21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਗੁਰੂ ਰਵਿਦਾਸ ਜੀ ਦੀ ਸਮਰਸਤਾ ਸੰਕਲਪ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਅੱਜ ਧੂਰੀ ਪਹੁੰਚਣ ’ਤੇ ਯਾਤਰਾ ਦਾ ਕੀਤਾ ਜਾਵੇਗਾ ਭਰਵਾਂ ਸਵਾਗਤ-ਪ੍ਰੋ. ਓਂਕਾਰ ਸਿੰਘ

ਧੂਰੀ, 20 ਨਵੰਬਰ (ਸੰਜੇ ਲਹਿਰੀ)-ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਵੀਨ ਦੀ ਅਗਵਾਈ ਹੇਠ ਡੇਰਾ ਸੱਚਖੰਡ ਬੱਲਾਂ ਸਾਹਿਬ ਤੋਂ 18 ਨਵੰਬਰ ਨੂੰ ਸ਼ੁਰੂ ਹੋਈ ਸਮਰਸਤਾ ਸੰਕਲਪ ਯਾਤਰਾ 21 ਨਵੰਬਰ ਦਿਨ ਸ਼ਨੀਵਾਰ ਨੂੰ ਧੂਰੀ ਵਿਖੇ ਪਹੁੰਚ ਰਹੀ ਹੈ ਅਤੇ ਸ਼ਰਧਾਲੂਆਂ ਵਿੱਚ ਇਸ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਭਾਜਪਾ ਆਗੂ ਅਤੇ ਹਲਕਾ ਧੂਰੀ ਦੇ ਇੰਚਾਰਜ ਪ੍ਰੋਫੈਸਰ ਓਂਕਾਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕੱਢੀ ਜਾ ਰਹੀ ਸਮਰਸਤਾ ਸੰਕਲਪ ਯਾਤਰਾ ਦਾ ਵੱਖ ਵੱਖ ਥਾਵਾਂ ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਡੇਰਾ ਸੱਚਖੰਡ ਸ੍ਰੀ ਬੱਲਾਂ ਸਾਹਿਬ ਤੋਂ ਸ਼ੁਰੂ ਹੋਈ ਇਹ ਯਾਤਰਾ ਦੇਸ਼ ਦੇ ਸੱਤ ਰਾਜਾਂ ਅਤੇ 47 ਸ਼ਹਿਰਾਂ ਵਿੱਚੋਂ ਹੁੰਦੀ 2558 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਕਾਸ਼ੀ ਵਿਖੇ ਪਹੁੰਚ ਕੇ ਵਿਸ਼ਰਾਮ ਕਰੇਗੀ। ਇਸ ਮੌਕੇ ਅੰਮ੍ਰਿਤ ਬਰਾੜ, ਨਰਪਿੰਦਰ ਸਿੰਘ ਗੋਰਾ ਸਾਬਕਾ ਕੌਂਸਲਰ ਪਰਮਜੀਤ ਸਿੰਘ ਭਿੰਦੀ, ਪ੍ਰਦੀਪ ਗਰਗ, ਜਗਦੇਵ ਜਿੰਦਲ ਜੱਗਾ, ਪੁਰੂ ਭਾਰਦਵਾਜ, ਅਮੀਰ ਸਿੰਘ, ਅਸੀਸ ਗਰਗ ਮੰਡਲ ਪ੍ਰਧਾਨ ਭਾਜਪਾ ਅਤੇ ਸੋਨੀ ਵਾਂਗਰੂ ਆਦੀ ਹਾਜ਼ਰ ਸਨ।

ਅਜੀਤ ਡੈਸਕ 21-11-2026

ਪਿਛਲੀ ਖ਼ਬਰ ਸੰਸਦ ਮੈਂਬਰ ਰਾਜਾ ਬੜਿੰਗ ਨੇ ਸਵ: ਕੌਂਸਲਰ ਦੀਪਕ ਸ਼ਰਮਾ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਰਾਜ ਪੱਧਰੀ ਖੇਡਾਂ ਬਾਕਸਿੰਗ ਵਿੱਚ ਸੀਬਾ ਦੀ ਮੰਨਤ ਨੇ ਸੋਨ ਤਗਮਾ ਅਤੇ ਨਵਜੋਤ ਨੇ ਕਾਂਸੀ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।