17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸ੍ਰੀ ਸਨਾਤਨ ਧਰਮ ਮੰਦਰ ਯੂਥ ਐਂਡ ਵੈਲਫੇਅਰ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ

ਲਹਿਰਾਗਾਗਾ, 16 ਅਕਤੂਬਰ (ਅਸ਼ੋਕ ਗਰਗ)- ਸ੍ਰੀ ਸਨਾਤਨ ਧਰਮ ਮੰਦਰ ਕਮੇਟੀ ਦੀ ਯੂਥ ਐਂਡ ਵੈਲਫੇਅਰ ਕਮੇਟੀ ਲਹਿਰਾਗਾਗਾ ਦੀ ਚੋਣ ਮੰਡੀ ਵਾਲੀ ਧਰਮਸ਼ਾਲਾ ਵਿਖੇ ਸਰਬਸੰਮਤੀ ਨਾਲ ਹੋਈ। ਇਸ ਮੌਕੇ ਹੋਈ ਮੀਟਿੰਗ ਦੌਰਾਨ ਪਿਛਲੇ ਇਕ ਸਾਲ ਦੇ ਕੰਮਕਾਜ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ ਅਤੇ ਸੰਸਥਾ ਵਲੋਂ ਕੀਤੇ ਗਏ ਧਾਰਮਿਕ ਤੇ ਸਮਾਜਿਕ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਪਾਰਕ ਦੇ ਨਿਰਮਾਣ ਕਾਰਜ ਸੰਬੰਧੀ ਜਾਣਕਾਰੀ ਦਿੰਦੇ ਹੋਏ, ਬਲਵਿੰਦਰ ਸਿੰਘ ਢਿੱਲੋਂ,ਜਸਵਿੰਦਰ ਸਿੰਘ ਨੱਪੀ ਅਤੇ ਕੌਂਸਲਰ ਬੁੱਧ ਸਿੰਘ। ਤਸਵੀਰ-ਵਿਨੋਦ ਨਵ ਨਿਯੁਕਤ ਪ੍ਰਧਾਨ ਨਰਾਤਾ ਰਾਮ ਸਿੰਗਲਾ । 17-10-2026
ਲਹਿਰਾਗਾਗਾ, 16 ਅਕਤੂਬਰ (ਅਸ਼ੋਕ ਗਰਗ)- ਸ੍ਰੀ ਸਨਾਤਨ ਧਰਮ ਮੰਦਰ ਕਮੇਟੀ ਦੀ ਯੂਥ ਐਂਡ ਵੈਲਫੇਅਰ ਕਮੇਟੀ ਲਹਿਰਾਗਾਗਾ ਦੀ ਚੋਣ ਮੰਡੀ ਵਾਲੀ ਧਰਮਸ਼ਾਲਾ ਵਿਖੇ ਸਰਬਸੰਮਤੀ ਨਾਲ ਹੋਈ। ਇਸ ਮੌਕੇ ਹੋਈ ਮੀਟਿੰਗ ਦੌਰਾਨ ਪਿਛਲੇ ਇਕ ਸਾਲ ਦੇ ਕੰਮਕਾਜ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ ਅਤੇ ਸੰਸਥਾ ਵਲੋਂ ਕੀਤੇ ਗਏ ਧਾਰਮਿਕ ਤੇ ਸਮਾਜਿਕ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਚੋਣ ਦੌਰਾਨ ਸਰਬਸੰਮਤੀ ਨਾਲ ਨਰਾਤਾ ਰਾਮ ਸਿੰਗਲਾ ਫਤਿਹਗੜ੍ਹ ਨੂੰ ਪ੍ਰਧਾਨ, ਨਿਤਨ ਗਰਗ ਭੱਠੇ ਵਾਲੇ ਨੂੰ ਸੀਨੀਅਰ ਮੀਤ ਪ੍ਰਧਾਨ, ਮੁਕੇਸ਼ ਕੁਮਾਰ ਗੁਰਨੇ ਵਾਲੇ ਨੂੰ ਜਨਰਲ ਸਕੱਤਰ, ਹਿਮੰਤ ਹਨੀ ਨੂੰ ਚੇਅਰਮੈਨ, ਸੁਰੇਸ਼ ਕੁਮਾਰ ਜਵਾਹਰਵਾਲਾ ਨੂੰ ਸੰਸਥਾਪਕ, ਕਾਲਾ ਰਾਮ ਅਬੰਨੀ ਨੂੰ ਸਰਪ੍ਰਸਤ ਅਤੇ ਪ੍ਰਮੋਦ ਗੋਇਲ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਨਰਾਤਾ ਰਾਮ ਸਿੰਗਲਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ। ਮੀਟਿੰਗ ਦੌਰਾਨ ਆਉਣ ਵਾਲੇ ਇਕ ਸਾਲ ਲਈ ਸੰਸਥਾ ਵਲੋਂ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮਾਂ ਦੀ ਰੂਪ-ਰੇਖਾ ਵੀ ਤਿਆਰ ਕੀਤੀ ਗਈ। ਇਸ ਮੌਕੇ ਸੰਸਥਾ ਦੇ ਸੀਨੀਅਰ ਆਗੂ ਵਿਨੋਦ ਸਿੰਗਲਾ, ਸਤੀਸ਼ ਕੁਮਾਰ ਮਾਂਟੂ, ਐਡਵੋਕੇਟ ਮੰਗਤ ਰਾਏ, ਡਾਕਟਰ ਚੰਚਲ ਸਿੰਗਲਾ, ਡਾਕਟਰ ਅਸ਼ੋਕ, ਡਾਕਟਰ ਰਾਹੁਲ ਮਿੱਤਲ, ਰਜਤ ਕੁਮਾਰ, ਵਿਕਾਸ ਗੁਪਤਾ ਅਤੇ ਸਰਿੰਦਰ ਸਿੰਦੀ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸਲਾਈਟ ਵਿਖੇ ਨੈਸ਼ਨਲ ਫੂਡ ਕਾਨਫਰੰਸ-2026 ਸ਼ੁਰੂ ਅਗਲੀ ਖ਼ਬਰ ਕਸਬਾ ਭੁਰਾਲ ਵਿਖੇ ਕੱਢੀ ਗਈ ਨਸ਼ਿਆਂ ਵਿਰੋਧੀ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।