20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਜ਼ੋਨਲ ਅਤੇ ਜ਼ਿਲ੍ਹਾ ਪੱਧਰੀ ਕ੍ਰਿਕਟ ਟੂਰਨਾਮੈਂਟ ’ਚ ਗਿਆਨ ਜੋਤੀ ਸਕੂਲ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ

ਤਲਵੰਡੀ ਭਾਈ, 19 ਸਤੰਬਰ (ਰਵਿੰਦਰ ਸਿੰਘ ਬਜਾਜ)-ਕ੍ਰਿਕਟ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਮਸ਼ਹੂਰ ਸੰਸਥਾ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਵਿਖੇ ਲੜਕੇ ਅਤੇ ਲੜਕੀਆਂ ਦੇ ਅੰਡਰ-14 ਅਤੇ ਅੰਡਰ-17 ਜ਼ੋਨਲ ਅਤੇ ਕ੍ਰਿਕਟ ਟੂਰਨਾਮੈਂਟ ਕਰਵਾਏ ਗਏ ਜਿਸ ਵਿਚ ਵੱਖ-ਵੱਖ ਵਰਗ ਦੇ ਬੱਚਿਆਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਦੌਰਾਨ ਅੰਡਰ-17 ਲੜਕੀਆਂ ਦੀ ਟੀਮ ਜੇਤੂ ਰਹੀ ਜਦਕਿ ਲੜਕਿਆਂ ਦੀ ਟੀਮ ਵਲੋਂ ਵੀ ਵਧੀਆ ਉਤਸ਼ਾਹ ਦਿਖਾਇਆ ਗਿਆ।

ਅਜੀਤ ਡੈਸਕ 20-09-2026
ਤਲਵੰਡੀ ਭਾਈ, 19 ਸਤੰਬਰ (ਰਵਿੰਦਰ ਸਿੰਘ ਬਜਾਜ)-ਕ੍ਰਿਕਟ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਮਸ਼ਹੂਰ ਸੰਸਥਾ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਵਿਖੇ ਲੜਕੇ ਅਤੇ ਲੜਕੀਆਂ ਦੇ ਅੰਡਰ-14 ਅਤੇ ਅੰਡਰ-17 ਜ਼ੋਨਲ ਅਤੇ ਕ੍ਰਿਕਟ ਟੂਰਨਾਮੈਂਟ ਕਰਵਾਏ ਗਏ ਜਿਸ ਵਿਚ ਵੱਖ-ਵੱਖ ਵਰਗ ਦੇ ਬੱਚਿਆਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਦੌਰਾਨ ਅੰਡਰ-17 ਲੜਕੀਆਂ ਦੀ ਟੀਮ ਜੇਤੂ ਰਹੀ ਜਦਕਿ ਲੜਕਿਆਂ ਦੀ ਟੀਮ ਵਲੋਂ ਵੀ ਵਧੀਆ ਉਤਸ਼ਾਹ ਦਿਖਾਇਆ ਗਿਆ। ਗਿਆਨ ਜੋਤੀ ਸਕੂਲ ਦੇ ਦੋ ਲੜਕੇ ਆਦੇਸ਼ਫਤਿਹ ਸਿੰਘ ਤੇ ਮਨਰਾਜ ਖੋਸਾ ਅੰਡਰ-14 ਵਿਚ ਸਟੇਟ ਪੱਧਰ ’ਤੇ ਚੁਣੇ ਗਏ। ਅੰਡਰ-14 ਸਾਲ ਲੜਕੇ ਤੇ ਅੰਡਰ-17 ਸਾਲ ਲੜਕੇ ਜ਼ਿਲ੍ਹੇ ਵਿਚੋਂ ਦੂਸਰੇ ਸਥਾਨ ’ਤੇ ਰਹੇ। ਕ੍ਰਿਕਟ ਮੈਚ ਸਕੂਲ ਪ੍ਰਬੰਧਕਾਂ ਦੀ ਦੇਖ-ਰੇਖ ਤੇ ਅਨੁਸ਼ਾਸਨ ਨਾਲ ਕਰਵਾਏ ਗਏ। ਸਕੂਲ ਚੇਅਰਮੈਨ ਕਮਲਦੀਸ਼ ਪਾਲ ਸਿੰਘ ਸੋਢੀ ਤੇ ਪ੍ਰਿੰਸੀਪਲ ਵਿਜੇ ਸਕਲਾਨੀ ਨੇ ਬੱਚਿਆਂ ਨੂੰ ਮੈਚ ਜਿੱਤਣ ’ਤੇ ਵਧਾਈ ਦਿੱਤੀ। ਅੰਗਰੇਜ਼ੀ ਅਧਿਆਪਕ ਸੁਰੇਸ਼ ਠਾਕੁਰ ਦਾ ਇਨ੍ਹਾਂ ਕ੍ਰਿਕਟ ਮੈਚਾਂ ’ਚ ਵਿਸ਼ੇਸ਼ ਯੋਗਦਾਨ ਰਿਹਾ ਜਦਕਿ ਟੀਮ ਦੇ ਕੋਚ ਸੂਰਜ ਸਿੰਘ ਵਲੋਂ ਟੀਮ ਨੂੰ ਨਿਖਾਰਨ ’ਚ ਮਹੱਤਵਪੂਰਨ ਯੋਗਦਾਨ ਪਾਇਆ ਜਿਸ ਸਦਕਾ ਉਨ੍ਹਾਂ ਦੀ ਮਿਹਨਤ ਬੱਚਿਆਂ ਵਿਚ ਸਾਫ਼ ਦਿਖਾਈ ਦੇ ਰਹੀ ਸੀ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਲਈ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ’ਚ ਬਣੇਗਾ ਪੋਲਿੰਗ ਬੂਥ ਅਗਲੀ ਖ਼ਬਰ ਸ੍ਰੀ ਮਹਾਂਕਾਲੀ ਮੰਦਿਰ ’ਚ ਗਣੇਸ਼ ਉਤਸਵ ਸ਼ਰਧਾ ਭਾਵਨਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।