06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਕੁਲਵੰਤ ਸਿੰਘ ਕਲਕੱਤਾ ਬਣੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪੰਥਕ ਵਿੰਗ ਸੰਗਰੂਰ ਦੇ ਜ਼ਿਲ੍ਹਾ ਜਥੇਦਾਰ

ਸੰਗਰੂਰ, 5 ਅਕਤੂਬਰ (ਦਮਨਜੀਤ ਸਿੰਘ) - ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਸੰਗਰੂਰ ਜ਼ਿਲ੍ਹੇ ਵਿੱਚ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪੰਥਕ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਅਹਿਮ ਨਿਯੁਕਤੀ ਕੀਤੀ ਗਈ ਹੈ। ਲੰਬੇ ਸਮੇਂ ਤੋਂ ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਪੰਥਕ ਕਾਰਜਾਂ ਵਿੱਚ ਨਿਸ਼ਕਾਮ ਸੇਵਾਵਾਂ ਨਿਭਾਅ ਰਹੇ ਭਾਈ ਕੁਲਵੰਤ ਸਿੰਘ ਕਲਕੱਤਾ ਨੂੰ ਪੰਥਕ ਵਿੰਗ ਜ਼ਿਲ੍ਹਾ ਸੰਗਰੂਰ ਦਾ ਜ਼ਿਲ੍ਹਾ ਜਥੇਦਾਰ ਥਾਪਿਆ ਗਿਆ ਹੈ।

ਅਜੀਤ ਡੈਸਕ 06-10-2026
ਸੰਗਰੂਰ, 5 ਅਕਤੂਬਰ (ਦਮਨਜੀਤ ਸਿੰਘ) - ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਸੰਗਰੂਰ ਜ਼ਿਲ੍ਹੇ ਵਿੱਚ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪੰਥਕ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਅਹਿਮ ਨਿਯੁਕਤੀ ਕੀਤੀ ਗਈ ਹੈ। ਲੰਬੇ ਸਮੇਂ ਤੋਂ ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਪੰਥਕ ਕਾਰਜਾਂ ਵਿੱਚ ਨਿਸ਼ਕਾਮ ਸੇਵਾਵਾਂ ਨਿਭਾਅ ਰਹੇ ਭਾਈ ਕੁਲਵੰਤ ਸਿੰਘ ਕਲਕੱਤਾ ਨੂੰ ਪੰਥਕ ਵਿੰਗ ਜ਼ਿਲ੍ਹਾ ਸੰਗਰੂਰ ਦਾ ਜ਼ਿਲ੍ਹਾ ਜਥੇਦਾਰ ਥਾਪਿਆ ਗਿਆ ਹੈ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਪਿਤਾ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਵਲੋਂ ਸਨਮਾਨ ਚਿੰਨ੍ਹ ਦੇ ਕੇ ਅਹਿਮ ਜ਼ਿੰਮੇਵਾਰੀ ਨਾਲ਼ ਨਿਵਾਜਦਿਆਂ ਆਸ ਪ੍ਰਗਟਾਈ ਗਈ ਕਿ ਪੰਥਕ ਹਲਕੇ ਵਿੱਚ ਪਾਰਟੀ ਦੀ ਸੋਚ ਨੂੰ ਮਾਲਵਾ ਖੇਤਰ ਵਿੱਚ ਪ੍ਰਚੰਡ ਕਰਨ ਲਈ ਵੱਡਾ ਬਲ ਮਿਲੇਗਾ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਕਾਹਨਗੜ੍ਹ, ਸੀਨੀਅਰ ਆਗੂ ਚਮਨਦੀਪ ਸਿੰਘ ਮਿਲਖੀ ਅਤੇ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ ਨੇ ਭਾਈ ਕੁਲਵੰਤ ਸਿੰਘ ਕਲਕੱਤਾ ਨੂੰ ਇਹ ਅਹਿਮ ਜ਼ਿੰਮੇਵਾਰੀ ਦੀ ਵਧਾਈ ਦਿੱਤੀ । ਇਸ ਮੌਕੇ ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਗੁਰਕੀਰਤ ਸਿੰਘ, ਗੁਰਦੀਪ ਸਿੰਘ ਬਾਠ, ਅਮਨ ਭੱਟੀਵਾਲ, ਅਵਤਾਰ ਸਿੰਘ ਸ਼ੇਰੋਂ, ਕੁਲਦੀਪ ਸਿੰਘ ਲਹਿਰਾ, ਬਿੱਕਰ ਸਿੰਘ ਚੌਹਾਨ,ਆਈ.ਟੀ. ਇੰਚਾਰਜ ਲਖਬੀਰ ਸਿੰਘ ਢੀਂਡਸਾ ਸਮੇਤ ਹੋਰ ਪ੍ਰਮੁੱਖ ਆਗੂ ਵੀ ਮੌਜੂਦ ਸਨ।
ਪਿਛਲੀ ਖ਼ਬਰ ‘ ਆਪ’ ਸਰਕਾਰ ਤਾਨਾਸ਼ਾਹੀ ਵਾਲਾ ਸ਼ਾਸਨ ਚਲਾ ਰਹੀ- ਜੋਗਿੰਦਰ ਸਿੰਘ ਉਗਰਾਹਾਂ ਅਗਲੀ ਖ਼ਬਰ ਪਹਿਲ ਮੰਡੀ ਸੰਗਰੂਰ ’ਚ ਦੇਸੀ ਉਤਪਾਦਾਂ ਨੂੰ ਮਿਲੀ ਪਹਿਚਾਣ ਇਹ ਸਿਰਫ਼ ਮੰਡੀ ਨਹੀਂ ਬਲਕਿ ਸਵੈ-ਨਿਰਭਰਤਾ ਦੀ ਇੱਕ ਨਵੀਂ ਸੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।