ਹਿੰਦ ਹਸਪਤਾਲ ਅਹਿਮਦਗੜ੍ਹ ਵਿਖੇ ਮੁਫ਼ਤ ਫਾਈਬਰੋਸਕੈਨ ਕੈਂਪ ਲਗਾਇਆ
ਹਿੰਮਤਾਨਾ ਸਹਿਕਾਰੀ ਸਭਾ ਵਲੋਂ ਨਵੀਂ ਖ਼ੇਤੀਬਾੜੀ ਮਸ਼ੀਨਰੀ ਦੀ ਖਰੀਦ ਨਾਲ ਕਿਸਾਨਾਂ ਨੂੰ ਮਿਲੇਗੀ ਰਾਹਤ
ਅਹਿਮਦਗੜ੍ਹ, 7 ਅਕਤੂਬਰ ( ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ)-ਹਿੰਦ ਹਸਪਤਾਲ, ਅਹਿਮਦਗੜ੍ਹ ਵਲੋਂ ਡਾਇਰੈਕਟਰ ਡਾ. ਸੁਨੀਤ ਕੁਮਾਰ ਹਿੰਦ ਦੀ ਅਗਵਾਈ ਹੇਠ ਲੋਕਾਂ ਨੂੰ ਲੀਵਰ ਨਾਲ ਸੰਬੰਧਿਤ ਬਿਮਾਰੀਆਂ ਖਿਲਾਫ਼ ਜਾਗਰੂਕ ਕਰਨ ਅਤੇ ਸਮੇਂ ਸਿਰ ਜਾਂਚ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੁਫ਼ਤ ਫਾਈਬਰੋਸਕੈਨ ਕੈਂਪ ਲਗਾਇਆ ਗਿਆ।
ਹ
ਹਿੰਦ ਹਸਪਤਾਲ ਅਹਿਮਦਗੜ੍ਹ ਵਿਖੇ ਮੁਫ਼ਤ ਫਾਈਬਰੋਸਕੈਨ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਡਾ. ਨੀਰਜ ਸਿੰਗਲਾ, ਨਾਲ ਹਨ ਹਸਪਤਾਲ ਦੇ ਡਾਇਰੈਕਟਰ ਡਾ. ਸੁਨੀਤ ਹਿੰਦ ਤੇ ਟੀਮ। ਤਸਵੀਰ: ਸੁਖਜੀਤ ਸਿੰਘ ਖੇੜਾ
08-10-2026
ਅਹਿਮਦਗੜ੍ਹ, 7 ਅਕਤੂਬਰ ( ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ)-ਹਿੰਦ ਹਸਪਤਾਲ, ਅਹਿਮਦਗੜ੍ਹ ਵਲੋਂ ਡਾਇਰੈਕਟਰ ਡਾ. ਸੁਨੀਤ ਕੁਮਾਰ ਹਿੰਦ ਦੀ ਅਗਵਾਈ ਹੇਠ ਲੋਕਾਂ ਨੂੰ ਲੀਵਰ ਨਾਲ ਸੰਬੰਧਿਤ ਬਿਮਾਰੀਆਂ ਖਿਲਾਫ਼ ਜਾਗਰੂਕ ਕਰਨ ਅਤੇ ਸਮੇਂ ਸਿਰ ਜਾਂਚ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੁਫ਼ਤ ਫਾਈਬਰੋਸਕੈਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਮੁਫ਼ਤ ਫਾਈਬਰੋਸਕੈਨ ਜਾਂਚ ਅਤੇ ਮਾਹਿਰ ਡਾਕਟਰੀ ਸਲਾਹ ਦਾ ਲਾਭ ਲਿਆ। ਇਸ ਮੌਕੇ ਪੇਟ ਅਤੇ ਜਿਗਰ ਦੇ ਰੋਗਾਂ ਦੇ ਮਾਹਿਰ ਡਾ. ਨੀਰਜ ਸਿੰਗਲਾ ਨੇ ਕਿਹਾ ਕਿ ਫਾਈਬਰੋਸਕੈਨ ਜਾਂਚ ਲੀਵਰ ਦੀ ਸਿਹਤ ਦੀ ਜਾਂਚ ਲਈ ਇੱਕ ਆਧੁਨਿਕ, ਬਿਨਾਂ ਦਰਦ ਅਤੇ ਆਸਾਨ ਤਰੀਕਾ ਹੈ। ਇਸ ਨਾਲ ਫੈਟੀ ਲੀਵਰ ਅਤੇ ਲੀਵਰ ’ਚ ਫਾਈਬਰੋਸਿਸ (ਸਕਾਰਿੰਗ) ਵਰਗੀਆਂ ਸਥਿਤੀਆਂ ਦੀ ਸ਼ੁਰੂਆਤੀ ਪਛਾਣ ਅਤੇ ਉਨ੍ਹਾਂ ਦੀ ਗੰਭੀਰਤ ਦੀ ਜਾਂਚ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਫੈਟੀ ਲੀਵਰ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਪਿੱਛੇ ਗਲਤ ਖਾਣ-ਪੀਣ, ਵਧਦਾ ਮੋਟਾਪਾ, ਕਸਰਤ ਦੀ ਘਾਟ, ਸ਼ੂਗਰ ਅਤੇ ਸ਼ਰਾਬ ਆਦਿ ਮੁੱਖ ਕਾਰਕ ਹੋ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੀਵਰ ਦੀ ਸਿਹਤ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਸਮੇਂ ਸਿਰ ਜਾਂਚ ਕਰਵਾਉਣ। ਹਿੰਦ ਹਸਪਤਾਲ ਦੇ ਡਾਇਰੈਕਟਰ ਡਾ. ਸੁਨੀਤ ਕੁਮਾਰ ਹਿੰਦ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਫੈਟੀ ਲੀਵਰ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ, ਜਿਸ ਪਿੱਛੇ ਗਲਤ ਖਾਣ-ਪੀਣ, ਵਧਦਾ ਮੋਟਾਪਾ, ਕਸਰਤ ਦੀ ਘਾਟ, ਸ਼ੂਗਰ ਅਤੇ ਸ਼ਰਾਬ ਆਦਿ ਮੁੱਖ ਕਾਰਕ ਹੋ ਸਕਦੇ ਹਨ। ਕੈਂਪ ਨੂੰ ਸਫਲ ਬਣਾਉਣ ਵਿੱਚ ਹਿੰਦ ਹਸਪਤਾਲ ਦੀ ਮੈਡੀਕਲ ਟੀਮ ਵਜੋਂ ਡਾ. ਸ਼ਾਲਿੰਦਰ, ਡਾ ਫ਼ਲਕ, ਡਾ ਨਾਈਲਾ, ਡਾ ਰਾਹੁਲ ਅਤੇ ਸਾਰੇ ਸਟਾਫ਼ ਨੇ ਅਹਿਮ ਭੂਮਿਕਾ ਨਿਭਾਈ।