05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਗੁਰਪ੍ਰੀਤ ਸਿੰਘ ਸੇਖੋਂ ਕੱਲ੍ਹ ਹੋਣਗੇ ਆਮ ਆਦਮੀ ਪਾਰਟੀ ’ਚ ਸ਼ਾਮਿਲ-ਬੱਗੇਵਾਲਾ

ਮੱਲਾਂਵਾਲਾ, 4 ਸਤੰਬਰ (ਬਲਬੀਰ ਸਿੰਘ ਜੋਸਨ)- ਵਿਧਾਨ ਸਭਾ ਹਲਕਾ ਜ਼ੀਰਾ ਵਿਖੇ 6 ਸਤੰਬਰ ਨੂੰ ਕੀਤੇ ਜਾ ਰਹੇ ਸਿਆਸੀ ਪ੍ਰੋਗਰਾਮ ’ਚ ਗੁਰਪ੍ਰੀਤ ਸਿੰਘ ਸੇਖੋਂ ਵਲੋਂ ‘ਆਪ’ ’ਚ ਸ਼ਾਮਿਲ ਹੋਣ ਨਾਲ ਸੇਖੋਂ ਦੀ ਐਂਟਰੀ ਸਿਰਫ਼ ਜ਼ੀਰਾ ਹਲਕੇ ਤੱਕ ਸੀਮਤ ਨਹੀਂ ਰਹੇਗੀ, ਸਗੋਂ ਫ਼ਿਰੋਜ਼ਪੁਰ ਸਮੇਤ ਸਰਹੱਦੀ ਖੇਤਰ ਦੀ ਸਿਆਸਤ ’ਤੇ ਵੀ ਇਸ ਦਾ ਵੱਡਾ ਪ੍ਰਭਾਵ ਪੈ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਸਮਾਜ ਸੇਵੀ ਆਗੂ ਜਸਬੀਰ ਸਿੰਘ ਸੰਧੂ ਬੱਗੇਵਾਲਾ ਨੇ ਕਰਦਿਆਂ ਕਿਹਾ ਕਿ ਜ਼ੀਰਾ ਵਿਖੇ 6 ਸਤੰਬਰ ਨੂੰ ਹੋਣ ਵਾਲਾ ਸਿਆਸੀ ਪ੍ਰੋਗਰਾਮ ਪੰਜਾਬ ਦੀ ਸਿਆਸਤ ਵਿਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਸਾਬਤ ਹੋਵੇਗਾ ।

ਸੀਨੀਅਰ ਸਮਾਜ ਸੇਵੀ ਆਗੂ ਜਸਬੀਰ ਸਿੰਘ ਸੰਧੂ ਬੱਗੇਵਾਲਾ। ਤਸਵੀਰ-ਬਲਬੀਰ ਸਿੰਘ ਜੋਸਨ 05-09-2026
ਮੱਲਾਂਵਾਲਾ, 4 ਸਤੰਬਰ (ਬਲਬੀਰ ਸਿੰਘ ਜੋਸਨ)- ਵਿਧਾਨ ਸਭਾ ਹਲਕਾ ਜ਼ੀਰਾ ਵਿਖੇ 6 ਸਤੰਬਰ ਨੂੰ ਕੀਤੇ ਜਾ ਰਹੇ ਸਿਆਸੀ ਪ੍ਰੋਗਰਾਮ ’ਚ ਗੁਰਪ੍ਰੀਤ ਸਿੰਘ ਸੇਖੋਂ ਵਲੋਂ ‘ਆਪ’ ’ਚ ਸ਼ਾਮਿਲ ਹੋਣ ਨਾਲ ਸੇਖੋਂ ਦੀ ਐਂਟਰੀ ਸਿਰਫ਼ ਜ਼ੀਰਾ ਹਲਕੇ ਤੱਕ ਸੀਮਤ ਨਹੀਂ ਰਹੇਗੀ, ਸਗੋਂ ਫ਼ਿਰੋਜ਼ਪੁਰ ਸਮੇਤ ਸਰਹੱਦੀ ਖੇਤਰ ਦੀ ਸਿਆਸਤ ’ਤੇ ਵੀ ਇਸ ਦਾ ਵੱਡਾ ਪ੍ਰਭਾਵ ਪੈ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਸਮਾਜ ਸੇਵੀ ਆਗੂ ਜਸਬੀਰ ਸਿੰਘ ਸੰਧੂ ਬੱਗੇਵਾਲਾ ਨੇ ਕਰਦਿਆਂ ਕਿਹਾ ਕਿ ਜ਼ੀਰਾ ਵਿਖੇ 6 ਸਤੰਬਰ ਨੂੰ ਹੋਣ ਵਾਲਾ ਸਿਆਸੀ ਪ੍ਰੋਗਰਾਮ ਪੰਜਾਬ ਦੀ ਸਿਆਸਤ ਵਿਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਸਾਬਤ ਹੋਵੇਗਾ । ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਸੇਖੋਂ ਦੀ ਆਪਣੇ ਖੇਤਰ ਵਿਚ ਮਜ਼ਬੂਤ ਪਕੜ, ਲੋਕਾਂ ਨਾਲ ਲੰਮੇ ਸਮੇਂ ਤੋਂ ਜੁੜਾਅ ਤੇ ਸਰਗਰਮ ਸਿਆਸੀ ਭੂਮਿਕਾ ਨੂੰ ਦੇਖਦਿਆਂ ਉਨ੍ਹਾਂ ਦਾ ਆਮ ਆਦਮੀ ਪਾਰਟੀ ਨਾਲ ਜੁੜਨਾ ਇਕ ਮਹੱਤਵਪੂਰਨ ਸਿਆਸੀ ਘਟਨਾ ਵਜੋਂ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ੀਰਾ ਪੰਜਾਬ ਦਾ ਇਕ ਅਹਿਮ ਸਿਆਸੀ ਹਲਕਾ ਹੈ, ਜਿਸ ਦੀ ਸਿਆਸਤ ਦਾ ਪ੍ਰਭਾਵ ਆਸ-ਪਾਸ ਦੇ ਕਈ ਵਿਧਾਨ ਸਭਾ ਹਲਕਿਆਂ ਤੱਕ ਪੈਂਦਾ ਹੈ। ਬੱਗੇਵਾਲਾ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਸੇਖੋਂ ਵਰਗੇ ਸਰਗਰਮ ਤੇ ਪ੍ਰਭਾਵਸ਼ਾਲੀ ਆਗੂ ਦਾ ਪਾਰਟੀ ਨਾਲ ਜੁੜਨਾ ‘ਆਪ’ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਪਿਛਲੀ ਖ਼ਬਰ 5 ਗ੍ਰਾਮ ਹੈਰੋਇਨ ਬਰਾਮਦ, ਇਕ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਅਣਦੇਖੀ ਦੇ ਚੱਲਦੇ ਕਮਲ ਸ਼ਰਮਾ ਯਾਦਗਾਰੀ ਪਾਰਕ ਦੀ ਹੋਈ ਦੁਰਦਸ਼ਾ ਪਸ਼ੂਆਂ ਦੀ ਚਰਾਗਾਹ ਬਣਿਆ ਪਾਰਕ, ਜੰਗਲੀ ਬੂਟੀ ਤੇ ਮਿੱਟੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।