19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਵਿਜ਼ਡਮ ਵਰਲਡ ਸਕੂਲ ਦੇ ਕਰਾਟੇ ਖਿਡਾਰੀ ਇੰਟਰਨੈਸ਼ਨਲ ਕਰਾਟੇ ਮੁਕਾਬਲੇ ਲਈ ਚੁਣੇ

ਅਹਿਮਦਗੜ੍ਹ, 18 ਅਕਤੂਬਰ (ਸੁਖਜੀਤ ਸਿੰਘ ਖੇੜਾ)-ਸਥਾਨਕ ਵਿਜ਼ਡਮ ਵਰਲਡ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਖੇਡਾਂ ਵਿਚ ਵੀ ਸਲਾਘਾਯੋਗ ਪ੍ਰਾਪਤੀਆਂ ਹਾਸਿਲ ਕਰ ਰਹੇ ਹਨ। ਇਸ ਸਕੂਲ ਦੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਲੈਵਲ ਕਰਾਟੇ ਮੁਕਾਬਲੇ ਲਈ ਚੋਣ ਹੋਈ ਹੈ।

ਅਜੀਤ ਡੈਸਕ 19-10-2026
ਅਹਿਮਦਗੜ੍ਹ, 18 ਅਕਤੂਬਰ (ਸੁਖਜੀਤ ਸਿੰਘ ਖੇੜਾ)-ਸਥਾਨਕ ਵਿਜ਼ਡਮ ਵਰਲਡ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਖੇਡਾਂ ਵਿਚ ਵੀ ਸਲਾਘਾਯੋਗ ਪ੍ਰਾਪਤੀਆਂ ਹਾਸਿਲ ਕਰ ਰਹੇ ਹਨ। ਇਸ ਸਕੂਲ ਦੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਲੈਵਲ ਕਰਾਟੇ ਮੁਕਾਬਲੇ ਲਈ ਚੋਣ ਹੋਈ ਹੈ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਨੈਸ਼ਨਲ ਕਰਾਟੇ ਮੁਕਾਬਲੇ ’ਚੋਂ ਜਿੱਤਣ ਵਾਲੇ ਵਿਦਿਆਰਥੀਆਂ ਮੋਕਸ਼ ਭੋਲਾ, ਪਰਮਿੰਦਰ ਸਿੰਘ, ਉਸਮਾਨ ਖਾਨ, ਏਕਮਦੀਪ ਸਿੰਘ, ਹਿਮਾਂਸ਼ੂ ਅਤੇ ਲਵਰਾਜ ਹੁਣ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਮੈਡਮ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕਰਾਟੇ ਕੋਚ ਨੂੰ ਪੂਰੇ ਪੰਜਾਬ ਵਿੱਚ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਵਧਾਈ ਦਿੱਤੀ ।
ਪਿਛਲੀ ਖ਼ਬਰ ਇਨਸਾਫ਼ ਕਮੇਟੀ ਵਲੋਂ ਅੱਜ ਲਾਹਨਤ ਪੱਤਰ ਚਿਪਕਾਉਣ ਦਾ ਐਲਾਨ ਅਗਲੀ ਖ਼ਬਰ ਬੀ.ਕੇ.ਯੂ. (ਅਜ਼ਾਦ) ਬਘਰੌਲ ਦੇ ਸੁਖਚੈਨ ਸਿੰਘ ਨਰੈਣ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।