ਵਰਤਮਾਨ ’ਚ ਜਿਊਣਾ ਹੀ ਜੀਵਨ ਨੂੰ ਅਨੰਦਿਤ ਬਣਾਉਂਦਾ ਹੈ - ਡਾ. ਰਾਕੇਸ਼ ਸ਼ਰਮਾ
ਸੰਗਰੂਰ, 5 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਲੇਖਕ ਭਵਨ ਸੰਗਰੂਰ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਹੋਇਆ, ਜਿਸ ’ਚ ਉੱਘੇ ਸਾਹਿਤਕਾਰ ਅਤੇ ਅਧਿਆਤਮ ਖੋਜੀ ਡਾ. ਰਾਕੇਸ਼ ਸ਼ਰਮਾ ਉਰਫ਼ ਸਵਾਮੀ ਆਨੰਦ ਗਣਤਵ ਨੇ ‘ਪ੍ਰਤੀਕੂਲ ਪ੍ਰਸਥਿਤੀਆਂ ਵਿੱਚ ਪ੍ਰਸੰਨ ਰਹਿਣ ਦੀ ਕਲਾ’ ਵਿਸ਼ੇ ਉੱਪਰ ਖੁੱਲ੍ਹ ਕੇ ਗੱਲਬਾਤ ਕੀਤੀ।
ਲ
ਲੇਖਕ ਭਵਨ ਸੰਗਰੂਰ ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਦੀ ਝਲਕ। ਤਸਵੀਰ- ਮੁਕੇਸ਼ ਕੁਮਾਰ
06-10-2026
ਸੰਗਰੂਰ, 5 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਲੇਖਕ ਭਵਨ ਸੰਗਰੂਰ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਹੋਇਆ, ਜਿਸ ’ਚ ਉੱਘੇ ਸਾਹਿਤਕਾਰ ਅਤੇ ਅਧਿਆਤਮ ਖੋਜੀ ਡਾ. ਰਾਕੇਸ਼ ਸ਼ਰਮਾ ਉਰਫ਼ ਸਵਾਮੀ ਆਨੰਦ ਗਣਤਵ ਨੇ ‘ਪ੍ਰਤੀਕੂਲ ਪ੍ਰਸਥਿਤੀਆਂ ਵਿੱਚ ਪ੍ਰਸੰਨ ਰਹਿਣ ਦੀ ਕਲਾ’ ਵਿਸ਼ੇ ਉੱਪਰ ਖੁੱਲ੍ਹ ਕੇ ਗੱਲਬਾਤ ਕੀਤੀ। ਸਾਹਿਤਕਾਰਾਂ ਨੇ ਸਨਮੁੱਖ ਹੁੰਦਿਆਂ ਡਾ. ਰਾਕੇਸ਼ ਸ਼ਰਮਾ ਨੇ ਕਿਹਾ ਕਿ ਭੂਤ ਅਤੇ ਭਵਿੱਖ ਦੇ ਚੱਕਰਵਿਊ ’ਚੋਂ ਨਿੱਕਲ ਕੇ ਵਰਤਮਾਨ ਵਿੱਚ ਜਿਊਣਾ ਹੀ ਜੀਵਨ ਨੂੰ ਆਨੰਦਿਤ ਬਣਾਉਂਦਾ ਹੈ। ਡਾ. ਨਿਰਮਲ ਅੰਗਰੇਜ਼ੀ ਵਿਭਾਗ ਸਰਕਾਰੀ ਰਣਬੀਰ ਕਾਲਜ ਸੰਗਰੂਰ ਨੇ ਕਿਹਾ ਕਿ ਦਰਪੇਸ਼ ਹਾਲਤਾਂ ’ਚ ਸਹਿਜ ਰਹਿ ਕੇ ਹੀ ਸਮੱਸਿਆਵਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ। ਡਾ. ਮਨੀਸ਼ਾ ਰਾਣੀ ਨੇ ਕਿਹਾ ਕਿ ਪ੍ਰਤੀਕੂਲ ਪ੍ਰਸਥਿਤੀਆਂ ਵਿੱਚ ਸਥਿਰ ਰਹਿਣ ਵਾਲਾ ਮਨੁੱਖ ਹੀ ਜੀਵਨ ਦਾ ਆਨੰਦ ਮਾਣ ਸਕਦਾ ਹੈ। ਮਾਸਟਰ ਪਰਮ ਵੇਦ ਨੇ ਕਿਹਾ ਕਿ ਪ੍ਰਤੀਕੂਲ ਪ੍ਰਸਥਿਤੀਆਂ ਵਿੱਚ ਵਿਅਕਤੀ ਪ੍ਰਸੰਨ ਰਹਿ ਹੀ ਨਹੀਂ ਸਕਦਾ। ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਆਪਣੀ ਮਰਜ਼ੀ ਦੇ ਖ਼ਿਲਾਫ਼ ਹੋਣ ਵਾਲਾ ਬਹੁਤ ਕੁੱਝ ਖਿੜੇ ਮੱਥੇ ਸਵੀਕਾਰ ਕਰਨ ਵਿੱਚ ਹੀ ਆਨੰਦ ਹੈ। ਡਾ. ਮੀਤ ਖਟੜਾ ਨੇ ਕਿਹਾ ਕਿ ਪ੍ਰਤੀਕੂਲ ਹਾਲਤਾਂ ਵਿੱਚ ਸੰਘਰਸ਼ ਦਾ ਰਾਹ ਨਹੀਂ ਛੱਡਣਾ ਚਾਹੀਦਾ। ਸੁਖਵਿੰਦਰ ਸਿੰਘ ਲੋਟੇ ਨੇ ਕਿਹਾ ਕਿ ਅਧਿਆਤਮ ਤੋਂ ਬਿਨਾਂ ਵਿਗਿਆਨ ਵੀ ਅਧੂਰਾ ਹੈ। ਇਸ ਮੌਕੇ ਡਾ. ਰਾਕੇਸ਼ ਸ਼ਰਮਾ ਅਤੇ ਡਾ. ਨਿਰਮਲ ਨੂੰ ਸਨਮਾਨਿਤ ਵੀ ਕੀਤਾ ਗਿਆ। ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਹਰਭਜਨ ਸਿੰਘ ਬਾਜਵਾ, ਕੇ. ਐੱਲ. ਗਰਗ ਅਤੇ ਚੰਦ ਫ਼ਤਹਿਪੁਰੀ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਕਵੀ ਦਰਬਾਰ ਵੀ ਹੋਇਆ, ਜਿਸ ’ਚ ਪੰਥਕ ਕਵੀ ਲਾਭ ਸਿੰਘ ਝੱਮਟ, ਬਲਜਿੰਦਰ ਈਲਵਾਲ, ਰਣਦੀਪ ਸਿੰਘ, ਡਾ. ਨਿਰਮਲ, ਹਰਵੀਰ ਸਿੰਘ, ਡਾ. ਮੀਤ ਖਟੜਾ, ਪਰਮ ਵੇਦ, ਡਾ. ਰਾਕੇਸ਼ ਸ਼ਰਮਾ, ਸੁਖਵਿੰਦਰ ਸਿੰਘ ਲੋਟੇ, ਧਰਮਵੀਰ ਸਿੰਘ, ਭੋਲਾ ਸਿੰਘ ਸੰਗਰਾਮੀ, ਹਰਮਨਪ੍ਰੀਤ ਸਿੰਘ, ਰਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਪਵਨ ਕੁਮਾਰ ਹੋਸ਼ੀ, ਅਮਰੀਕ ਖੋਖਰ, ਬਹਾਦਰ ਸਿੰਘ ਧੌਲਾ, ਸਰਬਜੀਤ ਸੰਗਰੂਰਵੀ, ਸੁਰਜੀਤ ਸਿੰਘ ਮੌਜੀ, ਗੁਲਜ਼ਾਰ ਸਿੰਘ ਚੀਮਾ, ਸੁਰਿੰਦਰ ਸ਼ਰਮਾ ਨਗਰਾ, ਅਮਰ ਗਰਗ ਕਲਮਦਾਨ, ਜੱਗੀ ਮਾਨ, ਸ਼ਿਵ ਕੁਮਾਰ ਅੰਬਾਲਵੀ, ਡਾ. ਮਨੀਸ਼ਾ ਰਾਣੀ, ਕੁਲਦੀਪ ਸਿੰਘ, ਗੁਰਜੰਟ ਸਿੰਘ ਉਗਰਾਹਾਂ, ਅਵਤਾਰ ਸਿੰਘ ਉਗਰਾਹਾਂ, ਸੀਰਤ ਕੌਰ, ਅਤਿੰਦਰ ਕੌਰ, ਹਰਨੀਤ ਕੌਰ, ਰਾਮ ਸਿੰਘ ਹਠੂਰ, ਜਗਜੀਤ ਸਿੰਘ ਲੱਡਾ, ਗੋਬਿੰਦ ਸਿੰਘ ਤੂਰਬੰਜਾਰਾ, ਨਿਰਮਲ ਸਿੰਘ ਫਲੌਂਡ, ਕੁਲਵਿੰਦਰ ਸਿੰਘ, ਦੇਵ ਸਿੰਘ ਬਾਲੀਆਂ, ਸੁਖਵਿੰਦਰ ਸਿੰਘ ਸੁੱਖੀ, ਅਮਰਜੀਤ ਸਿੰਘ ਅਮਨ, ਅਮਰੀਕ ਸਿੰਘ ਥਿੰਦ, ਸੁਰਿੰਦਰਪਾਲ ਕੌਰ ਪਰਮਾਰ, ਤਰਨਜੀਤ ਕੌਰ ਗਰੇਵਾਲ, ਮੀਤ ਸਕਰੌਦੀ ਅਤੇ ਲਵਲੀ ਬਡਰੁੱਖਾਂ ਆਦਿ ਕਵੀਆਂ ਨੇ ਹਿੱਸਾ ਲਿਆ। ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਅਤੇ ਅਮਨ ਜੱਖਲਾਂ ਨੇ ਬੜੇ ਖ਼ੂਬਸੂਰਤ ਢੰਗ ਨਾਲ ਨਿਭਾਈ।