10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਅੱਜ ਸੰਗਰੂਰ ’ਚ ਹੋਣ ਵਾਲ਼ੀ ਮਹਾਂਰੈਲੀ ਨੂੰ ਲੈ ਕੇ ਅਧਿਆਪਕਾਂ ਨੇ ਕੀਤੀ ਚਰਚਾ

ਸੰਗਰੂਰ, 9 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਅਧਿਆਪਕ ਦਲ ਪੰਜਾਬ ਦੀ ਮੀਟਿੰਗ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਵਰਿੰਦਰਜੀਤ ਸਿੰਘ ਬਜਾਜ ਦੀ ਅਗਵਈ ਹੇਠ ਹੋਈ। 10 ਅਕਤੂਬਰ ਦੀ ਸੰਗਰੂਰ ਰੈਲੀ ਨੂੰ ਲੈ ਕੇ ਹੋਈ ਤਿਆਰੀਆਂ ਸੰਬੰਧੀ ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲ਼ੀਆਂ ਨੇ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕੀਤੀ।

ਅਧਿਆਪਕ ਮੀਟਿੰਗ ਉਪਰੰਤ ਗੱਲਬਾਤ ਕਰਦੇ ਹੋਏ। ਤਸਵੀਰ-ਮੁਕੇਸ਼ ਕੁਮਾਰ 10-10-2026
ਸੰਗਰੂਰ, 9 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਅਧਿਆਪਕ ਦਲ ਪੰਜਾਬ ਦੀ ਮੀਟਿੰਗ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਵਰਿੰਦਰਜੀਤ ਸਿੰਘ ਬਜਾਜ ਦੀ ਅਗਵਈ ਹੇਠ ਹੋਈ। 10 ਅਕਤੂਬਰ ਦੀ ਸੰਗਰੂਰ ਰੈਲੀ ਨੂੰ ਲੈ ਕੇ ਹੋਈ ਤਿਆਰੀਆਂ ਸੰਬੰਧੀ ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲ਼ੀਆਂ ਨੇ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕੀਤੀ। ਵਰਿੰਦਰਜੀਤ ਸਿੰਘ ਬਜਾਜ ਨੇ ਕਿਹਾ ਕਿ ਬਲਾਕ ਪ੍ਰਧਾਨਾਂ ਦੀ ਡਿਊਟੀ ਅਧਿਆਪਕਾਂ ਨੂੰ ਲਿਆਉਣ ਲਈ ਲਗਾਈ ਗਈ ਹੈ। ਗੁਰਜੰਟ ਸਿੰਘ ਵਾਲ਼ੀਆ ਅਨੁਸਾਰ ਪੰਜਾਬ ਦੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਨੇ ਦੱਸਿਆ ਕਿ ਰੈਲੀ ਵਿੱਚ ਆਉਣ ਲਈ ਅਧਿਆਪਕਾਂ ਵਿੱਚ ਬੇਹੱਦ ਉਤਸ਼ਾਹ ਦਾ ਮਾਹੌਲ ਹੈ। ਹਾਜ਼ਰ ਹੋਰ ਸ਼ਖਸੀਅਤਾਂ ਵਿੱਚ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਸ਼ੇਰ ਸਿੰਘ ਬਾਲੇਵਾਲ, ਅਮਰੀਕ ਸਿੰਘ ਹਥਨ, ਬਲਵਿੰਦਰ ਸਿੰਘ ਬੀਰ ਕਲਾਂ, ਰਣਜੀਤ ਸਿੰਘ ਜਨਾਲ, ਜਤਿੰਦਰ ਸਿੰਘ ਵਿੱਕੀ ਗੁਰਵਿੰਦਰ ਸਿੰਘ ਜਨਾਲ, ਨਰਿੰਦਰ ਸਿੰਘ ਫੱਗੂਵਾਲਾ, ਕੁਲਦੀਪ ਸਿੰਘ ਸਕਰੌਦੀ ਰਾਜਵਿੰਦਰ ਸਿੰਘ, ਬਲਵਿੰਦਰ ਸਿੰਘ ਮੂਲੋਵਾਲ, ਜਤਿੰਦਰ ਸਿੰਘ, ਓਮਪ੍ਰਕਾਸ਼, ਮਨੋਜ ਕੁਮਾਰ, ਰਵੀ ਕੁਮਾਰ, ਰਾਜੇਸ਼ ਕੁਮਾਰ, ਅਵਤਾਰ ਸਿੰਘ, ਜਤਿੰਦਰ ਸਿੰਘ ਚੁੰਗਲ, ਭਗਵੰਤ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀ ਮਜ਼ਬੂਤੀ ਲਈ ਝੂੰਦਾਂ ਵੱਲੋਂ ਸਰਗਰਮੀਆਂ ਤੇਜ਼ ਪਿੰਡ ਚੌਂਦਾ ਦੀ ਸੱਥ ’ਚ ਝੂੰ... ਅਗਲੀ ਖ਼ਬਰ ਇੱਕ ਧੀ ਦੇ ਪੜ੍ਹਨ ਨਾਲ ਤਿੰਨ ਪੀੜ੍ਹੀਆਂ ਪੜ੍ਹ ਜਾਂਦੀਆਂ ਹਨ- ਬੀਬਾ ਖੰਗੂੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।