵਲੋਂ ਵਿਸ਼ਵ ਪੰਜਾਬੀ ਦਿਵਸ ਮਨਾਇਆ ਜਾਵੇਗਾ- ਪ੍ਰਿੰਸੀਪਲ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।