13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਵਲੋਂ ਕੌਮੀ ਲੋਕ ਅਦਾਲਤ ਮੌਕੇ 3 ਲੱਖ 49 ਹਜ਼ਾਰ ਦੇ ਐਵਾਰਡ ਪਾਸ

ਫ਼ਿਰੋਜ਼ਪੁਰ, 12 ਸਤੰਬਰ (ਰਾਕੇਸ਼ ਚਾਵਲਾ)- ਕੌਮੀ ਲੋਕ ਅਦਾਲਤ ਮੌਕੇ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਫ਼ਿਰੋਜ਼ਪੁਰ ਵਿਖੇ ਵਿਸ਼ੇਸ਼ ਬੈਂਚ ਗਠਿਤ ਕਰਦੇ ਹੋਏ ਲੋਕਾਂ ਦੀ ਸਹਿਮਤੀ ਨਾਲ ਕੇਸਾਂ ਦੇ ਨਿਪਟਾਰੇ ਕਰ ਐਵਾਰਡ ਪਾਸ ਕੀਤੇ ਗਏ। ਜਾਣਕਾਰੀ ਅਨੁਸਾਰ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਫ਼ਿਰੋਜ਼ਪੁਰ ਦੀ ਪ੍ਰੈਜ਼ੀਡੈਂਟ ਕਿਰਨਜੀਤ ਕੌਰ ਅਰੋੜਾ ਤੇ ਮੈਂਬਰ ਮੈਡਮ ਸੁਮਨ ਖੰਨਾ ਵੱਲੋਂ ਕੁੱਲ 53 ਕੇਸ ਸੁਣਵਾਈ ਵਾਸਤੇ ਰੱਖੇ ਸਨ ਜਿਸ ਵਿਚੋਂ 4 ਕੇਸਾਂ ਦਾ ਧਿਰਾਂ ਦੀ ਸਹਿਮਤੀ ਨਾਲ ਨਿਪਟਾਰਾ ਕਰਦੇ ਹੋਏ 3 ਲੱਖ 49 ਹਜ਼ਾਰ 135 ਰੁਪਏ ਦੇ ਐਵਾਰਡ ਪਾਸ ਕੀਤੇ ਗਏ ਹਨ।

ਅਜੀਤ ਡੈਸਕ 13-09-2026
ਫ਼ਿਰੋਜ਼ਪੁਰ, 12 ਸਤੰਬਰ (ਰਾਕੇਸ਼ ਚਾਵਲਾ)- ਕੌਮੀ ਲੋਕ ਅਦਾਲਤ ਮੌਕੇ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਫ਼ਿਰੋਜ਼ਪੁਰ ਵਿਖੇ ਵਿਸ਼ੇਸ਼ ਬੈਂਚ ਗਠਿਤ ਕਰਦੇ ਹੋਏ ਲੋਕਾਂ ਦੀ ਸਹਿਮਤੀ ਨਾਲ ਕੇਸਾਂ ਦੇ ਨਿਪਟਾਰੇ ਕਰ ਐਵਾਰਡ ਪਾਸ ਕੀਤੇ ਗਏ। ਜਾਣਕਾਰੀ ਅਨੁਸਾਰ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਫ਼ਿਰੋਜ਼ਪੁਰ ਦੀ ਪ੍ਰੈਜ਼ੀਡੈਂਟ ਕਿਰਨਜੀਤ ਕੌਰ ਅਰੋੜਾ ਤੇ ਮੈਂਬਰ ਮੈਡਮ ਸੁਮਨ ਖੰਨਾ ਵੱਲੋਂ ਕੁੱਲ 53 ਕੇਸ ਸੁਣਵਾਈ ਵਾਸਤੇ ਰੱਖੇ ਸਨ ਜਿਸ ਵਿਚੋਂ 4 ਕੇਸਾਂ ਦਾ ਧਿਰਾਂ ਦੀ ਸਹਿਮਤੀ ਨਾਲ ਨਿਪਟਾਰਾ ਕਰਦੇ ਹੋਏ 3 ਲੱਖ 49 ਹਜ਼ਾਰ 135 ਰੁਪਏ ਦੇ ਐਵਾਰਡ ਪਾਸ ਕੀਤੇ ਗਏ ਹਨ। ਇਸ ਮੌਕੇ ਪ੍ਰੈਜ਼ੀਡੈਂਟ ਕਿਰਨਜੀਤ ਕੌਰ ਅਰੋੜਾ ਨੇ ਦੱਸਿਆ ਕਿ ਲੋਕ ਅਦਾਲਤ ਵਿਚ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ ਤੇ ਫ਼ੈਸਲਾ ਹੋਏ ਕੇਸਾਂ ਦੀਆਂ ਧਿਰਾਂ ਸਹਿਮਤ ਹੁੰਦੀਆਂ ਹਨ ਜਿਸ ਨਾਲ ਜਲਦੀ ਨਿਆਂ ਮਿਲ ਜਾਂਦਾ ਹੈ। ਇਸ ਮੌਕੇ ਵਕੀਲ ਪਵਨ ਚਾਵਲਾ, ਸਾਹਿਲ ਮਹਿਰਾ ਕਲਰਕ, ਕੁਨਾਲ ਸ਼ਰਮਾ ਸਟੈਨੋ, ਕਲਰਕ ਗੁਰਮੀਤ ਕੌਰ, ਨਾਇਬ ਕੋਰਟ ਸੁੱਚਾ ਸਿੰਘ ਤੇ ਸੇਵਾਦਾਰ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗਣੇਸ਼ ਡੇਅਰੀ ’ਤੇ ਫੂਡ ਸੇਫ਼ਟੀ ਵਿਭਾਗ ਦੀ ਛਾਪੇਮਾਰੀ, 14 ਕੁਵਿੰਟਲ ਘਿਓ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਪਸ਼ੂਆਂ ਲਈ ਵਰਤ... ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 14 ਨੂੰ ਬਿਜਲੀ ਘਰਾਂ ਅੱਗੇ ਦਿੱਤੇ ਜਾਣਗੇ ਧਰਨੇ- ਲਹਿਰਾ/ਸ਼ੀਹਾਂਪਾੜੀ/ਵਾਈਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।