ਰਾਜੀਵ ਸ਼ਰਮਾ ਬ੍ਰਾਹਮਣ ਵੈਲਫੇਅਰ ਬੋਰਡ ਹਲਕਾ ਲਹਿਰਾਗਾਗਾ ਦੇ ਚੇਅਰਮੈਨ ਨਿਯੁਕਤ
ਲਹਿਰਾਗਾਗਾ, 20 ਨਵੰਬਰ (ਅਸ਼ੋਕ ਗਰਗ)- ਸ਼੍ਰੀ ਹਨੂੰਮਤ ਧਾਮ ਸੇਵਾ ਸੋਸਾਇਟੀ ਲਹਿਰਾਗਾਗਾ ਦੇ ਸੀਨੀਅਰ ਮੈਂਬਰ ਅਤੇ ਰੇਲਵੇ ਵਿਭਾਗ ਤੋਂ ਸੇਵਾ ਮੁਕਤ ਸਟੇਸ਼ਨ ਮਾਸਟਰ ਰਾਜੀਵ ਸ਼ਰਮਾ ਨੂੰ ਪੰਜਾਬ ਸਰਕਾਰ ਵੱਲੋਂ ਬ੍ਰਾਹਮਣ ਵੈਲਫੇਅਰ ਬੋਰਡ ਹਲਕਾ ਲਹਿਰਾਗਾਗਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਇਲਾਕੇ ਦੇ ਬ੍ਰਾਹਮਣ ਸਮਾਜ ਵਿੱਚ ਖੁਸ਼ੀ ਦੀ ਲਹਿਰ ਹੈ।
ਅਜੀਤ ਡੈਸਕ
21-11-2026