24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸਰਜੀਵਨ ਜਿੰਦਲ ਵੱਲੋਂ ਭਾਜਪਾ ਦੇ ਵੱਖ-ਵੱਖ ਮੋਰਚਿਆਂ ਦੇ ਜ਼ਿਲ੍ਹਾ ਪ੍ਰਭਾਰੀ ਨਿਯੁਕਤ

ਸੰਗਰੂਰ, 23 ਅਕਤੂਬਰ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ ਵਿਚ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਵਲੋਂ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸਰਜੀਵਨ ਜਿੰਦਲ ਵੱਲੋਂ ਜਾਰੀ ਕੀਤੀ ਗਈ ਸੂਚੀ ਤਹਿਤ ਜ਼ਿਲ੍ਹਾ ਮੀਤ ਪ੍ਰਧਾਨ ਮਹਿਲਾ ਮੋਰਚਾ ਪਰਮਿੰਦਰ ਕੌਰ ਨੂੰ ਜ਼ਿਲ੍ਹਾ ਪ੍ਰਭਾਰੀ ਮਹਿਲਾ ਮੋਰਚਾ, ਵਿਵੇਕ ਕਾਂਸਲ ਨੂੰ ਜ਼ਿਲ੍ਹਾ ਪ੍ਰਭਾਰੀ ਯੁਵਾ ਮੋਰਚਾ, ਗੁਰਜੀਤ ਸਿੰਘ ਨੂੰ ਜ਼ਿਲ੍ਹਾ ਪ੍ਰਭਾਰੀ ਕਿਸਾਨ ਮੋਰਚਾ, ਜਸਵੀਰ ਸਿੰਘ ਜ਼ਿਲ੍ਹਾ ਸਕੱਤਰ ਨੂੰ ਪ੍ਰਭਾਰੀ ਐਸ.

ਅਜੀਤ ਡੈਸਕ 24-10-2026
ਸੰਗਰੂਰ, 23 ਅਕਤੂਬਰ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ ਵਿਚ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਵਲੋਂ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸਰਜੀਵਨ ਜਿੰਦਲ ਵੱਲੋਂ ਜਾਰੀ ਕੀਤੀ ਗਈ ਸੂਚੀ ਤਹਿਤ ਜ਼ਿਲ੍ਹਾ ਮੀਤ ਪ੍ਰਧਾਨ ਮਹਿਲਾ ਮੋਰਚਾ ਪਰਮਿੰਦਰ ਕੌਰ ਨੂੰ ਜ਼ਿਲ੍ਹਾ ਪ੍ਰਭਾਰੀ ਮਹਿਲਾ ਮੋਰਚਾ, ਵਿਵੇਕ ਕਾਂਸਲ ਨੂੰ ਜ਼ਿਲ੍ਹਾ ਪ੍ਰਭਾਰੀ ਯੁਵਾ ਮੋਰਚਾ, ਗੁਰਜੀਤ ਸਿੰਘ ਨੂੰ ਜ਼ਿਲ੍ਹਾ ਪ੍ਰਭਾਰੀ ਕਿਸਾਨ ਮੋਰਚਾ, ਜਸਵੀਰ ਸਿੰਘ ਜ਼ਿਲ੍ਹਾ ਸਕੱਤਰ ਨੂੰ ਪ੍ਰਭਾਰੀ ਐਸ.ਸੀ.ਮੋਰਚਾ, ਕ੍ਰਿਸ਼ਨ ਗੋਪਾਲ ਜ਼ਿਲ੍ਹਾ ਬੁਲਾਰਾ ਨੂੰ ਪ੍ਰਭਾਰੀ ਓ.ਬੀ.ਸੀ. ਮੋਰਚਾ ਅਤੇ ਪਵਨ ਗਰਗ ਜ਼ਿਲ੍ਹਾ ਸਕੱਤਰ ਨੂੰ ਪ੍ਰਭਾਰੀ ਘੱਟ ਗਿਣਤੀ ਮੋਰਚਾ ਨਿਯੁਕਤ ਕੀਤਾ ਗਿਆ ਹੈ । ਸਰਜੀਵਨ ਜਿੰਦਲ ਨੇ ਇਨ੍ਹਾਂ ਆਗੂਆਂ ਦੇ ਨਾਵਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਨ ਵਿਸ਼ਵਾਸ਼ ਹੈ ਕਿ ਇਹ ਸਾਰੇ ਆਗੂ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਅਤੇ ਲਗਨ ਨਾਲ ਭਾਜਪਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਨਗੇ । ਜਿੰਦਲ ਨੇ ਦਾਅਵਾ ਕੀਤਾ ਕਿ ਇਸ ਸਮੇਂ ਪੰਜਾਬ ਦੇ ਲੋਕ ਭਾਜਪਾ ਦੇ ਹੱਕ ਵਿਚ ਭੁਗਤਣ ਦਾ ਮੰਨ ਬਣਾ ਚੁੱਕੇ ਹਨ ਅਤੇ ਇਸੇ ਦੇ ਚਲਦਿਆਂ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ।
ਪਿਛਲੀ ਖ਼ਬਰ ਡੀ.ਐੱਸ.ਪੀ. ਸੰਜੀਵ ਕਪੂਰ ਦੀ ਅਗਵਾਈ ਹੇਠ ਮੈਡੀਕਲ ਦੁਕਾਨਾਂ ਦੀ ਚੈਕਿੰਗ ਇੱਕ ਦੁਕਾਨ ਸੀਲ, ਸ਼ਰਾਬ ਦੀਆਂ ਬੋਤਲਾਂ ਤੇ ਬਿਨ... ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਅਹਿਮ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਬਾਹਰ ਦਿੱਤਾ ਧਰਨਾ - ਮੁੱਖ ਅਫ਼ਸਰ ਨੂੰ ਭੇਜਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।