03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਤਗਮਾ ਜੇਤੂ ਖਿਡਾਰੀ ਯਾਸਰ ਦਾ ਪਿੰਡ ਬੁੰਗਾ ਵਿਖੇ ਵਿਸ਼ੇਸ਼ ਸਨਮਾਨ

ਅਮਰਗੜ੍ਹ, 2 ਨਵੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਦ੍ਰਿੜ੍ਹ ਇਰਾਦੇ, ਅਣਥੱਕ ਮਿਹਨਤ ਅਤੇ ਅਡੋਲ ਹੌਸਲੇ ਦੀ ਬਦੌਲਤ ਜਪਾਨ ਦੀ ਧਰਤੀ ਤੇ ਹੋਈਆਂ ਏਸ਼ਿਆਈ ਪੈਰਾ ਖੇਡਾਂ ਦੇ ਗੋਲਾ ਸੁੱਟਣ ਦੇ ਮੁਕਾਬਲੇ ‘ਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਉਣ ਵਾਲੇ ਹੋਣਹਾਰ ਖਿਡਾਰੀ ਯਾਸਰ ਦਾ ਪਿੰਡ ਬੁੰਗਾ ਵਿਖੇ ਪੰਚਾਇਤ ਵੱਲੋਂ ਸ਼ਾਨਦਾਰ ਸਨਮਾਨ ਕੀਤਾ ਗਿਆ। ਇਸ ਮਾਣਮੱਤੇ ਸਮਾਗਮ ਵਿਚ ਹਲਕਾ ਵਿਧਾਇਕ ਪ੍ਰੋ.

ਅਜੀਤ ਡੈਸਕ 03-11-2026
ਅਮਰਗੜ੍ਹ, 2 ਨਵੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਦ੍ਰਿੜ੍ਹ ਇਰਾਦੇ, ਅਣਥੱਕ ਮਿਹਨਤ ਅਤੇ ਅਡੋਲ ਹੌਸਲੇ ਦੀ ਬਦੌਲਤ ਜਪਾਨ ਦੀ ਧਰਤੀ ਤੇ ਹੋਈਆਂ ਏਸ਼ਿਆਈ ਪੈਰਾ ਖੇਡਾਂ ਦੇ ਗੋਲਾ ਸੁੱਟਣ ਦੇ ਮੁਕਾਬਲੇ ‘ਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਉਣ ਵਾਲੇ ਹੋਣਹਾਰ ਖਿਡਾਰੀ ਯਾਸਰ ਦਾ ਪਿੰਡ ਬੁੰਗਾ ਵਿਖੇ ਪੰਚਾਇਤ ਵੱਲੋਂ ਸ਼ਾਨਦਾਰ ਸਨਮਾਨ ਕੀਤਾ ਗਿਆ। ਇਸ ਮਾਣਮੱਤੇ ਸਮਾਗਮ ਵਿਚ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਯਾਸਰ ਦੀ ਪਿੱਠ ਥਾਪੜੀ। ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਅਤੇ ਪਿੰਡ ਬੁੰਗਾ ਦੇ ਸਰਪੰਚ ਭਾਈ ਜਗਦੀਪ ਸਿੰਘ ਘੁੰਮਣ ਅਤੇ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਨਾਰੀਕੇ ਨੇ ਯਾਸਰ ਨੂੰ ਹਲਕਾ ਅਮਰਗੜ੍ਹ ਦਾ ਮਾਣ ਕਰਾਰ ਦਿੱਤਾ। ਇਸ ਮੌਕੇ ਲਖਵੀਰ ਸਿੰਘ ਸਾਬਕਾ ਸਰਪੰਚ, ਪ੍ਰਿੰਸੀਪਲ ਬਲਜੀਤ ਸਿੰਘ ਟਿਵਾਣਾ, ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜਵੰਧਾ,ਕੁਲਵੀਰ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਖਾਨਪੁਰ, ਅਮਰਜੀਤ ਸਿੰਘ ਘੁੰਮਣ, ਪੰਚ ਗੁਰਚਰਨ ਸਿੰਘ, ਪੰਚ ਦਰਸ਼ਨ ਸਿੰਘ, ਪੰਚ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਬੁੰਗਾ, ਸੁੱਚਾ ਸਿੰਘ ਬਾਜਵਾ, ਪਲਵਿੰਦਰ ਸਿੰਘ ਬਾਜਵਾ, ਅਮਨ ਧਾਲੀਵਾਲ ਇੰਟਰਨੈਸ਼ਨਲ ਖਿਡਾਰੀ, ਕੋਚ ਮੁਹੰਮਦ ਹਬੀਬ, ਕੋਚ ਮੁਹੰਮਦ ਸਲੀਮ, ਕੋਚ ਅਬਦੁਲ ਜਮੀਲ, ਕੋਚ ਸਰਫਰਾਜ, ਕੋਚ ਹਰਪ੍ਰੀਤ ਸਿੰਘ,ਬਲਤੇਜ ਸਿੰਘ ਡੀ ਪੀ, ਮਨੀਸ ਚੋਪੜਾ, ਕੁਲਦੀਪ ਚੁੰਗ ਜਿਲਾ ਖੇਡ ਅਫ਼ਸਰ ਤੇ ਰਾਜਵੀਰ ਸਿੰਘ ਸੀਨੀਅਰ ਸਹਾਇਕ ਆਦਿ ਹਾਜਰ ਸਨ।
ਪਿਛਲੀ ਖ਼ਬਰ ਅੰਤਰ ਜ਼ਿਲ੍ਹਾ ਸ਼ਤਰੰਜ ਮੁਕਾਬਲੇ ਲੜਕਿਆਂ ’ਚੋਂ ਬਠਿੰਡਾ ਅਤੇ ਲੜਕੀਆਂ ’ਚੋਂ ਸੰਗਰੂਰ ਪਹਿਲੇ ਸਥਾਨ ’ਤੇ ਅਗਲੀ ਖ਼ਬਰ ਸੰਤ ਕਲੇਰਾਂ ਵਲੋਂ ਬੀ.ਡੀ.ਪੀ.ਓ. ਤੇ ਸੈਕਟਰੀ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।