16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਜੀ.ਐਨ.ਏ. ਯੂਨੀਵਰਸਿਟੀ ਵਲੋਂ ਪ੍ਰਿੰਸੀਪਲ ਡਾ.ਵੰਦਨਾ ਧਵਨ ‘ਅਕਾਦਮਿਕ ਐਕਸੀਲੈਂਸ ਐਵਾਰਡ’ ਨਾਲ ਸਨਮਾਨਿਤ

ਗੁਰੂਹਰਸਹਾਏ, 15 ਸਤੰਬਰ (ਕਪਿਲ ਕੰਧਾਰੀ)-ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਗੁਰੂਹਰਸਹਾਏ ਦੀ ਪ੍ਰਿੰਸੀਪਲ ਡਾ. ਵੰਦਨਾ ਧਵਨ ਨੂੰ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ, ਸਮਰਪਣ ਅਤੇ ਅਕਾਦਮਿਕ ਅਗਵਾਈ ਲਈ ਜੀ.

ਪ੍ਰਿੰਸੀਪਲ ਡਾ.ਵੰਦਨਾ ਧਵਨ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਅਜੀਤ ਤਸਵੀਰ 16-09-2026
ਗੁਰੂਹਰਸਹਾਏ, 15 ਸਤੰਬਰ (ਕਪਿਲ ਕੰਧਾਰੀ)-ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਗੁਰੂਹਰਸਹਾਏ ਦੀ ਪ੍ਰਿੰਸੀਪਲ ਡਾ.ਵੰਦਨਾ ਧਵਨ ਨੂੰ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ, ਸਮਰਪਣ ਅਤੇ ਅਕਾਦਮਿਕ ਅਗਵਾਈ ਲਈ ਜੀ.ਐਨ.ਏ. ਯੂਨੀਵਰਸਿਟੀ ਵਲੋਂ ‘ਅਕਾਦਮਿਕ ਐਕਸੀਲੈਂਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ‘ਆਭਾਰ 2026–ਰੀਕੋਗਨਾਈਜਿੰਗ ਐਕਸੀਲੈਂਸ ਆਫ਼ ਦੀ ਅਕੈਡਮਿਕੀਅਨਸ’ ਪ੍ਰੋਗਰਾਮ ਤਹਿਤ ਪ੍ਰਦਾਨ ਕੀਤਾ ਗਿਆ। ਇਸ ਮੌਕੇ ਸਿੱਖਿਆ ਦੇ ਖੇਤਰ ਵਿਚ ਉੱਤਮ ਕਾਰਜ ਕਰਨ ਵਾਲੇ ਸਿੱਖਿਆ ਸ਼ਾਸਤਰੀਆਂ ਅਤੇ ਅਕਾਦਮਿਕ ਆਗੂਆਂ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਡਾ . ਵੰਦਨਾ ਧਵਨ ਨੂੰ ਮਿਲੇ ਇਸ ਮਾਣਮੱਤੇ ਸਨਮਾਨ ਨਾਲ ਮਾਤਾ ਸਾਹਿਬ ਕੌਰ ਪਬਲਿਕ ਸਕੂਲ ਦੇ ਸਮੂਹ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਖ਼ੁਸ਼ੀ ਅਤੇ ਮਾਣ ਦਾ ਮਾਹੌਲ ਹੈ। ਉਨ੍ਹਾਂ ਦੀ ਅਗਵਾਈ ਹੇਠ ਸਕੂਲ ਵਲੋਂ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਦੇ ਨਾਲ-ਨਾਲ ਅਨੁਸ਼ਾਸਨ, ਸ਼ਖ਼ਸੀਅਤ ਨਿਰਮਾਣ ਅਤੇ ਗੁਣਵੱਤਾ ਭਰਪੂਰ ਸਿੱਖਿਆ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਸਕੂਲ ਪ੍ਰਬੰਧਨ ਅਤੇ ਸਮੂਹ ਸਟਾਫ਼ ਨੇ ਡਾ.ਵੰਦਨਾ ਧਵਨ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਸਿੱਖਿਆ ਦੇ ਖੇਤਰ ਵਿਚ ਇਸੇ ਤਰ੍ਹਾਂ ਸ਼ਾਨਦਾਰ ਯੋਗਦਾਨ ਪਾਉਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਹ ਐਵਾਰਡ ਡਾ.ਵੰਦਨਾ ਧਵਨ ਦੀ ਸਿੱਖਿਆ ਪ੍ਰਤੀ ਨਿਸ਼ਠਾ, ਸਮਰਪਣ ਅਤੇ ਪ੍ਰਭਾਵਸ਼ਾਲੀ ਅਕਾਦਮਿਕ ਅਗਵਾਈ ਦੀ ਮਹੱਤਵਪੂਰਨ ਪਹਿਚਾਣ ਵਜੋਂ ਦੇਖਿਆ ਜਾ ਰਿਹਾ ਹੈ।
ਪਿਛਲੀ ਖ਼ਬਰ ਸੰਤ ਕਬੀਰ ਕਾਲਜ ਜ਼ੀਰਾ ਵਿਖੇ ਕਰਵਾਏ ਗਏ ਹੁਨਰ ਅਤੇ ਕਲਾ ਸਬੰਧੀ ਮੁਕਾਬਲੇ ਅਗਲੀ ਖ਼ਬਰ ਮਮਦੋਟ ਮਾਰਕੀਟ ਕਮੇਟੀ ਵਲੋਂ ਖੇਤੀ ਹਾਦਸਿਆਂ ਦੇ ਪੀੜਤਾਂ ਪਰਿਵਾਰਾਂ ਨੂੰ ਚੈੱਕ ਤਕਸੀਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।