24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਇੰਟਰਲਾਕ ਟਾਇਲਾਂ ਦੀ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਕੀਤੀ ਚੈਕਿੰਗ

ਧੂਰੀ, 24 ਨਵੰਬਰ (ਲਖਵੀਰ ਸਿੰਘ ਧਾਂਦਰਾ) - ਕੌਂਸਲਰ ਅਜੈ ਪਰੋਚਾ ਵੱਲੋਂ ਸੀ. ਐੱਮ ਸਿਟੀ ਧੂਰੀ ਚ ਕੀਤੇ ਗਏ ਕੰਮਾਂ ਚ ਵਰਤੀਆਂ ਜਾ ਰਹੀਆਂ ਅਣ-ਗਹਿਲੀਆਂ ਨੂੰ ਉਜਾਗਰ ਕਰਨ ਦੀ ਵਿੱਡੀ ਮੁਹਿੰਮ ਤਹਿਤ ਵਾਰਡ ਨੰਬਰ 8 ਅਤੇ ਧੂਰੀ ਪਿੰਡ ਦੀ ਸਾਂਝੀ ਸੜਕ ਅਤੇ ਧੂਰੀ ਪਿੰਡ ਦੀਆਂ ਹੋਰਨਾਂ ਸੜਕਾਂ ਤੇ ਲਗਾਈਆਂ ਗਈਆਂ ਇੰਨਟਰਲਾ ਟਾਇਲਾਂ ਚ ਵੱਡੇ ਪੱਧਰ ਤੇ ਵਰਤੀਆਂ ਗਈਆਂ ਅਣ-ਗਹਿਲੀਆਂ ਅਤੇ ਟਾਇਲਾਂ ਨੂੰ ਖੁਰਦ ਬੁਰਧ ਕਰਨ ਸੰਬੰਧੀ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਜਾਂਚ ਸੰਬੰਧੀ ਕੀਤੀ ਗਈ ਬੇਨਤੀ ਤਹਿਤ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਅਚਨਚੇਤ ਮੌਕਾ ਦੇਖਿਆ।

ਅਜੀਤ ਡੈਸਕ 25-11-2026
ਧੂਰੀ, 24 ਨਵੰਬਰ (ਲਖਵੀਰ ਸਿੰਘ ਧਾਂਦਰਾ) - ਕੌਂਸਲਰ ਅਜੈ ਪਰੋਚਾ ਵੱਲੋਂ ਸੀ.ਐੱਮ ਸਿਟੀ ਧੂਰੀ ਚ ਕੀਤੇ ਗਏ ਕੰਮਾਂ ਚ ਵਰਤੀਆਂ ਜਾ ਰਹੀਆਂ ਅਣ-ਗਹਿਲੀਆਂ ਨੂੰ ਉਜਾਗਰ ਕਰਨ ਦੀ ਵਿੱਡੀ ਮੁਹਿੰਮ ਤਹਿਤ ਵਾਰਡ ਨੰਬਰ 8 ਅਤੇ ਧੂਰੀ ਪਿੰਡ ਦੀ ਸਾਂਝੀ ਸੜਕ ਅਤੇ ਧੂਰੀ ਪਿੰਡ ਦੀਆਂ ਹੋਰਨਾਂ ਸੜਕਾਂ ਤੇ ਲਗਾਈਆਂ ਗਈਆਂ ਇੰਨਟਰਲਾ ਟਾਇਲਾਂ ਚ ਵੱਡੇ ਪੱਧਰ ਤੇ ਵਰਤੀਆਂ ਗਈਆਂ ਅਣ-ਗਹਿਲੀਆਂ ਅਤੇ ਟਾਇਲਾਂ ਨੂੰ ਖੁਰਦ ਬੁਰਧ ਕਰਨ ਸੰਬੰਧੀ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਜਾਂਚ ਸੰਬੰਧੀ ਕੀਤੀ ਗਈ ਬੇਨਤੀ ਤਹਿਤ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਅਚਨਚੇਤ ਮੌਕਾ ਦੇਖਿਆ। ਇਸ ਦੌਰਾਨ ਐੱਸ.ਡੀ.ਓ ਰਤਨਦੀਪ ਸਿੰਘ, ਜੇ.ਈ ਪੰਕਜ ਮਹਿਰਾ ਅਤੇ ਕੁਆਲਿਟੀ ਕੰਟਰੋਲ ਟੀਮ ਸਮੇਤ ਗੋਰਵ ਸਿੰਗਲਾ ਮੌਜੂਦ ਸਨ। ਇਸ ਮੌਕੇ ਇੰਨਟਰਲਾਕ ਟਾਇਲਾਂ ਦੀ ਸੈਪਲਿੰਗ ਕੀਤੀ ਗਈ। ਸੀ.ਐੱਮ ਸਾਹਿਬ ਦਾ ਹਲਕਾ ਹੋਣ ਦਾ ਹਵਾਲਾ ਦਿੰਦਿਆਂ ਇੰਨਟਰਲਾਕ ਟਾਇਲਾਂ ਦੇ ਕੰਮ ਚ ਵਰਤੀਆਂ ਗਈਆਂ ਅਣ-ਗਹਿਲੀਆਂ ਨੂੰ ਤੁਰੰਤ ਠੀਕ ਕਰਨ ਸੰਬੰਧੀ ਹੁਕਮ ਦਿੱਤੇ ਗਏ। ਇਸਤੋਂ ਇਲਾਵਾ ਜੋ ਪੁਰਾਣੀ ਪੰਚਾਇਤ ਵੱਲੋਂ ਸੜਕ ਦੇ ਦੋਵੇਂ ਪਾਸੇ ਲਗਾਈਆਂ ਗਈਆਂ ਇੰਨਟਰਲਾਕ ਟਾਇਲਾਂ ਦੀ ਵਰਤੋਂ ਸੰਬੰਧੀ ਪੁੱਛਿਆ ਗਿਆ ਤਾਂ ਮੌਕਾ ਪਰ ਮੌਜੂਦਾ ਗਰਾਮ ਪੰਚਾਇਤ ਧੂਰੀ ਪਿੰਡ ਪੁਰਾਣੀਆਂ ਟਾਇਲਾਂ ਨੂੰ ਜਮਾਂ ਕਰਵਾਉਣ ਸੰਬੰਧੀ ਕੋਈ ਵੀ ਦਸਤਾਵੇਜ ਪੇਸ਼ ਕਰਨ ਤੋਂ ਅਸਮਰੱਥ ਰਹੀ। ਇਸ ਸਬੰਧੀ ਅਜੈ ਪਰੋਚਾ ਨੇ ਦੱਸਿਆ ਕਿ ਸੀ.ਐੱਮ ਸਾਹਿਬ ਦਾ ਹਲਕਾ ਹੋਣ ਦੇ ਬਾਵਜੂਦ ਠੇਕੇਦਾਰਾਂ ਅਤੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਚ ਵੱਡੇ ਪੱਧਰ ਤੇ ਅਣਗਹਿਲੀਆਂ ਵਰਤੀਆਂ ਜਾ ਰਹੀਆਂ ਹਨ, ਜਦੋਂ ਕਿ ਸੀ.ਐੱਮ ਸਾਹਿਬ ਖੁਦ ਕਹਿੰਦੇ ਹਨ ਕਿ ਨਾ ਖਾਵਾਂਗਾ ਨਾ ਹੀ ਖਾਣ ਦੇਵਾਂਗਾ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਤੇ ਸ਼ਹਿਰ ਦੇ ਹੋਰਨਾਂ ਇਲਾਕਿਆਂ ਚ ਕੀਤੇ ਗਏ ਕੰਮਾਂ ਚ ਵਰਤੀਆਂ ਗਈਆਂ ਅਣਗਹਿਲੀਆਂ ਨੂੰ ਜਲਦ ਹੀ ਉਜਾਗਰ ਕੀਤਾ ਜਾਵੇਗਾ।
ਪਿਛਲੀ ਖ਼ਬਰ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਵਾਰਿਸ ਪੰਜਾਬ ਦੇ ਅਕਾਲੀ ਦਲ ਨਾਲ ਪੰਜਾਬ ਦੇ ਨੌਜਵਾਨਾਂ ਦਾ ਹਜੂਮ ਜੁੜ ਕੇ ਬਦਲੇਗਾ ਪੰਜਾਬ ਦੀ ਨੁਹਾਰ-ਝੂੰਦਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।