ਮੰਡੀ ਪੰਜੇ ਕੇ ਉਤਾੜ ਤੋਂ ਭਾਕਿਯੂ ਏਕਤਾ ਡਕੌਂਦਾ ਦਾ ਜਥਾ ਚੰਡੀਗੜ੍ਹ ਮੋਰਚੇ ਲਈ ਰਵਾਨਾ
ਪੰਜੇ ਕੇ ਉਤਾੜ, 1 ਸਤੰਬਰ (ਪੱਪੂ ਸੰਧਾ)- ਸੰਯੁਕਤ ਮੋਰਚੇ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਹੱਕੀ ਮੰਗਾਂ ਵਾਸਤੇ 7 ਦਿਨਾਂ ਲਈ ਚੰਡੀਗੜ੍ਹ ਲੱਗ ਰਹੇ ਧਰਨੇ ’ਚ ਸ਼ਾਮਿਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਜਥਾ ਬਲਾਕ ਗੁਰੂਹਰਸਹਾਏ ਦੇ ਪ੍ਰਧਾਨ ਸੁਖਦੇਵ ਢੋਟ, ਜਨਰਲ ਸਕੱਤਰ ਮੰਗਲ ਸਿੰਘ ਅਤੇ ਖ਼ਜ਼ਾਨਚੀ ਸਤਨਾਮ ਚੰਦ ਦੀ ਅਗਵਾਈ ਹੇਠ ਮੰਡੀ ਪੰਜੇ ਕੇ ਉਤਾੜ ਤੋਂ ਰਵਾਨਾ ਹੋਇਆ । ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਹੋਰ ਜਥੇਬੰਦੀਆਂ ਵਲੋਂ ਵੀ ਵੱਡੇ ਕਾਫ਼ਲੇ ਟਰੈਕਟਰ ਟਰਾਲੀਆਂ, ਗੱਡੀਆਂ ਨਾਲ ਚੰਡੀਗੜ੍ਹ ਲੱਗਣ ਜਾ ਰਹੇ ਮੋਰਚੇ ਲਈ ਰਵਾਨਾ ਹੋ ਚੁੱਕੇ ਹਨ ਅਤੇ ਮੰਡੀ ਪੰਜੇ ਕੇ ਉਤਾੜ ਤੋਂ ਜਥਾ ਰਵਾਨਾ ਕੀਤਾ ਜਾ ਰਿਹਾ ਹੈ ।
ਪੰਜੇ ਕੇ ਉਤਾੜ, 1 ਸਤੰਬਰ (ਪੱਪੂ ਸੰਧਾ)- ਸੰਯੁਕਤ ਮੋਰਚੇ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਹੱਕੀ ਮੰਗਾਂ ਵਾਸਤੇ 7 ਦਿਨਾਂ ਲਈ ਚੰਡੀਗੜ੍ਹ ਲੱਗ ਰਹੇ ਧਰਨੇ ’ਚ ਸ਼ਾਮਿਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਜਥਾ ਬਲਾਕ ਗੁਰੂਹਰਸਹਾਏ ਦੇ ਪ੍ਰਧਾਨ ਸੁਖਦੇਵ ਢੋਟ, ਜਨਰਲ ਸਕੱਤਰ ਮੰਗਲ ਸਿੰਘ ਅਤੇ ਖ਼ਜ਼ਾਨਚੀ ਸਤਨਾਮ ਚੰਦ ਦੀ ਅਗਵਾਈ ਹੇਠ ਮੰਡੀ ਪੰਜੇ ਕੇ ਉਤਾੜ ਤੋਂ ਰਵਾਨਾ ਹੋਇਆ । ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਹੋਰ ਜਥੇਬੰਦੀਆਂ ਵਲੋਂ ਵੀ ਵੱਡੇ ਕਾਫ਼ਲੇ ਟਰੈਕਟਰ ਟਰਾਲੀਆਂ, ਗੱਡੀਆਂ ਨਾਲ ਚੰਡੀਗੜ੍ਹ ਲੱਗਣ ਜਾ ਰਹੇ ਮੋਰਚੇ ਲਈ ਰਵਾਨਾ ਹੋ ਚੁੱਕੇ ਹਨ ਅਤੇ ਮੰਡੀ ਪੰਜੇ ਕੇ ਉਤਾੜ ਤੋਂ ਜਥਾ ਰਵਾਨਾ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਹ ਧਰਨਾ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਦੇ ਵਿਰੁੱਧ, ਪਾਣੀਆਂ ਦੇ ਮੁੱਦੇ ਫ਼ਸਲਾਂ ’ਤੇ ਐਮ.ਐੱਸ.ਪੀ ਗਰੰਟੀ ਕਾਨੂੰਨ ਲਾਗੂ ਕਰਨ ਸਬੰਧੀ, ਬਿਜਲੀ ਸੋਧ ਬਿੱਲ 2025 ਵਾਪਸ ਲੈਣ ਸਬੰਧੀ, ਵਧਦੀ ਮਹਿੰਗਾਈ ਦੇ ਸਬੰਧ ’ਚ ਲੱਗ ਰਿਹਾ ਹੈ। ਇਸ ਮੌਕੇ ਸਤਨਾਮ ਚੰਦ ਪ੍ਰਧਾਨ ਪੰਜੇ ਕੇ ਉਤਾੜ, ਅੰਗਰੇਜ਼ ਚੰਦ ਪ੍ਰਧਾਨ ਬੂਲਾ ਰਾਏ, ਸ਼ਾਮ ਲਾਲ ਸਕੱਤਰ, ਮਲਕੀਤ ਸਿੰਘ ਜਨਰਲ ਸਕੱਤਰ, ਮਲਿਕ ਦਿੱਤਾ, ਕਸ਼ਮੀਰ ਚੰਦ, ਪਾਲਾ ਰਾਮ ਹਾਜੀ ਬੇਟੂ, ਸਤਨਾਮ ਸਿੰਘ ਮਸੇਲ, ਨੱਥਾ ਸਿੰਘ, ਮੰਗਤ ਰਾਮ ਮੋਹਨ ਕੇ ਹਿਠਾੜ, ਕੁੰਦਨ ਲਾਲ ਮੁੱਤੀ, ਰਮੇਸ਼ ਲਾਲ, ਗੈਵੀ ਮਿਸ਼ੇਲ, ਦਰਸ਼ਨ ਲਾਲ, ਮੰਗਤ ਸਿੰਘ, ਲਛਮਣ ਦਾਸ ਆਦਿ ਹਾਜ਼ਰ ਸਨ।