21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬੀ.ਐੱਸ.ਐੱਨ.ਐੱਲ. ਫ਼ਿਰੋਜ਼ਪੁਰ ਵਿਖੇ ਗੂਗਲ ਗਲੋਬਲ ਕੈਸ਼ ਸਰਵਰ ਦਾ ਉਦਘਾਟਨ

ਫ਼ਿਰੋਜ਼ਪੁਰ, 19 ਸਤੰਬਰ (ਰਾਕੇਸ਼ ਚਾਵਲਾ)- ਬੀ. ਐੱਸ.

ਬੀ.ਐੱਸ.ਐੱਨ.ਐੱਲ. ਫ਼ਿਰੋਜ਼ਪੁਰ ਵਿਖੇ ਗੂਗਲ ਗਲੋਬਲ ਕੈਸ਼ ਸਰਵਰ ਦਾ ਉਦਘਾਟਨ ਕਰਨ ਸਮੇਂ ਏ.ਕੇ. ਕਰਾਰਾ, ਚੀਫ ਜਨਰਲ ਮੈਨੇਜਰ, ਬੀ.ਐੱਸ.ਐੱਨ.ਐੱਲ. ਪੰਜਾਬ ਤੇ ਹੋਰ। ਅਜੀਤ ਤਸਵੀਰ 20-09-2026
ਫ਼ਿਰੋਜ਼ਪੁਰ, 19 ਸਤੰਬਰ (ਰਾਕੇਸ਼ ਚਾਵਲਾ)- ਬੀ.ਐੱਸ.ਐੱਨ.ਐੱਲ ਫ਼ਿਰੋਜ਼ਪੁਰ ਵਲੋਂ ਆਪਣੇ ਗ੍ਰਾਹਕਾਂ ਨੂੰ ਹੋਰ ਤੇਜ਼, ਭਰੋਸੇਮੰਦ ਤੇ ਬਿਹਤਰ ਇੰਟਰਨੈੱਟ ਸੇਵਾਵਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿਚ ਇਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਫ਼ਿਰੋਜ਼ਪੁਰ ਵਿਖੇ ਗੂਗਲ ਗਲੋਬਲ ਕੈਚੇ ਸਰਵਰ ਦੀ ਸ਼ੁਰੂਆਤ ਕੀਤੀ ਗਈ। ਇਸ ਸਰਵਰ ਦਾ ਉਦਘਾਟਨ ਏ.ਕੇ. ਕਰਾਰਾ, ਚੀਫ ਜਨਰਲ ਮੈਨੇਜਰ, ਬੀ.ਐੱਸ.ਐੱਨ.ਐੱਲ. ਪੰਜਾਬ ਸਰਕਲ ਵਲੋਂ ਕੀਤਾ ਗਿਆ। ਇਸ ਮੌਕੇ ਕੇ.ਡੀ. ਸਿੰਘ, ਜਨਰਲ ਮੈਨੇਜਰ ਫ਼ਿਰੋਜ਼ਪੁਰ ਬਿਜ਼ਨਸ ਏਰੀਆ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਗੂਗਲ ਗਲੋਬਲ ਕੈਸ਼ ਸਰਵਰ ਦੀ ਸਹੂਲਤ ਸ਼ੁਰੂ ਹੋਣ ਨਾਲ ਬੀ.ਐੱਸ.ਐੱਨ.ਐੱਲ. ਦੇ ਗ੍ਰਾਹਕਾਂ ਨੂੰ ਗੂਗਲ ਨਾਲ ਸਬੰਧਿਤ ਵੱਖ-ਵੱਖ ਆਨਲਾਈਨ ਸੇਵਾਵਾਂ ਤੱਕ ਹੋਰ ਤੇਜ਼ ਤੇ ਸੁਚਾਰੂ ਪਹੁੰਚ ਮਿਲਣ ਦੀ ਉਮੀਦ ਹੈ। ਖ਼ਾਸ ਕਰਕੇ ਯੂ-ਟਿਯੂਬ ਵੀਡੀਓਜ਼, ਸ਼ਾਰਟਸ ਤੇ ਰੀਲਸ, ਗੂਗਲ ਪਲੇ ਤੇ ਹੋਰ ਗੂਗਲ ਕਲਾਉਡ ਸਰਵਿਸਜ਼ ਤੋਂ ਕੰਟੈਂਟ ਪ੍ਰਾਪਤ ਕਰਨ ਵਿਚ ਗਤੀ ਤੇ ਕੁਸ਼ਲਤਾ ਵਿਚ ਸੁਧਾਰ ਆ ਸਕਦਾ ਹੈ। ਜੀ.ਜੀ.ਸੀ. ਸਰਵਰ ਰਾਹੀਂ ਵਾਰ-ਵਾਰ ਵਰਤੇ ਜਾਣ ਵਾਲੇ ਗੂਗਲ ਕੰਟੈਂਟ ਨੂੰ ਸਥਾਨਕ ਪੱਧਰ ’ਤੇ ਕੈਸ਼ ਕਰਕੇ ਉਪਭੋਗਤਾਵਾਂ ਤੱਕ ਪਹੁੰਚਾਉਣ ਵਿਚ ਮਦਦ ਮਿਲਦੀ ਹੈ ਅਤੇ ਵੀਡੀਓਜ਼ ਦੀ ਲੋਡਿੰਗ ਤੇਜ਼ ਹੋਣ ਦੇ ਨਾਲ ਸਟਰੀਮਿੰਗ ਦੌਰਾਨ ਬਫਰਿੰਗ ਘਟਾਉਣ ਵਿਚ ਵੀ ਮਦਦ ਮਿਲ ਸਕਦੀ ਹੈ। ਇਸ ਨਵੀਂ ਸਹੂਲਤ ਦਾ ਲਾਭ ਫ਼ਿਰੋਜ਼ਪੁਰ ਬਿਜ਼ਨਸ ਏਰੀਆ ਅਧੀਨ ਆਉਂਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਤੇ ਮੋਗਾ ਜ਼ਿਲਿ੍ਹਆਂ ਦੇ ਗਾਹਕਾਂ ਨੂੰ ਮਿਲੇਗਾ। ਇਸ ਦਾ ਖ਼ਾਸ ਲਾਭ ਐੱਫ.ਟੀ.ਟੀ.ਐੱਚ, ਵਾਇਫਾਈ ਤੇ ਇੰਟਰਨੇਟ ਲੈੱਸਐਡ ਲਾਇਨ ਵਾਲੇ ਗ੍ਰਾਹਕਾਂ ਨੂੰ ਮਿਲਣ ਦੀ ਉਮੀਦ ਹੈ, ਜਿਨ੍ਹਾਂ ਲਈ ਤੇਜ਼ ਤੇ ਸਥਿਰ ਕੰਟੈਂਟ ਡਿਲਿਵਰੀ ਮਹੱਤਵਪੂਰਨ ਹੁੰਦੀ ਹੈ।
ਪਿਛਲੀ ਖ਼ਬਰ ਅੰਡਰ-14 ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਲਈ ਖਿਡਾਰੀਆਂ ਦਾ ਟਰਾਇਲ ਭਲਕੇ ਹੈੱਡ ਗ੍ਰੰਥੀ ਗਿਆਨੀ ਹਰਜਿੰਦਰ ਸਿੰਘ ਨਮਿਤ... ਅਗਲੀ ਖ਼ਬਰ ਸ਼ਹਿਰ ਵਿਚ ਚੋਰਾਂ ਦੇ ਹੌਸਲੇ ਬੁਲੰਦ, ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।