08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਹਰਜੋਤ ਕੌਰ ਸਨਮਾਨਿਤ

ਜਖੇਪਲ, 7 ਨਵੰਬਰ (ਮੇਜਰ ਸਿੰਘ ਸਿੱਧੂ) - ਸਕੂਲ ਪ੍ਰਿੰਸੀਪਲ ਮੁਨੀਸ਼ ਵਰਮਾਂ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ ਦੀ ਹੋਣਹਾਰ ਵਿਦਿਆਰਥਣ ਹਰਜੋਤ ਕੌਰ ਨੇ ਜੇ. ਈ.

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ ਦੀ ਹੋਣਹਾਰ ਵਿਦਿਆਰਥਣ ਹਰਜੋਤ ਕੌਰ ਦਾ ਸਨਮਾਨ ਕਰਦੇ ਹੋਏ ਪ੍ਰਿੰ. ਮੁਨੀਸ਼ ਵਰਮਾ ਤੇ ਸਟਾਫ । ਤਸਵੀਰ-ਮੇਜਰ ਸਿੰਘ ਸਿੱਧੂ 08-11-2026
ਜਖੇਪਲ, 7 ਨਵੰਬਰ (ਮੇਜਰ ਸਿੰਘ ਸਿੱਧੂ) - ਸਕੂਲ ਪ੍ਰਿੰਸੀਪਲ ਮੁਨੀਸ਼ ਵਰਮਾਂ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ ਦੀ ਹੋਣਹਾਰ ਵਿਦਿਆਰਥਣ ਹਰਜੋਤ ਕੌਰ ਨੇ ਜੇ.ਈ.ਈ. ਮੇਨ ਕਲੀਅਰ ਕਰਕੇ ਆਈ ਆਈ ਆਈ ਟੀ ਗਵਾਲੀਅਰ ਵਿਖੇ ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਦਾਖਲਾ ਪ੍ਰਾਪਤ ਕਰਕੇ ਆਪਣੇ ਸਕੂਲ,ਪਿੰਡ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਜਿਕਰਯੋਗ ਹੈ ਇਸ ਵਿਦਿਆਰਥਣ ਨੇ ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ੍ਹ ਵਿਖੇ ਮੂਫ਼ਤ ਦੋ ਸਾਲ ਜੇਈ ਮੇਨ ਦੀ ਤਿਆਰੀ ਕੀਤੀ । ਫਿਜਿ. ਲੈਕ. ਹਰਪ੍ਰੀਤ ਸਿੰਘ ਤੇ ਅਧਿਆਪਕਾ ਭੁਪਿੰਦਰਪਾਲ ਕੌਰ ਨੇ ਦੱਸਿਆ ਕਿ ਹਰਜੋਤ ਕੌਰ ਸਕੂਲ ਦੌਰਾਨ ਬਹੁਤ ਹੀ ਮਿਹਨਤੀ ਵਿਦਿਆਰਥਣ ਸੀ ਤੇ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹਮੇਸ਼ਾ ਅਵੱਲ ਆਉਂਦੀ ਸੀ ਅਤੇ ਉਹ ਹਮੇਸ਼ਾਂ ਅਧਿਆਪਕਾਂ ਦਾ ਸਤਿਕਾਰ ਕਰਦੀ ਸੀ ਉਨ੍ਹਾਂ ਕਿਹਾ ਕਿ ਉਸ ਲਈ ਇੱਕ ਪੱਛੜੇ ਜਿਹੇ ਪਿੰਡ ਵਿੱਚੋ ਨਿਕਲ ਕੇ ਅਜਿਹੇ ਮੁਕਾਮ ਤੇ ਪਹੁੰਚਣਾ ਕਿਸੇ ਕੀਰਤੀਮਾਨ ਤੋਂ ਘੱਟ ਨਹੀਂ। ਸਕੂਲ ਮੁਖੀ ਮਨੀਸ਼ ਵਰਮਾਂ ਅਤੇ ਸਟਾਫ ਨੇ ਹਰਜੋਤ ਕੌਰ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਉਨ੍ਹਾਂ ਦੀ ਇਸ ਮਾਣਮੱਤੀ ਪ੍ਰਪਤੀ ਲਈ ਮਾਪਿਆਂ ਨੂੰ ਵਧਾਈ ਦਿੱਤੀ ।
ਪਿਛਲੀ ਖ਼ਬਰ ਨਸ਼ਾ ਮੁਕਤ ਵਿਕਸਿਤ ਭਾਰਤ ਮੁਹਿੰਮ ਤਹਿਤ ਮੈਰਾਥਾਨ ਦੌੜ ਕਰਵਾਈ ਜੀ.ਜੀ.ਐੱਸ. ਵਰਲਡ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਐੱਨ.ਐੱਸ.ਐੱਸ. ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।