ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿਵਲ ਡਿਫੈਂਸ ਸੰਬੰਧੀ ਸਿਖਲਾਈ ਪ੍ਰੋਗਰਾਮ
ਫ਼ਿਰੋਜ਼ਪੁਰ, 6 ਸਤੰਬਰ (ਗੁਰਿੰਦਰ ਸਿੰਘ)-ਡਾਇਰੈਕਟਰ ਜਨਰਲ ਆਫ ਪੁਲਿਸ ਕਮ-ਕਮਾਂਡੈਂਟ ਜਨਰਲ ਪੰਜਾਬ ਹੋਮਗਾਰਡਜ ਐਂਡ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਰਾਮ ਸਿੰਘ ਦੇ ਨਿਰਦੇਸ਼ਾਂ ਅਤੇ ਬਟਾਲੀਅਨ ਕਮਾਂਡਰ ਪੰਜਾਬ ਹੋਮਗਾਰਡਜ ਫਿਰੋਜ਼ਪੁਰ ਕਮ-ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਗੁਰਲਵਦੀਪ ਸਿੰਘ ਦੀ ਅਗਵਾਈ ਹੇਠ ਸਥਾਨਕ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਵਿਖੇ ਸਿਵਲ ਡਿਫੈਂਸ ਸਬੰਧੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਵਲ ਡਿਫੈਂਸ ਦੀ ਮਹੱਤਤਾ ਤੇ ਕਾਰਜ ਖੇਤਰਾਂ ਬਾਰੇ ਜਾਣਕਾਰੀ ਦੇਣਾ ਸੀ।
ਸ
ਸਿਵਲ ਡਿਫੈਂਸ ਸਬੰਧੀ ਸਿਖਲਾਈ ਦੇਣ ਉਪਰੰਤ ਵਿਦਿਆਰਥੀਆਂ ਨਾਲ ਸਿਵਲ ਡਿਫੈਂਸ ਦੇ ਕੰਪਨੀ ਕਮਾਂਡਰ ਅਨੀਸ਼ ਗੁਪਤਾ, ਪਰਮਿੰਦਰ ਸਿੰਘ ਬਾਠ ਅਤੇ ਸਕੂਲ ਪ੍ਰਬੰਧਕ। ਅਜੀਤ ਤਸਵੀਰ
07-09-2026
ਫ਼ਿਰੋਜ਼ਪੁਰ, 6 ਸਤੰਬਰ (ਗੁਰਿੰਦਰ ਸਿੰਘ)-ਡਾਇਰੈਕਟਰ ਜਨਰਲ ਆਫ ਪੁਲਿਸ ਕਮ-ਕਮਾਂਡੈਂਟ ਜਨਰਲ ਪੰਜਾਬ ਹੋਮਗਾਰਡਜ ਐਂਡ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਰਾਮ ਸਿੰਘ ਦੇ ਨਿਰਦੇਸ਼ਾਂ ਅਤੇ ਬਟਾਲੀਅਨ ਕਮਾਂਡਰ ਪੰਜਾਬ ਹੋਮਗਾਰਡਜ ਫਿਰੋਜ਼ਪੁਰ ਕਮ-ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਗੁਰਲਵਦੀਪ ਸਿੰਘ ਦੀ ਅਗਵਾਈ ਹੇਠ ਸਥਾਨਕ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਵਿਖੇ ਸਿਵਲ ਡਿਫੈਂਸ ਸਬੰਧੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਵਲ ਡਿਫੈਂਸ ਦੀ ਮਹੱਤਤਾ ਤੇ ਕਾਰਜ ਖੇਤਰਾਂ ਬਾਰੇ ਜਾਣਕਾਰੀ ਦੇਣਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸਟੋਰ ਸੁਪਰਡੈਂਟ ਸਿਵਲ ਡਿਫੈਂਸ ਫ਼ਿਰੋਜ਼ਪੁਰ ਪਰਮਿੰਦਰ ਸਿੰਘ ਬਾਠ ਵਲੋਂ ਸਿਵਲ ਡਿਫੈਂਸ ਬਾਰੇ ਜਾਣ-ਪਛਾਣ ਕਾਰਵਾਈ ਗਈ। ਇਸ ਤੋਂ ਬਾਅਦ ਉਹਨਾਂ ਵਲੋਂ ਵਿਦਿਆਰਥੀਆਂ ਨੂੰ ਏਅਰ ਰੇਡ ਵਾਰਨਿੰਗ ਦੇਣ ਵਾਲੇ ਸਾਇਰਨ ਸਿਸਟਮ ਬਾਰੇ ਜਾਣਕਾਰੀ ਡੈਮੋ ਦੁਆਰਾ ਦਿੱਤੀ ਗਈ। ਇਸ ਉਪਰੰਤ ਵਿਦਿਆਰਥੀਆਂ ਨੂੰ ਕੁਦਰਤੀ ਆਫ਼ਤਾਂ ਜਿਵੇਂ ਭੁਚਾਲ, ਹੜ੍ਹ ਆਦਿ ਦੇ ਆਉਣ ਤੇ ਖੁਦ ਦੇ ਬਚਾਅ ਤੇ ਰੈਸਕਿਊ ਸਬੰਧੀ ਜਾਣਕਾਰੀ ਡੈਮੋ ਸਹਿਤ ਦਿੱਤੀ ਗਈ। ਵਿਦਿਆਰਥੀਆਂ ਤੇ ਸਕੂਲ ਦੇ ਸਮੂਹ ਸਟਾਫ ਨੇ ਇਸ ਸਿਖਲਾਈ ਪ੍ਰੋਗਰਾਮ ਵਿਖੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਸਕੂਲ ਦੇ ਚੇਅਰਮੈਨ ਅਜੈ ਬੱਤਾ ਨੇ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਵਿਦਿਆਰਥੀਆਂ ਦੀ ਮਾਨਸਿਕ ਤੇ ਵਿਵਹਾਰਿਕ ਯੋਗਤਾ ਵਧਾਉਣ ਵਿਚ ਸਹਾਈ ਹੁੰਦੇ ਹਨ। ਸਕੂਲ ਦੇ ਮੈਨੇਜਰ ਡਾ. ਸੁਨੀਤਾ ਰੰਗਬੁਲਾ ਨੇ ਵਿਦਿਆਰਥੀਆਂ ਨੂੰ ਸਿਵਲ ਡਿਫੈਂਸ ਵਲੰਟੀਅਰ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਿਵਲ ਡਿਫੈਂਸ ਫਿਰੋਜ਼ਪੁਰ ਵਲੋਂ ਕੰਪਨੀ ਕਮਾਂਡਰ ਅਨੀਸ਼ ਗੁਪਤਾ ਤੇ ਟੀਮ ਮੈਂਬਰ ਪ੍ਰਤੀਕ ਮੋਂਗਾ, ਜਗਜੀਤ ਸਿੰਘ ਵੀ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿਚ ਪ੍ਰਿੰਸੀਪਲ ਪੂਜਾ ਸਚਦੇਵਾ ਨੇ ਸਟੋਰ ਸੁਪਰਡੈਂਟ ਪਰਮਿੰਦਰ ਸਿੰਘ ਬਾਠ ਤੇ ਕੰਪਨੀ ਕਮਾਂਡਰ ਅਨੀਸ਼ ਗੁਪਤਾ ਦਾ ਧੰਨਵਾਦ ਕੀਤਾ।