ਡਾਇਮੰਡ ਕਲੱਬ ਦਾ ਵਿਸ਼ੇਸ਼ ਸਨਮਾਨ
ਅਹਿਮਦਗੜ੍ਹ, 17 ਅਕਤੂਬਰ (ਸੁਖਜੀਤ ਸਿੰਘ ਖੇੜਾ)-ਸ੍ਰੀ ਰਾਮ ਲੀਲਾ ਕਮੇਟੀ ਦਾਣਾ ਮੰਡੀ, ਅਹਿਮਦਗੜ੍ਹ ਵਲੋਂ ਖੇਤਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ‘ਡਾਇਮੰਡ ਕਲੱਬ ਅਹਿਮਦਗੜ੍ਹ’ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਉਨ੍ਹਾਂ ਦੀਆਂ ਸਮਾਜਿਕ ਅਤੇ ਧਾਰਮਿਕ ਖੇਤਰ ’ਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ। ਇਸ ਸਮਾਗਮ ਦੌਰਾਨ ਬੋਲਦਿਆਂ ਸ੍ਰੀ ਰਾਮ ਲੀਲ੍ਹਾ ਕਮੇਟੀ ਦੇ ਬੁਲਾਰਿਆਂ ਨੇ ਕਿਹਾ ਕਿ ਸਾਡੇ ਸਮਾਜ ’ਚ ਰਾਮ ਲੀਲ੍ਹਾ ਦਾ ਬਹੁਤ ਵੱਡਾ ਧਾਰਮਿਕ ਅਤੇ ਨੈਤਿਕ ਮਹੱਤਵ ਹੈ।
ਡਾਇਮੰਡ ਕਲੱਬ ਦਾ ਵਿਸ਼ੇਸ਼ ਸਨਮਾਨ
18-10-2026