23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਅਕਾਲ ਅਕੈਡਮੀ ਦੇ ਖਿਡਾਰੀਆਂ ਨੇ ਪ੍ਰਾਇਮਰੀ ਸਕੂਲ ਖੇਡਾਂ ’ਚ ਮਾਰੀ ਬਾਜ਼ੀ

ਚੀਮਾ ਮੰਡੀ, 22 ਅਕਤੂਬਰ (ਗੁਰਜੀਤ ਸਿੰਘ ਚਹਿਲ, ਜਗਰਾਜ ਮਾਨ) - ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੇ ਖਿਡਾਰੀਆਂ ਨੇ ਪ੍ਰਾਈਮਰੀ ਸਕੂਲ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੀਮਾ ਬਲਾਕ ‘ਚੋਂ ਦੂਜਾ ਸਥਾਨ ਹਾਸਿ ਕੀਤਾ ਹੈ। ਕਣਕਵਾਲ ਕਲੱਸਟਰ ਵਲੋਂ ਖੇਡਦਿਆਂ ਪੰਜਾਬ ਸਟਾਈਲ ਕਬੱਡੀ ‘ਚ ਅਕੈਡਮੀ ਦੇ ਖਿਡਾਰੀ ਮਨਿੰਦਰ ਸਿੰਘ, ਬਲਕਾਰ ਸਿੰਘ ਅਤੇ ਸਾਹਿਬਜੋਤ ਸਿੰਘ ਨੇ ਭਾਗ ਲਿਆ ਅਤੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ ‘ਚ ਅਕੈਡਮੀ ਦੇ ਖਿਡਾਰੀ ਮਨਿੰਦਰ ਸਿੰਘ, ਸਾਹਿਲਜੋਤ ਸਿੰਘ ਅਤੇ ਕੁੜੀਆਂ ਦੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ ‘ਚ ਖਿਡਾਰਨ ਅਮਨਵੀਰ ਕੌਰ ਅਤੇ ਕਮਲਪ੍ਰੀਤ ਕੌਰ ਨੇ ਆਪਣੀ ਚੰਗੀ ਖੇਡ ਦੀ ਛਾਪ ਛੱਡ ਕੇ ਬਾਜੀ ਮਾਰੀ ।

ਅਜੀਤ ਡੈਸਕ 23-10-2026
ਚੀਮਾ ਮੰਡੀ, 22 ਅਕਤੂਬਰ (ਗੁਰਜੀਤ ਸਿੰਘ ਚਹਿਲ, ਜਗਰਾਜ ਮਾਨ) - ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੇ ਖਿਡਾਰੀਆਂ ਨੇ ਪ੍ਰਾਈਮਰੀ ਸਕੂਲ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੀਮਾ ਬਲਾਕ ‘ਚੋਂ ਦੂਜਾ ਸਥਾਨ ਹਾਸਿ ਕੀਤਾ ਹੈ। ਕਣਕਵਾਲ ਕਲੱਸਟਰ ਵਲੋਂ ਖੇਡਦਿਆਂ ਪੰਜਾਬ ਸਟਾਈਲ ਕਬੱਡੀ ‘ਚ ਅਕੈਡਮੀ ਦੇ ਖਿਡਾਰੀ ਮਨਿੰਦਰ ਸਿੰਘ, ਬਲਕਾਰ ਸਿੰਘ ਅਤੇ ਸਾਹਿਬਜੋਤ ਸਿੰਘ ਨੇ ਭਾਗ ਲਿਆ ਅਤੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ ‘ਚ ਅਕੈਡਮੀ ਦੇ ਖਿਡਾਰੀ ਮਨਿੰਦਰ ਸਿੰਘ, ਸਾਹਿਲਜੋਤ ਸਿੰਘ ਅਤੇ ਕੁੜੀਆਂ ਦੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ ‘ਚ ਖਿਡਾਰਨ ਅਮਨਵੀਰ ਕੌਰ ਅਤੇ ਕਮਲਪ੍ਰੀਤ ਕੌਰ ਨੇ ਆਪਣੀ ਚੰਗੀ ਖੇਡ ਦੀ ਛਾਪ ਛੱਡ ਕੇ ਬਾਜੀ ਮਾਰੀ । ਇਸ ਜਿੱਤ ’ਤੇ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੇ ਪ੍ਰਿੰਸੀਪਲ ਅਨੁਰਾਧਾ ਬੱਬਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ, ਲਗਨ ਤੇ ਖੇਡ ਭਾਵਨਾ ਦੀ ਸ਼ਲਾਘਾ ਕੀਤੀ। ਇਸ ਮੌਕੇ ਅਕੈਡਮੀ ਦੇ ਡੀ. ਪੀ. ਈ. ਲਖਵਿੰਦਰ ਸਿੰਘ, ਮਾਸਟਰ ਜਸਵੀਰ ਸਿੰਘ ਸਤੌਜ, ਮਾਸਟਰ ਹਰਦੀਪ ਸਿੰਘ ਸੁਨਾਮ ਤੋਂ ਇਲਾਵਾ ਹੋਰ ਖੇਡ ਪ੍ਬੰਧਕ ਮੌਜੂਦ ਸਨ ।
ਪਿਛਲੀ ਖ਼ਬਰ ਧੂਰੀ ਰੈਲੀ ਸਰਕਾਰ ਦੀ ਨੀਤੀ ਦਾ ਪਰਦਾਫਾਸ਼ ਕਰੇਗੀ-ਔਲਖ ਅਗਲੀ ਖ਼ਬਰ ਸਲਾਈਟ ਟੈਕਫੈਸਟ ’ਚ ਸ਼ਹੀਦ ਭਾਈ ਦਿਆਲਾ ਜੀ ਸਕੂਲ ਨੇ ਹਾਸਿਲ ਕੀਤਾ ਦੂਜਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।