ਕੰਮ ਕਰਵਾਉਣ ਦਾ ਝਾਂਸਾ ਦੇ ਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਦੇ ਦੋਸ਼
ਫ਼ਿਰੋਜ਼ਪੁਰ, 10 ਸਤੰਬਰ (ਸੁਖਵਿੰਦਰ ਸਿੰਘ)–ਵੱਖ-ਵੱਖ ਕੰਮ ਕਰਵਾਉਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਕਥਿਤ ਤੌਰ ’ਤੇ ਪੈਸੇ ਲੈ ਕੇ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਵੱਲੋਂ ਜਰਨੈਲ ਸਿੰਘ ਗਾਬੜੀਆ ਪੁੱਤਰ ਧਰਮ ਸਿੰਘ ਵਾਸੀ ਸੂਰਜ ਐਵੀਨਿਊ, ਬੈਕ ਸਾਈਡ ਬਾਬਾ ਰਾਮ ਲਾਲ ਗੁਰਦੁਆਰਾ, ਫ਼ਿਰੋਜ਼ਪੁਰ ਸ਼ਹਿਰ ਤੇ ਉਸਦੇ ਸਾਥੀ ਬਿੱਟੂ ਪੁੱਤਰ ਨਾਮਲੂਮ ਵਾਸੀ ਗਲੀ ਪਾਪੜ ਵਾਲੀ ਫ਼ਿਰੋਜ਼ਪੁਰ ਸ਼ਹਿਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਦਰਖਾਸਤ ਅਨੁਸਾਰ ਸ਼ਿਕਾਇਤਕਰਤਾ ਕੁਲਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਜਾਮਾ ਰਖਈਆ ਉਤਾੜ, ਰਾਜ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਜਾਮਾ ਰਖਈਆ ਉਤਾੜ, ਹਰਜਿੰਦਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਬੇਦੀ ਕਾਲੋਨੀ ਤੇ ਲਖਵਿੰਦਰ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਬਾਗੇ ਵਾਲਾ ਸਮੇਤ ਹੋਰ ਲੋਕਾਂ ਨਾਲ ਵੱਖ-ਵੱਖ ਕੰਮ ਕਰਵਾਉਣ ਦੇ ਨਾਮ ’ਤੇ ਕਥਿਤ ਠੱਗੀ ਕੀਤੀ ਗਈ।
ਫ਼ਿਰੋਜ਼ਪੁਰ, 10 ਸਤੰਬਰ (ਸੁਖਵਿੰਦਰ ਸਿੰਘ)–ਵੱਖ-ਵੱਖ ਕੰਮ ਕਰਵਾਉਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਕਥਿਤ ਤੌਰ ’ਤੇ ਪੈਸੇ ਲੈ ਕੇ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਵੱਲੋਂ ਜਰਨੈਲ ਸਿੰਘ ਗਾਬੜੀਆ ਪੁੱਤਰ ਧਰਮ ਸਿੰਘ ਵਾਸੀ ਸੂਰਜ ਐਵੀਨਿਊ, ਬੈਕ ਸਾਈਡ ਬਾਬਾ ਰਾਮ ਲਾਲ ਗੁਰਦੁਆਰਾ, ਫ਼ਿਰੋਜ਼ਪੁਰ ਸ਼ਹਿਰ ਤੇ ਉਸਦੇ ਸਾਥੀ ਬਿੱਟੂ ਪੁੱਤਰ ਨਾਮਲੂਮ ਵਾਸੀ ਗਲੀ ਪਾਪੜ ਵਾਲੀ ਫ਼ਿਰੋਜ਼ਪੁਰ ਸ਼ਹਿਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਦਰਖਾਸਤ ਅਨੁਸਾਰ ਸ਼ਿਕਾਇਤਕਰਤਾ ਕੁਲਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਜਾਮਾ ਰਖਈਆ ਉਤਾੜ, ਰਾਜ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਜਾਮਾ ਰਖਈਆ ਉਤਾੜ, ਹਰਜਿੰਦਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਬੇਦੀ ਕਾਲੋਨੀ ਤੇ ਲਖਵਿੰਦਰ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਬਾਗੇ ਵਾਲਾ ਸਮੇਤ ਹੋਰ ਲੋਕਾਂ ਨਾਲ ਵੱਖ-ਵੱਖ ਕੰਮ ਕਰਵਾਉਣ ਦੇ ਨਾਮ ’ਤੇ ਕਥਿਤ ਠੱਗੀ ਕੀਤੀ ਗਈ। ਇਸ ਤੋਂ ਇਲਾਵਾ ਰਣਧੀਰ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਸ਼ਮਸ਼ਾਬਾਦ ਸਮੇਤ ਹੋਰ ਲੋਕਾਂ ਵਲੋਂ ਵੀ ਇਸ ਸਬੰਧੀ ਸ਼ਿਕਾਇਤਾਂ ਦਿੱਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਉਕਤ ਵਿਅਕਤੀ ਖ਼ਿਲਾਫ਼ ਪਹਿਲਾਂ ਵੀ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਹੋਰ ਦਰਖਾਸਤਾਂ ਮੌਜੂਦ ਹਨ। ਸਿਟੀ ਥਾਣੇ ਦੀ ਐੱਸ.ਆਈ. ਖੁਸ਼ਵਿੰਦਰ ਕੌਰ ਵਲੋਂ ਸ਼ਿਕਾਇਤਕਰਤਾਵਾਂ ਦੇ ਬਿਆਨ ਦਰਜ ਕਰਨ ਉਪਰੰਤ ਮਾਮਲੇ ਦੀ ਜਾਂਚ ਦੇ ਆਧਾਰ ’ਤੇ ਉਕਤ ਦੋਵਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।