15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਬੋਪਾਰਾਏ ਵਲੋਂ ਸਵ. ਦੀਪਕ ਸ਼ਰਮਾ ਦੀ ਯਾਦ ’ਚ ਐਂਬੂਲੈਂਸ ਦੇਣ ਦਾ ਐਲਾਨ

ਅਹਿਮਦਗੜ੍ਹ. 15 ਨਵੰਬਰ (ਰਵਿੰਦਰ ਪੁਰੀ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਸਵਰਗੀ ਕੌਂਸਲਰ ਦੀਪਕ ਸ਼ਰਮਾ ਜੋ ਕੱਲ੍ਹ ਅਚਾਨਕ ਸਵਰਗ ਸੁਧਾਰ ਗਏ ਸਨ।

ਅਜੀਤ ਡੈਸਕ 16-11-2026
ਅਹਿਮਦਗੜ੍ਹ. 15 ਨਵੰਬਰ (ਰਵਿੰਦਰ ਪੁਰੀ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਸਵਰਗੀ ਕੌਂਸਲਰ ਦੀਪਕ ਸ਼ਰਮਾ ਜੋ ਕੱਲ੍ਹ ਅਚਾਨਕ ਸਵਰਗ ਸੁਧਾਰ ਗਏ ਸਨ। ਜਿਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਬੋਪਾਰਾਏ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਡਾਕਟਰ ਬੋਪਾਰਾਏ ਨੇ ਸਵਰਗੀ ਦੀਪਕ ਸ਼ਰਮਾ ਦੀਆਂ ਇਲਾਕੇ ਅਤੇ ਕਾਂਗਰਸ ਪਾਰਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਦੀ ਭਰਭੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਕਿਹਾ ਕਿ ਸਵਰਗੀ ਕੌਂਸਲਰ ਦੀਪਕ ਸ਼ਰਮਾ ਦਾ ਵਿਛੋੜਾ ਇਸ ਸਾਰੇ ਇਲਾਕੇ ਅਤੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਹੈ ਕਿਉਂਕਿ ਉਨ੍ਹਾਂ ਬਹੁਤ ਛੋਟੀ ਉਮਰ ਵਿੱਚ ਹੀ ਸ਼ਾਨਦਾਰ ਸੇਵਾਵਾਂ ਸ਼ੁਰੂ ਕੀਤੀਆਂ। ਸਵਰਗੀ ਦੀਪਕ ਸ਼ਰਮਾ ਦੇ ਭਰਾ ਸਾਬਕਾ ਕੌਂਸਲਰ ਭੋਜਰਾਜ ਸ਼ਰਮਾ ਤੇ ਨਵਦੀਪ ਸ਼ਰਮਾ ਅਤੇ ਪਤਨੀ ਸਾਬਕਾ ਕੌਂਸਲਰ ਜਸਵਿੰਦਰ ਸ਼ਰਮਾ ਅਤੇ ਬੇਟੀ ਗਾਇਤਰੀ ਸ਼ਰਮਾ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਮਹਿਲਾ ਵਿੰਗ ਆਦਿ ਨੂੰ ਦਲਾਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਹਮੇਸ਼ਾ ਯਾਦ ਰਹਿਣਗੀਆਂ। ਇਸ ਮੌਕੇ ਤੇ ਡਾਕਟਰ ਬੋਪਾਰਾਏ ਨੇ ਸ਼ਹਿਰ ਦੇ ਪਤਵੰਤੇ ਲੋਕਾਂ ਦੀ ਹਾਜਰੀ ਵਿੱਚ ਐਲਾਨ ਕੀਤਾ ਕਿ ਸਵਰਗੀ ਦੀਪਕ ਸ਼ਰਮਾ ਦੀ ਯਾਦ ਵਿੱਚ ਜਲਦ ਹੀ ਸ਼ਹਿਰ ਲਈ ਇੱਕ ਐਂਬੂਲੈਂਸ ਐਮ.ਪੀ ਫੰਡ ਵਿੱਚੋਂ ਦਿੱਤੀ ਜਾਵੇਗੀ। ਇਸ ਮੌਕੇ ਤੇ ਜ਼ਿਲ੍ਹਾ ਕਾਂਗਰਸ ਮਾਲੇਰਕੋਟਲਾ ਦੇ ਪ੍ਰਧਾਨ ਬੀਬੀ ਨਿਸ਼ਾਤ ਅਖ਼ਤਰ ਵੀ ਵਿਸ਼ੇਸ਼ ਕਰਕੇ ਹਾਜ਼ਰ ਸਨ।
ਪਿਛਲੀ ਖ਼ਬਰ ਮਰਹੂਮ ਲਾਲਾ ਬਿਰਜ ਲਾਲ ਦੀ ਯਾਦ ਵਿੱਚ ਮੈਡੀਕਲ ਕੈਂਪ ਲਾਇਆ ਅਗਲੀ ਖ਼ਬਰ ਸਪੈਸ਼ਲ ਕੇਡਰ ਅਧਿਆਪਕਾ ਨੇ ਸੰਗਰੂਰ ਵਿੱਚ ਪੱਕਾ ਮੋਰਚਾ ਕੀਤਾ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।