21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਲੁਟੇਰਾ ਗਰੋਹ ਦੇ ਦੋ ਮੈਂਬਰ 10 ਮੋਬਾਈਲ ਫ਼ੋਨਾਂ, 60 ਹਜ਼ਾਰ ਤੋਂ ਵਧੇਰੇ ਨਕਦੀ ਅਤੇ ਹਥਿਆਰ ਸਣੇ ਕੀਤਾ ਗ੍ਰਿਫ਼ਤਾਰ

ਸੰਗਰੂਰ, 20 ਨਵੰਬਰ (ਦਮਨਜੀਤ ਸਿੰਘ)-ਸ਼ਹਿਰ ਸੰਗਰੂਰ ਅਤੇ ਆਲ਼ੇ ਦੁਆਲੇ ਦੇ ਪਿੰਡਾਂ ਵਿਚ ਦਹਿਸ਼ਤ ਦਾ ਦੂਸਰਾ ਨਾਂਅ ਬਣ ਚੁੱਕੇ ਲੁਟੇਰਾ ਗਰੋਹ ਨੂੰ ਸੰਗਰੂਰ ਪੁਲਿਸ ਵੱਲੋਂ 10 ਮੋਬਾਈਲ ਫ਼ੋਨ, ਇੱਕ ਮੋਟਰਸਾਈਕਲ, 61 ਹਜ਼ਾਰ 200 ਰੁਪਏ ਨਗਦੀ ਅਤੇ ਵਾਰਦਾਤਾਂ ਸਮੇਂ ਵਰਤੀ ਜਾਂਦੀ ਕਿਰਪਾਨ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਐੱਸ.

ਲੁੱਟਾਂ-ਖੋਹਾਂ ਕਰਨ ਵਾਲੇ ਗ੍ਰਿਫ਼ਤਾਰ ਕੀਤੇ ਗਏ ਗਰੋਹ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ.ਪੀ. ਦਵਿੰਦਰ ਅੱਤਰੀ ਅਤੇ ਨਾਲ ਹਨ, ਹੋਰ ਪੁਲਿਸ ਅਧਿਕਾਰੀ। ਤਸਵੀਰ – ਮੁਕੇਸ਼ ਕੁਮਾਰ 21-11-2026
ਸੰਗਰੂਰ, 20 ਨਵੰਬਰ (ਦਮਨਜੀਤ ਸਿੰਘ)-ਸ਼ਹਿਰ ਸੰਗਰੂਰ ਅਤੇ ਆਲ਼ੇ ਦੁਆਲੇ ਦੇ ਪਿੰਡਾਂ ਵਿਚ ਦਹਿਸ਼ਤ ਦਾ ਦੂਸਰਾ ਨਾਂਅ ਬਣ ਚੁੱਕੇ ਲੁਟੇਰਾ ਗਰੋਹ ਨੂੰ ਸੰਗਰੂਰ ਪੁਲਿਸ ਵੱਲੋਂ 10 ਮੋਬਾਈਲ ਫ਼ੋਨ, ਇੱਕ ਮੋਟਰਸਾਈਕਲ, 61 ਹਜ਼ਾਰ 200 ਰੁਪਏ ਨਗਦੀ ਅਤੇ ਵਾਰਦਾਤਾਂ ਸਮੇਂ ਵਰਤੀ ਜਾਂਦੀ ਕਿਰਪਾਨ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਐੱਸ.ਪੀ ਦਵਿੰਦਰ ਅੱਤਰੀ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ 18 ਨਵੰਬਰ ਨੂੰ ਰਵੀ ਕੁਮਾਰ ਵਾਸੀ ਪਿੰਡ ਬਡਰੁੱਖਾਂ ਆਪਣੀ ਇੱਕ ਮਹਿਲਾ ਦੋਸਤ ਸਮੇਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਬਡਰੁੱਖਾਂ ਤੋਂ ਸੂਏ ਪਟੜੀ ਪਟੜੀ ਹੁੰਦੇ ਹੋਏ ਧੂਰੀ ਨੂੰ ਜਾ ਰਿਹਾ ਸੀ ਅਤੇ ਜਦ ਉਹ ਪਿੰਡ ਗੁਰਦਾਸਪੁਰਾ ਨੇੜੇ ਪਹੁੰਚਿਆ ਤਾਂ ਧੂਰੀ ਵਾਲੇ ਪਾਸਿਓਂ ਇੱਕ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ 2 ਵਿਅਕਤੀ ਵੱਲੋਂ ਕਿਰਪਾਨ ਨਾਲ ਰਵੀ ਕੁਮਾਰ ਉੱਤੇ ਹਮਲਾ ਕਰ ਕੇ ਉਸ ਪਾਸ ਮੌਜੂਦ 2500 ਰੁਪਏ ਦੀ ਨਕਦੀ ਖੋਹ ਕਰਦਿਆਂ ਮੌਕੇ ਤੋਂ ਫ਼ਰਾਰ ਹੋ ਗਏ ਸਨ। ਜਿਸ ਦੇ ਚਲਦਿਆਂ ਪੁਲਿਸ ਵੱਲੋਂ ਥਾਣਾ ਸਦਰ ਸੰਗਰੂਰ ਵਿਖੇ ਮੁਕੱਦਮੇ ਦਰਜ ਕਰ ਕੇ ਤਫ਼ਤੀਸ਼ ਆਰੰਭੀ ਗਈ। ਉਨ੍ਹਾਂ ਦੱਸਿਆ ਕਿ ਐੱਸ.ਪੀ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਡੀ.ਐੱਸ.ਪੀ ਦਲਬੀਰ ਸਿੰਘ ਸਿੱਧੂ, ਸੀ.ਆਈ.ਏ ਸਟਾਫ਼ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਅਤੇ ਥਾਣਾ ਸਦਰ ਮੁਖੀ ਇੰਸਪੈਕਟਰ ਜਸਵਿੰਦਰ ਕੌਰ ਉੱਤੇ ਅਧਾਰਿਤ ਵੱਖ ਵੱਖ ਟੀਮਾਂ ਬਣਾ ਕੇ ਜਾਂਚ ਕੀਤੀ ਗਈ ਤਾਂ ਬੀਤੀ ਕੱਲ੍ਹ 19 ਨਵੰਬਰ ਨੂੰ ਚਰਨਦੀਪ ਸਿੰਘ ਮਹਿਕ ਵਾਸੀ ਪਿੰਡ ਦੁੱਗਾਂ ਅਤੇ ਅਕਾਸ਼ਦੀਪ ਸਿੰਘ ਵਾਸੀ ਕੱਕੜਵਾਲ ਨੂੰ ਨਾਮਜ਼ਦ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ। ਐੱਸ.ਪੀ ਅੱਤਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਦੋਨਾਂ ਨੌਜਵਾਨਾਂ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਵੱਲੋਂ ਸ਼ਹਿਰ ਸੰਗਰੂਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਹੋਰ ਵੀ ਕਈ ਲੋਕਾਂ ਪਾਸੋਂ ਮੋਬਾਈਲ ਫ਼ੋਨ ਅਤੇ ਨਕਦੀ ਦੀਆਂ ਲੁੱਟਾਂ ਖੋਹਾਂ ਕੀਤੀਆਂ ਗਈਆਂ ਹਨ, ਜਿਸ ਦੇ ਚਲਦਿਆਂ ਇਨ੍ਹਾਂ ਪਾਸੋਂ ਖੋਹ ਕੀਤੇ ਗਏ 8 ਮੋਬਾਈਲ ਫ਼ੋਨ, ਇੱਕ ਮੋਟਰਸਾਈਕਲ, 1200 ਰੁਪਏ ਨਕਦੀ ਅਤੇ ਵਾਰਦਾਤ ਸਮੇਂ ਵਰਤੀ ਗਈ ਕਿਰਪਾਨ ਬ੍ਰਾਮਦ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਇਹ ਵੀ ਗੱਲ ਸਾਹਮਣੇ ਆਈ ਕਿ ਗ੍ਰਿਫ਼ਤਾਰ ਕੀਤੇ ਗਏ ਚਰਨਦੀਪ ਅਤੇ ਅਕਾਸ਼ਦੀਪ ਵੱਲੋਂ ਆਪਣੇ ਇੱਕ ਹੋਰ ਸਾਥੀ ਸੁਭਾਸ਼ ਨਾਲ ਮਿਲ ਕੇ 17 ਨਵੰਬਰ ਨੂੰ ਹੀ ਰਿਸ਼ੀ ਪਬਲਿਕ ਸਕੂਲ ਨੇੜੇ ਤੇਜਿੰਦਰ ਸਿੰਘ ਵਾਸੀ ਸ਼ੇਰੋਂ ਪਾਸੋਂ ਉਸ ਦਾ ਆਈ ਫ਼ੋਨ ਅਤੇ ਤਕਰੀਬਨ 4 ਹਜ਼ਾਰ ਰੁਪਏ ਨਗਦੀ ਖੋਹ ਕੀਤੇ ਗਏ ਸਨ, ਜਿਸ ਸਬੰਧੀ 19 ਨਵੰਬਰ ਨੂੰ ਥਾਣਾ ਸਦਰ ਸੰਗਰੂਰ ਵਿਖੇ ਇੱਕ ਹੋਰ ਮੁਕੱਦਮਾ ਦਰਜ ਕਰ ਕੇ ਇਨ੍ਹਾਂ ਪਾਸੋਂ ਖੋਹ ਕੀਤਾ ਆਈ ਫ਼ੋਨ ਬ੍ਰਾਮਦ ਕਰਵਾਇਆ ਗਿਆ। ਐੱਸ.ਪੀ ਅੱਤਰੀ ਨੇ ਦੱਸਿਆ ਕਿ ਲੰਘੀ 23 ਅਕਤੂਬਰ ਨੂੰ ਸੰਗਰੂਰ ਪੁਲਿਸ ਦੇ ਸੇਵਾ ਮੁਕਤ ਸਹਾਇਕ ਥਾਣੇਦਾਰ ਲੀਲਾ ਖਾਨ ਵਾਸੀ ਢਡੋਲੀ ਖੁਰਦ ਪਾਸੋਂ 60 ਹਜ਼ਾਰ ਰੁਪਏ ਨਗਦੀ ਅਤੇ ਮੋਬਾਈਲ ਫ਼ੋਨ ਖੋਹਣ ਦੀ ਸੰਸਨੀਖੇਜ ਵਾਰਦਾਤ ਨੂੰ ਵੀ ਚਰਨਦੀਪ ਸਿੰਘ ਮਹਿਕ ਵੱਲੋਂ ਆਪਣੇ ਇੱਕ ਹੋਰ ਸਾਥੀ ਮਨਪ੍ਰੀਤ ਸਿੰਘ ਮਨੀ ਵਾਸੀ ਮੰਗਵਾਲ ਨਾਲ ਮਿਲ ਕੇ ਅੰਜਾਮ ਦਿੱਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਵੀ ਸੰਗਰੂਰ ਪੁਲਿਸ ਨੇ ਮੁਸਤੈਦੀ ਵਿਖਾਉਂਦਿਆਂ ਇਸ ਗਰੋਹ ਦੇ ਮੈਂਬਰ ਮਨਪ੍ਰੀਤ ਸਿੰਘ ਮਨੀ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਪਾਸੋਂ ਖੋਹ ਦੇ 60 ਹਜ਼ਾਰ ਰੁਪਏ ਅਤੇ ਮੋਬਾਈਲ ਫ਼ੋਨ ਵੀ ਬ੍ਰਾਮਦ ਕਰਵਾਇਆ ਗਿਆ। ਐੱਸ.ਪੀ ਅੱਤਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਚਰਨਦੀਪ ਸਿੰਘ ਮਹਿਕ ਉੱਤੇ ਪਹਿਲਾਂ ਵੀ 2 ਮੁਕੱਦਮੇ ਦਰਜ ਹਨ ਅਤੇ ਇਨ੍ਹਾਂ ਸਾਰੇ ਗਿਰੋਹ ਮੈਂਬਰਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਡੁੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ, ਜਿਸ ਦੌਰਾਨ ਕਈ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਡੀ.ਐੱਸ.ਪੀ ਦਲਬੀਰ ਸਿੰਘ ਸਿੱਧੂ, ਸੀ.ਆਈ.ਏ ਸਟਾਫ਼ ਇੰਚਾਰਜ ਸੰਦੀਪ ਸਿੰਘ ਅਤੇ ਥਾਣਾ ਸਦਰ ਸੰਗਰੂਰ ਮੁੱਖ ਇੰਸਪੈਕਟਰ ਜਸਵਿੰਦਰ ਕੌਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਹਲਕਾ ਲਹਿਰਾ ਦੀ ਸਿਆਸਤ ਵਿੱਚ ਨਵਾਂ ਸਿਆਸੀ ਧਮਾਕਾ ਕਰਨਗੇ ਹਾਰਦਿਕ ਨੈਨ ਅਗਲੀ ਖ਼ਬਰ ‘ਬੋਲੀਏ ਸਾਰੇ ਇੱਕ ਆਵਾਜ਼, ਨਸ਼ਾ ਮੁਕਤ ਹੋਵੇ ਪੰਜਾਬ’ ਦੇ ਨਾਅਰੇ ਨਾਲ ਲਹਿਰਾਗਾਗਾ ਵਿੱਚ ਐਂਟੀ ਡਰੱਗ ਕਮੇਟੀ ਵਲੋਂ ਰੋਸ ਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।